ਦਿੱਲੀ ਧਰਨੇ ਤੋਂ ਘਰ ਪਰਤੇ ਕਿਸਾਨ ਵੱਲੋਂ ਖੁਦਕੁਸ਼ੀ

Advertisement
Spread information

ਬੀ.ਐਸ. ਬਾਜਵਾ , ਰੂੜੇਕੇ ਕਲਾਂ 11 ਜਨਵਰੀ 2021

               ਦਿੱਲੀ ਧਰਨੇ ਤੋਂ ਘਰ ਪਰਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸਰਗਰਮ ਮੈਂਬਰ ਅਤੇ ਪਿੰਡ ਧੌਲਾ ਦੇ ਕਿਸਾਨ ਨਿਰਮਲ ਸਿੰਘ (45) ਪੁੱਤਰ ਕੇਹਰ ਸਿੰਘ ਨੇ ਘਰ ਅੰਦਰ ਪਸ਼ੂਆਂ ਵਾਲੇ ਬਰਾਂਡੇ ਦੇ ਗਾਡਰ ਨਾਲ ਰੱਸਾ ਪਾ ਕੇ ਖੁਦਕੁਸ਼ੀ ਕਰ ਲਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਪਿਛਲੇ ਕਰੀਬ 15 ਦਿਨਾਂ ਤੋਂ ਧਰਨੇ ’ਤੇ ਆਉਣ-ਜਾਣ ਕਰਦਾ ਸੀ। ਉਹ ਦਿੱਲੀ ਵਿਖੇ ਜਾਰੀ ਪੱਕੇ ਧਰਨੇ ਲਈ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਲਗਾਤਾਰ ਨਿਭਾ ਰਿਹਾ ਸੀ। ਮ੍ਰਿਤਕ ਕਿਸਾਨ ਦੇ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਲੜਕਾ(8 ਸਾਲ ਉਮਰ) ਅਤੇ ਲੜਕੀ (8 ਸਾਲ ਉਮਰ) ਛੱਡ ਗਿਆ । ਪਤਾ ਇਹ ਵੀ ਲੱਗਿਆ ਹੈ ਕਿ ਮ੍ਰਿਤਕ ਕਿਸਾਨ ਦਾ ਵੀ ਸੂਗਰ ਦਾ ਮਰੀਜ਼ ਹੈ।

Advertisement

             ਪਰਿਵਾਰਿਕ ਮੈਂਬਰਾਂ ਮੁਤਾਬਿਕ ਨਿਰਮਲ ਸਿੰਘ ਕਿਸਾਨ ਦਿੱਲੀ ਧਰਨੇ ਦੇ ਚਲਦਿਆਂ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ। ਇਸ ਤੋਂ ਇਲਾਵਾ ਉਸ ਦੇ ਸਿਰ ਕਰੀਬ 5 ਲੱਖ ਰੁਪਏ ਦਾ ਕਰਜ਼ਾ ਵੀ ਸੀ । ਬੀ ਕੇ ਯੂ ਡਕੌਂਦਾ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਧੌਲਾ ਤੇ ਇਕਾਈ ਧੌਲਾ ਦੇ ਆਗੂ ਗੁਰਜੰਟ ਸਿੰਘ, ਬਲਦੇਵ ਸਿੰਘ ਆਦਿ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਦਾ ਮੁਆਵਜ਼ਾ । ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੇ ਕਰਜ਼ੇ ਤੇ ਲੀਕ ਮਾਰਨ ਦੀ ਵੀ ਮੰਗ ਕੀਤੀ ਹੈ। ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਉ ਗੁਰਤੇਜ ਸਿੰਘ ਨੇ ਦੱਸਿਆ ਕਿ ਤਹਿਸੀਲਦਾਰ ਤਪਾ ਦੇ ਆਉਣ ਦਾ ਇੰਤਜਾਰ ਹੈ, ਉਲਾਂ ਦੇ ਆਉਣ ਤੋਂ ਬਾਅਦ ਯੋਗ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

Advertisement
Advertisement
Advertisement
Advertisement
Advertisement
error: Content is protected !!