ਬਲਵਿੰਦਰ ਅਜਾਦ ,ਧਨੋਲਾ 10 ਜਨਵਰੀ 2021
ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਉਨ੍ਹਾਂ ਦੀ ਆਗਮਨ 400 ਸਾਲਾਂ ਅਤੇ ਸਲਾਨਾ ਜੋੜ ਮੇਲਾ ਨੂੰ ਸਮਰਪਿਤ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਖੰਡ ਪਾਠ ਅਤੇ ਸਹਿਜ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਉਪਰੰਤ ਪਹਿਲੇ ਦਿਨ ਨਗਰ ਕੀਰਤਨ ਸਜਾਇਆ ਗਿਆ ਅਤੇ ਦੂਸਰੇ ਦਿਨ ਰਾਗੀ ਢਾਡੀ ਅਤੇ ਕਵੀਸ਼ਰੀ ਪੰਜਾਬ ਦੇ ਮਸ਼ਹੂਰ ਜੱਥੇ ਇੰਟਰਨੈਸ਼ਨਲ ਢਾਡੀ ਜੱਥਾ ਬਲਦੇਵ ਸਿੰਘ ਲੋਂਗੋਵਾਲ ਨੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਸਿੱਖ ਜਗਤ ਲਈ ਵੱਡੀ ਕੁਰਬਾਨੀ ਹੈ ਸਾਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਸਫ਼ਲ ਕਰਨਾ ਚਾਹੀਦਾ ਹੈ।
ਇਸ ਮੌਕੇ ਗਿ. ਲਖਵਿੰਦਰ ਸਿੰਘ ਪਾਰਸ ਅੰਬਾਲੇ ਵਾਲੇ, ਬੀਬੀ ਸੁਖਪਾਲ ਕੌਰ ਬਡਬਰ, ਜੀਵਨ ਸਿੰਘ ਘਰਾਚੋਂ, ਸਾਧੂ ਸਿੰਘ ਠੁੱਲੀਵਾਲ, ਬੀਬੀਆ ਰਾਮਪੁਰੇ ਵਾਲੀਆ ਤੋਂ ਇਲਾਵਾ ਸੰਤ ਜਗਤਾਰ ਸਿੰਘ ਜੰਗਿਆਣਾ, ਸੰਤ ਬਾਬੂ ਸਿੰਘ ਕਾਰ ਸੇਵਾ ਵਾਲੇ, ਗੁਲਜਾਰ ਸਿੰਘ ਮੈਨੇਜਰ ਧੋਲਾ, ਸਵਰਨ ਸਿੰਘ ਪ੍ਰਧਾਨ ਧੋਲਾ, ਗੁਲਜਾਰ ਸਿੰਘ ਗਿੱਲ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੱਲੋ ਬੱਚਿਆ ਦੇ ਲਿਖਤੀ ਟੈਸਟ ਮੁਕਾਬਲੇ, ਲੰਬੇ ਕੇਸ, ਜਪੁਜੀ ਸਾਹਿਬ ਸੁੱਧ ਤੇ ਕੰਠ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੰਬੇ ਕੇਸ ਮੁਕਾਬਲੇ ਅੰਮ੍ਰਿਤਪਾਲ ਸਿੰਘ, ਅਰਮਾਨ ਸਿੰਘ, ਮਨਪ੍ਰੀਤ ਕੌਰ, ਸੁਖਮਨਜੋਤ ਸਿੰਘ, ਨਮਨੀਤ ਕੋਰ, ਹੁਸਨਪ੍ਰੀਤ ਸਿੰਘ, ਤਰਨਪ੍ਰੀਤ ਕੋਰ, ਸਗਨਪ੍ਰੀਤ ਕੋਰ, ਗੁਰਦੁਆਰਾ ਟਿੱਬੀਸਰ ਸਾਹਿਬ ਦੇ ਵਿਦਿਆਲਾ ਦੇ ਵਿਦਿਆਰਥੀ ਜਪੁਜੀ ਸਾਹਿਬ ਸੁੱਧ ਉਚਾਰਨ ਜਸਨਦੀਪ ਸਿੰਘ, ਜਸਨਪ੍ਰੀਤ ਸਿੰਘ, ਬਲਕਾਰ ਸਿੰਘ ਆਦਿ ਨੇ ਇਨਾਮ ਜਿੱਤੇ। ਇਸ ਮੌਕੇ ਜੱਜ ਸਹਿਬਾਨ ਸ੍ਰ. ਕਰਮ ਸਿੰਘ ਭੰਡਾਰੀ, ਜਸਵੰਤ ਸਿੰਘ, ਡਾ ਤੇਜਾ ਤਿਲਕ ਸਿੰਘ, ਸੁਖਜਿੰਦਰ ਸਿੰਘ ਭੂਰੇ, ਗਿਆਨੀ ਸਤਪਾਲ ਸਿੰਘ ਭੂਰੇ, ਮਾਸਟਰ ਸੁਰਜੀਤ ਸਿੰਘ, ਜਸਪ੍ਰੀਤ ਕੋਰ ਰਹੀ ਰੂੜੇਕੇ ਕਲਾਂ, ਜੱਥੇਦਾਰ ਮੁਖਤਿਆਰ ਸਿੰਘ ਦਾਨਗੜ, ਰਣਜੀਤ ਸਿੰਘ, ਕੋਰ ਸਿੰਘ, ਬਲਵੰਤ ਸਿੰਘ ਰਾਗੀ, ਜਗਤਾਰ ਸਿੰਘ ਰਸੀਲਾ, ਵੀਰਪਾਲ ਸਿੰਘ ਰਾਗੀ, ਸੁਖਦੇਵ ਸਿੰਘ, ਜਗਰਾਜ ਸਿੰਘ, ਬਲਵਿੰਦਰ ਸਿੰਘ ਪ੍ਰਚਾਰਕ ਲੋਂਗੋਵਾਲ, ਗੁਰਪਿਆਰ ਸਿੰਘ ਲੌਂਗੋਵਾਲ ਆਦਿ ਸਾਮਿਲ ਸਨ। ਤਿੰਨੇ ਦਿਨ ਸਟੇਜ ਦੀ ਸੇਵਾ ਜੱਥੇਦਾਰ ਸਰਬਜੀਤ ਸਿੰਘ ਕੱਟੂ ਨੇ ਨਿਭਾਈ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ, ਮੈਨੇਜਰ ਅਵਤਾਰ ਸਿੰਘ ਨੇ ਇਸ ਸਮਾਗਮ ਦੌਰਾਨ ਸਮੂਹ ਸੰਗਤਾਂ ਅਤੇ ਸਹਿਯੋਗੀ ਸੱਜਣਾਂ ਦਾ ਸੇਵਾਵਾਂ ਤਨ ਮਨ ਧਨ ਨਾਲ ਕਰਨ ਤੇ ਵਿਸ਼ੇਸ ਧੰਨਵਾਦ ਕੀਤਾ।