ਅਪਰਾਧੀਆਂ ਤੇ ਸ਼ਿਕੰਜਾ ਕਸਣਾ ਤੇ ਜਨਤਾ ਦੀ ਹਿਫਾਜ਼ਤ ਕਰਨਾ ਸਾਡਾ ਪਹਿਲਾਂ ਫਰਜ- ਐਸ ਐਚ ਓ ਧਨੌਲਾ

Advertisement
Spread information

ਵਿਜੈ ਕੁਮਾਰ ਨੇ ਬਤੌਰ ਥਾਣਾ ਧਨੌਲਾ ਦਾ ਚਾਰਜ ਸੰਭਾਲਿਆ,,,,,,


ਬਲਵਿੰਦਰ ਸਿੰਘ ਅਜਾਦ ਧਨੌਲਾ/ ਬਰਨਾਲਾ 10 ਜਨਵਰੀ 2021

              ਪੁਲਿਸ ਤੇ ਲੋਕਾਂ ਦੇ ਤਾਲਮੇਲ ਨਾਲ ਅਸੀਂ ਸਮਾਜ ਵਿੱਚੋ ਅਪਰਾਧਿਕ ਘਟਨਾਵਾਂ ਨੂੰ ਖਤਮ ਕਰ ਸਕਦੇ ਹਾਂ ਇਹ ਦਾਅਵਾ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਧਨੌਲਾ ਦਾ ਚਾਰਜ ਸੰਭਾਲਣ ਮੋਕੋ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਉਹ ਸੀ ਆਈ ਏ ਪਟਿਆਲਾ ਤੋਂ ਬਦਲਕੇ ਇਥੇ ਆਏ ਹਨ ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਨਸਾਂਖੋਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਲਾਕਾ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਉਨ੍ਹਾਂ ਸਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਬਜਾਰ ਅੰਦਰ ਆਪਣੇ ਵਹੀਕਲ ਖੜ੍ਹੇ ਨਾ ਕਰਨ ਨਹੀਂ ਉਨ੍ਹਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ਉਨ੍ਹਾਂ ਕਿਹਾ ਕਿ ਜੁਰਮ ਨੂੰ ਖਤਮ ਕਰਨਾ ਉਨ੍ਹਾਂ ਦਾ ਪਹਿਲਾ ਫਰਜ ਹੈ ਤੇ ਲੋਕਾਂ ਨੂੰ ਇੰਨਸਾਫ ਦੇਣ ਲਈ ਉਹ ਵਚਨਬੱਧ ਹਨ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਕਦੇ ਵੀ ਮਿਲ ਸਕਦਾ ਹੈ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ ਜਾਵੇਗੀ ਬਲਕਿ ਹਰ ਨਾਗਰਿਕ ਦਾ ਸਤਿਕਾਰ ਕਰਨਾ ਸਾਡਾ ਪਹਿਲਾਂ ਫਰਜ ਹੈ ਲੋਕਾਂ ਨੂੰ ਚਾਹੀਦਾ ਹੈ ਉਹ ਸਮਾਜ ਵਿੱਚੋ ਬੁਰਾਈਆਂ ਖਤਮ ਕਰਨ ਪੁਲੀਸ ਦਾ ਸਹਿਯੋਗ ਦੇਣ।

Advertisement
Advertisement
Advertisement
Advertisement
Advertisement
Advertisement
error: Content is protected !!