ਡਾ. ਨਵਜੋਤਪਾਲ  ਧਨੌਲਾ ਹਸਪਤਾਲ ਦੇ ਐਸ, ਐਮ ,ਓ ਵੱਜੋਂ ਨਿਯੁਕਤ

Advertisement
Spread information

ਬਲਵਿੰਦਰ ਸਿੰਘ ਅਜਾਦ , ਧਨੌਲਾ/ ਬਰਨਾਲਾ 10 ਜਨਵਰੀ 2021

       ਸਥਾਨਕ ਸਰਕਾਰੀ ਹਸਪਤਾਲ ਵਿੱਚ ਲੰਮੇ ਸਮੇਂ ਤੋਂ ਖਾਲੀ ਪਈ ਐਸ ,ਐਮ, ਓ ਦੀ ਨਿਯੁਕਤੀ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਪੂਰਾ ਕੀਤਾ ਗਿਆ ਜਿੰਨ੍ਹਾਂ ਵੱਲੋਂ ਬਹੁਤ ਹੀ ਕਾਬਲ ਡਾਕਟਰ ਨਵਜੋਤਪਾਲ ਸਿੰਘ ਭੁੱਲਰ ਨੂੰ ਸਰਕਾਰੀ ਹਸਪਤਾਲ ਧਨੌਲਾ ਦਾ ਚਾਰਜ ਦਿੱਤਾ ਗਿਆ ਹੈ ਜਦੋਂ ਕਿ ਇਸ ਸੀਟ ਤੇ ਪਹਿਲਾਂ ਆਰਜੀ ਤੋਰ ਤੇ ਸੀਨੀਅਰ ਮੈਡੀਕਲ ਅਫਸਰ ਸਤਵੰਤ ਸਿੰਘ ਔਜਲਾ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ, ਉਨ੍ਹਾਂ ਨੂੰ ਓਪੀਡੀ ਦੇ ਨਾਲ ਨਾਲ ਦਫਤਰੀ ਕਲੈਰੀਕਲ ਕਾਰਵਾਈ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ,ਇਸ ਸਮੱਸਿਆ ਨੂੰ ਲੈਕੇ ਸਿਹਤ ਵਿਭਾਗ ਨੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਨਵਜੋਤਪਾਲ ਸਿੰਘ ਭੁੱਲਰ ਨੂੰ ਤਾਇਨਾਤ ਕਰਕੇ ਧਨੌਲਾ ਨਿਵਾਸੀਆ ਨੂੰ ਕਾਫੀ ਰਾਹਤ ਦਿੱਤੀ ਗਈ ਇਸ ਨਿਯੁਕਤੀ ਨੂੰ ਲੈਕੇ, ਚੇਅਰਮੈਨ ਜੀਵਨ ਕੁਮਾਰ ਬਾਂਸਲ, ਸੀਨੀਅਰ ਕਾਂਗਰਸੀ ਆਗੂ ਰਜਨੀਸ਼ ਕੁਮਾਰ ਬਾਂਸਲ, ਜਿਲ੍ਹਾ ਯੂਥ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ, ਨਿਰਮਲ ਸਿੰਘ ਨਿੰਮਾ, ਸਾਬਕਾ ਕੌਂਸਲ ਪ੍ਰਧਾਨ ਬਹਾਦੁਰ ਸਿੰਘ ਧਾਲੀਵਾਲ , ਅਜੇ ਕੁਮਾਰ ਗਰਗ, ਵਿੱਕੀ ਚੌਧਰੀ, ਲਵਲੀਨ ਕੁਮਾਰ ਬਾਂਸਲ ਸੋਨੀ, ਆਦਿ ਨੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਗਿਆ ।

Advertisement
Advertisement
Advertisement
Advertisement
Advertisement
Advertisement
error: Content is protected !!