ਹਰਿੰਦਰ ਨਿੱਕਾ , ਬਰਨਾਲਾ 3 ਦਸੰਬਰ 2020
ਜਿਲ੍ਹੇ ਅੰਦਰ ਵਿਕਾਸ ਪੁਰਸ਼ ਦੀ ਪਹਿਚਾਣ ਕਾਇਮ ਕਰ ਚੁੱਕੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਵਿਕਾਸ ਵੱਲ ਇੱਕ ਹੋਰ ਪੁਲਾਂਘ ਪੁੱਟਦੇ ਹੋਏ ਇਲਾਕਾ ਵਾਸੀਆਂ ਨੂੰ ਸਿਹਤ ਸੁਵਿਧਾਵਾਂ ਉਪਲੱਭਧ ਕਰਵਾਉਣ ਲਈ ਨਿਊ ਸੁਪਰ ਸਪੈਸ਼ਲਿਟੀ ਹਸਪਤਲਾ ਅਤੇ ਟਰਾਮਾ ਸੈਂਅਰ ਮਨਜੂਰ ਕਰਵਾ ਕੇ ਦਿੱਤਾ ਹੈ। ਇਹ ਜਾਣਕਾਰੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਮੀਡੀਆ ਨੂੰ ਦਿੱਤੀ। ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ 2021-22 ਦੇ ਸਲਾਨਾ ਬੱਜਟ ਵਿੱਚ ਨਿਊ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੇ ਨਿਰਮਾਣ ਸਬੰਧੀ ਪੰਜਾਬ ਸਰਕਾਰ ਨੂੰ ਰਾਸ਼ੀ ਦਾ ਉਪਬੰਧ ਕਰਨ ਲਈ ਲਿਖਤੀ ਪੱਤਰ ਸਿਵਲ ਸਰਜਨ ਬਰਨਾਲਾ ਨੇ ਭੇਜ ਦਿੱਤਾ ਹੈ। ਇਸ ਪੱਤਰ ਰਾਹੀਂ ਹਸਪਤਾਲ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਨਵੀਆਂ ਅਸਾਮੀਆਂ ਦੀ ਸਿਰਜਣਾ ਨੂੰ ਪ੍ਰਵਾਨਗੀ ਦੇਣ ਲਈ ਵੀ ਲਿਖਿਆ ਗਿਆ ਹੈ। ਉਨਾਂ ਦੱਸਿਆ ਕਿ ਸਿਵਲ ਸਰਜਨ ਨੇ ਆਪਣੀ ਤਰਫੋਂ ਸਰਕਾਰ ਨੂੰ ਭੇਜੇ ਪੱਤਰ ਵਿੱਚ ਨਿਊ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਲਈ ਭੇਜੇ 12/11/2020 ਦੇ ਪੱਤਰ ਦਾ ਹਵਾਲਾ ਵੀ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਦਾਰ ਢਿੱਲੋਂ ਉਹ ਦਮਦਾਰ ਲੀਡਰ ਹੈ, ਜਿਸਨੇ ਇਲਾਕੇ ਦੇ ਲੋਕਾਂ ਨੂੰ ਜੋ ਕਿਹਾ, ਉਹ ਹੱਥਾਂ ਤੇ ਸਰੋਂ ਜਮਾਉਣ ਦੀ ਤਰਾਂ ਕਰਕੇ ਵਿਖਾਇਆ ਹੈ।