ਕਿਸਾਨਾਂ ਤੇ ਹੋਏ ਅੱਤਿਆਚਾਰਾਂ ਦੇ ਫਰੀ ਕੇਸ ਲੜੇਗਾ ‘’ ਭਿੰਡਰ ਐਂਡ ਭਿੰਡਰ’’ ਲਾਅ ਆਫਿਸ ਚੰਡੀਗੜ੍ਹ

Advertisement
Spread information

ਪੀੜਤ ਕਿਸਾਨ ਜਦੋਂ ਵੀ ਚਾਹੁਣ ਮੋਬਾਇਲ ਨੰਬਰ 98555-55163 ਤੇ ਕਰਨ ਸੰਪਰਕ


ਏ.ਐਸ. ਅਰਸ਼ੀ , ਚੰਡੀਗੜ੍ਹ  3 ਦਸੰਬਰ 2020

                ਕੇਂਦਰ ਸਰਕਾਰ ਵੱਲੋਂ ਕਿਸਾਨਾਂ ਉੱਪਰ ਜਬਰੀ ਥੋਪੇ ਜਾ ਰਹੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਹਰ ਹਾਲਤ ਵਿੱਚ ਦਬਾਉਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਕਿਸਾਨਾਂ ਉੱਪਰ ਅੱਤਿਆਚਾਰ ਕੀਤੇ ਜਾ ਰਹੇ ਹਨ। ਇੱਨ੍ਹਾਂ ਹਾਲਤਾਂ ਵਿੱਚ ਕਿਸਾਨਾਂ ਦੀ ਕਾਨੂੰਨੀ ਲੜਾਈ ਲੜ੍ਹਨ ਲਈ ‘’ ਭਿੰਡਰ ਐਂਡ ਭਿੰਡਰ’’ ਲਾਅ ਆਫਿਸ ਚੰਡੀਗੜ੍ਹ ਅੱਗੇ ਹੋ ਕੇ ਨਿੱਤਰਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ‘’ ਭਿੰਡਰ ਐਂਡ ਭਿੰਡਰ’’ ਲਾਅ ਆਫਿਸ ਚੰਡੀਗੜ੍ਹ ਦੇ ਬੁਲਾਰਿਆਂ ਐਡਵੋਕੇਟ ਦਿਲਰਾਜ ਸਿੰਘ ਭੂੰਦੜ ਅਤੇ ਐਡਵੋਕੇਟ ਹਸਰਤ ਸਿੰਘ ਬਰਾੜ ਨੇ ਦੱਸਿਆ ਕਿ ਭਿੰਡਰ ਐਂਡ ਭਿੰਡਰ’’ ਲਾਅ ਆਫਿਸ ਚੰਡੀਗੜ੍ਹ ਦੇ ਵਕੀਲਾਂ ਨੇ ਸੰਘਰਸ਼ ਦੌਰਾਨ ਸਰਕਾਰੀ ਅੱਤਿਆਚਾਰ ਤੋਂ ਪੀੜਤ ਕਿਸਾਨਾਂ ਦੇ ਕੇਸ ਬਿਲਕੁਲ ਫਰੀ ਲੜਨ ਦਾ ਨਿਰਣਾ ਕੀਤਾ ਹੈ। ਉਨਾਂ ਕਿਹਾ ਕਿ ਪੀੜਤ ਕਿਸਾਨ ਜਦੋਂ ਵੀ ਚਾਹੁਣ ਮੋਬਾਇਲ ਨੰਬਰ 98555-55163 ਤੇ ਸੰਪਰਕ ਕਰ ਸਕਦੇ ਹਨ।  

Advertisement
Advertisement
Advertisement
Advertisement
error: Content is protected !!