6 ਦਸੰਬਰ ਨੂੰ ਬਰਨਾਲਾ ਵਿਖੇ ਪਾਇਆ ਜਾਵੇਗਾ ,ਬਾਬਾ ਸੈਣ ਭਗਤ ਜੀ ਦੀ ਯਾਦ ‘ਚ ਪਾਠ ਦਾ ਭੋਗ

Advertisement
Spread information

ਯਾਦਗਾਰ ਸ੍ਰੀ ਸੈਣ ਭਵਨ ਦੀ ਉਸਾਰੀ ਸਬੰਧੀ ਹੋਣਗੀਆਂ ਵਿਚਾਰਾਂ


ਰਵੀ ਸੈਣ , ਬਰਨਾਲਾ 3 ਦਸੰਬਰ 2020

                 ਬਾਬਾ ਸੈਣ ਭਗਤ ਵੈਲਫੇਅਰ ਐਸੋਸੀਏਸ਼ਨ ਰਜਿ: ਬਰਨਾਲਾ ਵੱਲੋਂ ਬਾਬਾ ਸੈਣ ਭਗਤ ਜੀ ਦੀ ਯਾਦ ਵਿੱਚ ਯਾਦਗਾਰ ਸ੍ਰੀ ਸੈਣ ਭਵਨ ਦੀ ਉਸਾਰੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਰਾਏਕੋਟ ਰੋਡ, ਨੇੜੇ ਗਊਸ਼ਾਲਾ ਪਿੰਡ ਸੰਘੇੜਾ ,ਬਰਨਾਲਾ ਵਿਖੇ ਪਾਏ ਜਾਣਗੇ। ਇਹ ਜਾਣਕਾਰੀ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦਿੱਤੀ। ਬਾਬਾ ਸੈਣ ਭਗਤ ਵੈਲਫੇਅਰ ਐਸੋਸੀਏਸ਼ਨ ਰਜਿ: ਬਰਨਾਲਾ ਦੇ ਪ੍ਰਧਾਨ ਬਲਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਜਸਧੌਲ, ਜਰਨਲ ਸਕੱਤਰ ਹਰਦਿਆਲ ਸਿੰਘ, ਖਜਾਨਚੀ ਤੀਰਥ ਸਿੰਘ, ਮੁੱਖ ਸਲਾਹਕਾਰ ਜਗਜੀਤ ਸਿੰਘ ਜੱਸੀ ਅਤੇ ਪ੍ਰੈਸ ਸਕੱਤਰ ਖੁਸ਼ਮਿੰਦਰ ਪਾਲ ਨੇ ਦੱਸਿਆ ਕਿ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ 4 ਦਸੰਬਰ ਦਿਨ ਸ਼ੁਕਰਵਾਰ ਨੂੰ ਕੀਤਾ ਜਾਵੇਗਾ। ਜਦੋਂ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 6 ਦਸੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ ਐਸੋਸੀਏਸ਼ਨ ਨੇ ਇਲਾਕੇ ਵਿੱਚ ਰਹਿੰਦੇ ਸੈਣ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਸ ਸ਼ੁਭ ਅਵਸਰ ਮੌਕੇ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਵੀ ਕੀਤੀ। ਅਹੁਦੇਦਾਰਾਂ ਅਨੁਸਾਰ ਇਸ ਮੌਕੇ ਬਾਬਾ ਸੈਣ ਭਗਤ ਜੀ ਦੇ ਜੀਵਨ, ਸੰਘਰਸ਼ ਅਤੇ ਸਿੱਖਿਆਵਾਂ ਬਾਰੇ ਵਿਦਵਾਨ ਸੱਜਣ ਵਿਚਾਰਾਂ ਵੀ ਸਾਂਝੀਆਂ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਸਲਾਹਕਾਰ ਗੁਰਜੰਟ ਸਿੰਘ, ਹਰਜਿੰਦਰ ਸਿੰਘ, ਗਰੀਬੂ ਸਿੰਘ ਰਾਜੂ ਅਤੇ ਜਗਤਾਰ ਸਿੰਘ ਧੌਲਾ ਆਦਿ ਪ੍ਰਮੁੱਖ ਤੌਰ ਤੇ ਹਾਜਿਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!