ਮਿਸ਼ਨ ਫਤਿਹ- 6 ਮਰੀਜ਼ ਹੋਮ ਆਈਲੇਸ਼ਨ ਤੋਂ ਸਿਹਤਯਾਬ ਹੋਏ-ਡਿਪਟੀ ਕਮਿਸ਼ਨਰ

Advertisement
Spread information

ਹਰਪ੍ਰੀਤ ਕੌਰ  ਸੰਗਰੂਰ, 24 ਨਵੰਬਰ:2020
             ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲਾ ਸੰਗਰੂਰ ਤੋਂਂ ਮਿਸ਼ਨ ਫਤਿਹ ਤਹਿਤ 6 ਜਣੇ ਅੱਜ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਹੋਮਆਈਸੋਲੇਸ਼ਨ ਤੋਂ ਸਿਹਤਯਾਬ ਹੋਏ ਜੋ ਕਿ ਜ਼ਿਲਾ ਵਾਸੀਆ ਲਈ ਚੰਗੀ ਖਬਰ ਹੈ।
             ਹੋਮਆਈਸੋਲੇਸ਼ਨ ਤੋਂ ਠੀਕ ਹੋਣ ਵਾਲੇ ਕੋਵਿਡ ਪਾਜ਼ਟਿਵ ਮਰੀਜ਼ਾਂ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਸਿਹਤਯਾਬ ਹੋਣ ’ਤੇ ਸੁਭਕਾਮਨਾਵਾਂ ਦਿੱਤੀਆ। ਉਨਾਂ ਜ਼ਿਲਾ ਵਾਸੀਆ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਕੋਵਿਡ-19 ਦੀ ਸਾਵਧਾਨੀਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ।
             ਉਨਾਂ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ ‘ਤੇ ਮਾਸਕ ਜ਼ਰੂਰ ਪਾਉਣ ਲਈ ਕਿਹਾ। ਉਨਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।

Advertisement
Advertisement
Advertisement
Advertisement
Advertisement
error: Content is protected !!