13 ਵੀਂ ਸਟੀਲ ਸਟ੍ਰਿਪਸ ਗਰੁੱਪ ਨੈਸ਼ਨਲ ਓਪਨ ਬ੍ਰਿਜ ਚੈਂਪੀਅਨਸ਼ਿਪ 23 ਮਈ ਤੋਂ,…

Advertisement
Spread information

ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 40 ਟੀਮਾਂ ਦੇ 200 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ-  ਲਖਨਪਾਲ

ਅਨੁਭਵ ਦੂਬੇ, ਚੰਡੀਗੜ੍ਹ 21 ਮਈ 2025

    ਪੰਜਾਬ ਬ੍ਰਿਜ ਐਸੋਸੀਏਸ਼ਨ ਵੱਲੋਂ ਸਟੀਲ ਸਟ੍ਰਿਪਸ ਗਰੁੱਪ ਦੇ ਸਹਿਯੋਗ ਨਾਲ 23 ਤੋਂ 25 ਮਈ ਤੱਕ ਕਰਵਾਈ ਜਾਣ ਵਾਲੀ 13ਵੀਂ ਸਟੀਲ ਸਟ੍ਰਿਪਸ ਗਰੁੱਪ ਨੈਸ਼ਨਲ ਓਪਨ ਬ੍ਰਿਜ ਚੈਂਪੀਅਨਸ਼ਿਪ ਲਈ ਸਭ ਤਿਆਰੀਆਂ ਮੁਕੰਮਲ ਹਨ। ਚੰਡੀਗੜ੍ਹ ਦੇ ਹੋਟਲ ਮਾਊਂਟਵਿਊ ਵਿਖੇ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਬ੍ਰਿਜ ਖਿਡਾਰੀ ਹਿੱਸਾ ਲੈਣਗੇ।

     ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਕੇ.ਆਰ. ਲਖਨਪਾਲ ਨੇ ਦੱਸਿਆ ਕਿ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਦੇਸ਼ਾਂ ਭਰ ਦੀਆਂ 40 ਟੀਮਾਂ ਦੇ 200 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 2023 ਵਿੱਚ ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੇ ਖਿਡਾਰੀਆਂ ਸਮੇਤ ਭਾਰਤ ਦੇ ਕਈ ਅੰਤਰਰਾਸ਼ਟਰੀ ਤੇ ਕੌਮੀ ਜੇਤੂ ਖਿਡਾਰੀ ਸ਼ਾਮਲ ਹੋਣਗੇ।

       ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਲਖਨਪਾਲ ਨੇ ਕਿਹਾ ਕਿ ਇਹ 13ਵੀਂ ਰਾਸ਼ਟਰੀ ਚੈਂਪੀਅਨਸ਼ਿਪ ਦੇਸ਼ ਭਰ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਦੋ ਸ਼੍ਰੇਣੀਆਂ ਪੇਅਰ ਤੇ ਟੀਮ ਵਿੱਚ ਕੁੱਲ 8 ਲੱਖ ਰੁਪਏ ਹੈ। ਮਹਿਲਾਵਾਂ ਅਤੇ ਨੌਜਵਾਨ ਖਿਡਾਰੀ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਟੂਰਨਾਮੈਂਟ ਦੇ ਤਕਨੀਕੀ ਪਹਿਲੂਆਂ ਦੀ ਨਿਗਰਾਨੀ ਭਾਰਤ ਦੇ ਪ੍ਰਸਿੱਧ ਬ੍ਰਿਜ ਤਕਨੀਕੀ ਮਾਹਰ ਟੀਸੀ ਪੰਤ ਕਰ ਰਹੇ ਹਨ।

      ਸ੍ਰੀ ਲਖਨਪਾਲ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਮਾਨਤਾ ਪ੍ਰਾਪਤ ਬ੍ਰਿਜ 2018 ਤੋਂ ਏਸ਼ੀਆਈ ਖੇਡਾਂ ਦਾ ਵੀ ਹਿੱਸਾ ਹੈ। ਭਾਰਤ ਵਿੱਚ ਬ੍ਰਿਜ ਫੈਡਰੇਸ਼ਨ ਆਫ ਇੰਡੀਆ 1952 ਤੋਂ ਕੰਮ ਕਰ ਰਹੀ ਹੈ। ਟੂਰਨਾਮੈਂਟ ਕਮੇਟੀ ਦੇ ਵਾਈਸ ਚੇਅਰਮੈਨ ਅਤੇ ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਅਸੀਂ ਇਸ ਖੇਤਰ ਅਤੇ ਦੇਸ਼ ਭਰ ਵਿੱਚ ਬ੍ਰਿਜ ਦੇ ਪ੍ਰਚਾਰ ਲਈ ਪਿਛਲੇ 2 ਦਹਾਕਿਆਂ ਤੋਂ ਨੈਸ਼ਨਲ ਬ੍ਰਿਜ ਫੈਡਰੇਸ਼ਨ ਨਾਲ ਸਾਂਝੇਦਾਰੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਇਸ ਨਵੀਨਤਾਕਾਰੀ ਖੇਡ ਵਿੱਚ ਉੱਭਰ ਰਹੇ ਖਿਡਾਰੀਆਂ ਲਈ ਇੱਕ ਵਧੀਆ ਮੰਚ ਹੈ।

       ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਕ੍ਰਿਸ਼ਨ ਗੋਇਲ, ਜੇਐਸ ਬਹਿਲ, ਅਰਵਿੰਦ ਗੁਪਤਾ ਅਤੇ ਦੁਰਗੇਸ਼ ਮਿਸ਼ਰਾ ਨੇ ਆਉਣ ਵਾਲੇ ਖਿਡਾਰੀਆਂ ਅਤੇ ਵਿਸ਼ੇਸ਼ ਮਹਿਮਾਨਾਂ ਲਈ ਢੁੱਕਵੇਂ ਪ੍ਰਬੰਧ ਮੁਕੰਮਲ ਹੋਣ ਦੀ ਗੱਲ ਆਖੀ।

Advertisement
Advertisement
Advertisement
Advertisement
error: Content is protected !!