ਬਰਨਾਲਾ ਇਲਾਕੇ ‘ਚ ਗਾਂਜਾ ਤੇ ਸ਼ਰਾਬ ਸਪਲਾਈ ਕਰਨ ਵਾਲੇ 7 ਮੈਂਬਰੀ ਗੈਂਗ ਦੀ ਪੁਲਿਸ ਨੂੰ ਮਿਲੀ ਸੂਹ, ਤਲਾਸ਼ ਜਾਰੀ

Advertisement
Spread information

1 ਟਰੱਕ ਅਤੇ 2 X U V ਗੱਡੀਆਂ ਤੇ ਜਾਅਲੀ ਨੰਬਰ ਲਾ ਕੇ ਬਾਹਰੀ ਸੂਬਿਆਂ ਤੋਂ ਕਰਦੇ ਹਨ ਨਸ਼ਾ ਸਪਲਾਈ

ਨਜਾਇਜ ਅਸਲਾ ਵੀ ਰੱਖਦੇ ਨੇ ਗੈਂਗ ਦੇ ਮੈਂਬਰ, ਪਿੱਛਾ ਕਰਨ ਲੱਗੀ ਸੀ.ਆਈ.ਏ. ਸਟਾਫ ਦੀ ਟੀਮ


ਹਰਿੰਦਰ ਨਿੱਕਾ ਬਰਨਾਲਾ 25 ਨਵੰਬਰ 2020 

                ਬਰਨਾਲਾ ਇਲਾਕੇ ਅੰਦਰ ਬਾਹਰੀ ਸੂਬਿਆਂ ਤੋਂ ਗਾਂਜਾ ਅਤੇ ਸ਼ਰਾਬ ਲਿਆ ਕੇ ਵੱਡੇ ਪੱਧਰ ਤੇ ਸਪਲਾਈ ਕਰਨ ਵਾਲੇ 7 ਮੈਂਬਰੀ ਗਿਰੋਹ ਦੀ ਸੀ.ਆਈ.ਏ. ਸਟਾਫ ਨੂੰ ਸੂਹ ਮਿਲੀ ਹੈ। ਪੁਲਿਸ ਨੂੰ ਮੁਖਬਰ ਤੋਂ ਮਿਲੀ ਸੂਚਨਾ ਮੁਤਾਬਿਕ ਇਸ ਗਿਰੋਹ ਦੇ ਮੈਂਬਰ ਇੱਕ ਟਰੱਕ ਅਤੇ ਦੋ ਐਕਸ.ਯੂ.ਵੀ ਗੱਡੀਆਂ ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਵੱਡੇ ਪੱਧਰ ਤੇ ਨਸ਼ਾ ਸਪਲਾਈ ਕਰਦੇ ਹਨ ਤੇ ਇੱਨਾਂ ਕੋਲ ਨਜਾਇਜ ਅਸਲਾ ਵੀ ਹੈ। ਇਹ ਗੈਂਗ ਦੇ ਮੈਂਬਰ ਹੰਡਿਆਇਆ ਜਾਂ ਬਰਨਾਲਾ ਸ਼ਹਿਰ ਅੰਦਰ ਸ਼ਰਾਬ ਤੇ ਗਾਂਜਾ ਸਪਲਾਈ ਕਰਨ ਲਈ ਪਹੁੰਚੇ ਹੋਏ ਹਨ।

Advertisement

              ਭਰੋਸੇਮੰਦ ਇਤਲਾਹ ਕਾਰਣ ਪੁਲਿਸ ਨੇ ਗੈਂਗ ਦੇ 7 ਮੈਂਬਰਾਂ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦਰਜ ਕੇਸ ਅਨੁਸਾਰ ਜਿਲ੍ਹੇ ਦੇ ਸੀ.ਆਈ.ਏ. ਸਟਾਫ ਦੇ ਇੰਚਾਰਜ ,ਇੰਸਪੈਕਟਰ ਬਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਗੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ,ਯਾਦਵਿੰਦਰ ਸਿੰਘ ਉਰਫ ਡੀ.ਸੀ. ਪੁੱਤਰ ਦਰਸ਼ਨ ਸਿੰਘ ਦੋਵੇਂ ਵਾਸੀ ਰਾਏਕੋਟ ਰੋਡ ਬਰਨਾਲਾ , ਨਵਰੀਤ ਸਿੰਘ ਪੁੱਤਰ ਰਾਧਾ ਸਿੰਘ ਵਾਸੀ ਧਨੌਲਾ ਰੋਡ ਬਰਨਾਲਾ ,ਲਛਮਣ ਸਿੰਘ ਉਰਫ ਰਿੰਕੂ ਪੁੱਤਰ ਬਿੰਦਰ ਸਿੰਘ ਵਾਸੀ ਮੋਰਾਂ ਵਾਲੀ ਪਹੀ ਬਰਨਾਲਾ, ਅਤਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਦਿਊਣ , ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਲੱਖੀ ਖੋਖਰ ਦੋਵੇਂ ਵਾਸੀ ਬੀੜ ਤਲਾਬ, ਜਿਲ੍ਹਾ ਬਠਿੰਡਾ ਬਾਹਰੀ ਸੂਬਿਆਂ ਤੋਂ ਗਾਂਜਾ ਅਤੇ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ।

            ਨਸ਼ਾ ਸਪਲਾਈ ਕਰਨ ਲਈ ਇਹ ਗਿਰੋਹ ਟਰੱਕ ਨੰਬਰ- ਪੀ.ਬੀ-13 ਐਚ-7864 ਅਤੇ 2 ਐਕਸ.ਯੂ.ਵੀ ਗੱਡੀਆਂ ਨੰਬਰ- ਪੀ.ਬੀ-23 ਜੀ -0081 ਅਤੇ ਪੀ.ਬੀ-19 ਡੀ -0338 ਦੀ ਵਰਤੋਂ ਇੱਨ੍ਹਾਂ ਵਹੀਕਲਾਂ ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਕਰਦਾ ਹੈ। ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਗੈਂਗ ਦੇ ਮੈਂਬਰਾਂ ਕੋਲ ਨਜਾਇਜ ਅਸਲਾ ਵੀ ਹੈ। ਨਸ਼ਾ ਸਪਲਾਈ ਕਰਨ ਵਾਲਾ ਗੈਂਗ ਲੰਘੀ ਕੱਲ੍ਹ ਬਰਨਾਲਾ-ਮਾਨਸਾ ਰੋਡ ਜਾਂ ਬਰਨਾਲਾ-ਬਠਿੰਡਾ ਰੋਡ ਤੋਂ ਇਲਾਕੇ ਵਿੱਚ ਦਾਖਿਲ ਹੋ ਕੇ ਹੰਡਿਆਇਆ ਅਤੇ ਬਰਨਾਲਾ ਸ਼ਹਿਰ ਵਿੱਚ ਸ਼ਰਾਬ ਅਤੇ ਗਾਂਜਾ ਸਪਲਾਈ ਕਰਨ ਲਈ ਪਹੁੰਚਿਆ ਹੋਇਆ ਹੈ। ਇਤਲਾਹ ਇੱਨ੍ਹੀ ਪੁਖਤਾ ਹੈ ਜੇਕਰ ਦੱਸੇ ਗਏ ਇਲਾਕੇ ਵਿੱਚ ਤੁਰੰਤ ਨਾਕਾਬੰਦੀ ਕੀਤੀ ਜਾਵੇ ਤਾਂ ਗੈਂਗ ਦੇ ਮੈਂਬਰ ਸ਼ਰਾਬ, ਗਾਂਜਾ ਅਤੇ ਭਾਰੀ ਅਸਲੇ ਸਮੇਤ ਕਾਬੂ ਆ ਸਕਦੇ ਹਨ।

            ਪੁਲਿਸ ਨੂੰ ਮਿਲੀ ਭਰੋਸੇਯੋਗ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਗੈਂਗ ਦੇ ਉਕਤ ਨਾਮਜ਼ਦ 7 ਮੈਂਬਰਾਂ ਦੇ ਖਿਲਾਫ ਥਾਣਾ ਬਰਨਾਲਾ ਵਿਖੇ ਅਧੀਨ ਜੁਰਮ 467/468/471/473 ਆਈ.ਪੀ.ਸੀ. ਅਤੇ 61/1/14/78 ਆਬਕਾਰੀ ਐਕਟ , 25/54/59 ਆਰਮਜ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ਼ ਕਰ ਲਿਆ ਗਿਆ। ਸੀ.ਆਈ.ਏ. ਸਟਾਫ ਦੀਆਂ ਵੱਖ ਵੱਖ ਪੁਲਿਸ ਪਾਰਟੀਆਂ ਦੋਸ਼ੀਆਂ ਦੀ ਤਲਾਸ਼ ਵਿੱਚ ਜੁੱਟ ਗਈਆ ਹਨ। ਪੁਲਿਸ ਪਾਰਟੀਆਂ ਨੂੰ ਉਮੀਦ ਹੈ ਕਿ ਜਲਦ ਹੀ ਸਾਰੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!