ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੀ ਅਹਿਮ ਵਿਕਟ ਡਿੱਗੀ

Advertisement
Spread information

ਸਕੱਤਰ ਮਹਿੰਦਰ ਖੰਨਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ, ਅਸਤੀਫੇ ਸਬੰਧੀ ਫੈਸਲੇ ਤੇ ਟਿਕੀਆਂ ਸਭ ਦੀਆਂ ਨਜਰਾਂ ,,


ਹਰਿੰਦਰ ਨਿੱਕਾ , ਬਰਨਾਲਾ 26 ਦਸੰਬਰ 2020

       ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਕਾਫੀ ਸਮੇਂ ਤੋਂ ਅੰਦਰ ਹੀ ਅੰਦਰ ਸੁਲਗ ਰਿਹਾ ਝਗੜਾ ਹੁਣ ਚਰਮ ਸੀਮਾ ਤੇ ਪਹੁੰਚ ਚੁੱਕਿਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਦਿਨੀਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਹੋਈ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਕੰਮ ਕਾਜ ਦੇ ਤੌਰ ਤਰੀਕਿਆਂ ਨੂੰ ਲੈ ਕੇ ਕਾਫੀ ਤਲਖੀ ਦਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਐਸੋਸੀਏਸ਼ਨ ਦੀ ਅਹਿਮ ਵਿਕਟ ਡਿੱਗ ਗਈ। ਯਾਨੀ ਐਸੋਸੀਏਸ਼ਨ ਦੇ ਸਕੱਤਰ ਮਹਿੰਦਰ ਖੰਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪ੍ਰਵਾਨਗੀ ਲਈ ਐਸਸੋਸੀਏਸ਼ਨ ਦੇ ਪ੍ਰੈਜੀਡੈਂਟ ਅਤੇ ਸੇਵਾ ਮੁਕਤ ਆਈ.ਜੀ. ਜਗਦੀਸ਼ ਮਿੱਤਲ ਨੂੰ ਵੀ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਰਜਿ:  ਬਰਨਾਲਾ ਦੀ ਇੱਕ ਅਣਅਧਿਕਾਰਿਤ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼ਾਮਿਲ ਕੁਝ ਮੈਂਬਰਾਂ ਨੇ ਐਸੋਸੀਏਸ਼ਨ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੇ ਨਰਾਜਗੀ ਪ੍ਰਗਟ ਕੀਤੀ ਅਤੇ ਕਥਿਤ ਪੱਖਪਾਤੀ ਢੰਗ ਨਾਲ ਕੰਮ ਕਰਨ ਦੇ ਦੋਸ਼ ਵੀ ਲਾਏ। ਇਸ ਕਾਰਣ ਮੀਟਿੰਗ ਵਿੱਚ ਕਾਫੀ ਤਲਖੀ ਵਾਲਾ ਮਾਹੌਲ ਵੀ ਬਣ ਗਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਕੰਮ ਤੇ ਤਲਖ ਟਿੱਪਣੀਆਂ ਕਰਨ ਵਾਲੇ ਮੈਂਬਰਾਂ ਨੂੰ ਸਕੱਤਰ ਦੁਆਰਾ ਸਮਝਾਉਣ ਅਤੇ ਸਫਾਈ ਦੇਣ ਦਾ ਯਤਨ ਵੀ ਕੀਤਾ ਗਿਆ। ਪਰੰਤੂ ਤਲਖੀ ਭਰਿਆ ਮਾਹੌਲ ਹੋਣ ਕਾਰਣ ਸਕੱਤਰ ਮਹਿੰਦਰ ਖੰਨਾ ਨੇ ਖੁਦ ਨੂੰ ਅਹੁਦੇ ਤੋਂ ਅਲੱਗ ਕਰਨ ਲਈ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਹੁਣ ਕ੍ਰਿਕਟ ਪ੍ਰੇਮੀਆਂ ਦੀਆਂ ਨਜਰਾਂ ਅਸਤੀਫੇ ਤੇ ਪ੍ਰਧਾਨ ਵੱਲੋਂ ਲਏ ਜਾਣ ਵਾਲੇ ਫੈਸਲੇ ਤੇ ਟਿਕੀਆ ਹੋਈਆਂ ਹਨ। ਐਸੋਸੀਏਸ਼ਨ ਦੇ ਸਕੱਤਰ ਮਹਿੰਦਰ ਖੰਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ। ਉਨਾਂ ਅਸਤੀਫੇ ਦਾ ਕਾਰਣ ਪੁੱਛਣ ਤੇ ਪਹਿਲਾਂ ਕਿਹਾ ਵੈਸੇ ਹੀ ਅਸਤੀਫਾ ਦਿੱਤਾ ਹੈ, ਬਾਅਦ ਵਿੱਚ ਕਿਹਾ ਕਿ ਸਿਹਤ ਖਰਾਬ ਰਹਿਣ ਕਾਰਣ ਉਨਾਂ ਅਸਤੀਫਾ ਦੇ ਦਿੱਤਾ ਹੈ।

Advertisement

Advertisement
Advertisement
Advertisement
Advertisement
Advertisement
error: Content is protected !!