ਪਲੇਸਮੈਂਟ ਕੈਂਪ ਦੌਰਾਨ 62 ਪ੍ਰਾਰਥੀਆਂ ਦੀ ਹੋਈ ਚੋਣ-ਰਵਿੰਦਰਪਾਲ ਸਿੰਘ

Advertisement
Spread information

ਪਲੇਸਮੈਂਟ ਕੈਂਪ ’ਚ 42 ਪ੍ਰਾਰਥੀਆਂ ਨੇ ਸਵੈ ਰੋਜਗਾਰ ਲਈ ਰਜਿਸ਼ਟੇ੍ਰਸ਼ਨ ਕਰਵਾਈ


ਰਿੰਕੂ ਝਨੇੜੀ ਸੰਗਰੂਰ, 24 ਨਵੰਬਰ:2020
               ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਬਲਾਕ ਵਿਕਾਸ ਅਤੇ ਪ੍ਰੋਗਰਾਮ ਦਫਤਰ, ਸੁਨਾਮ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰ ਪਾਲ ਸਿੰਘ ਨੇ ਦਿੱਤੀ।
ਉਨਾਂ ਦੱਸਿਆ ਕਿ ਕੈਂਪ ਦੌਰਾਨ ਆਏ 104 ਲੋੜਵੰਦ ਪ੍ਰਾਰਥੀਆਂ ਵਿੱਚੋਂ ਐਸ.ਆਈ.ਐਸ. ਸਕਿਊਰਟੀ ਕੰਪਨੀ ਵੱਲੋਂ 62 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਉਨਾਂ ਦੱਸਿਆ ਕਿ ਕੰਪਨੀ ਵੱਲੋਂ ਮੋਕੇ ਤੇ ਹੀ ਚੋਣ ਕੀਤੇ ਪ੍ਰਾਰਥੀਆਂ ਦੀ ਫਿਜੀਕਲ ਫਿਟਨੈਸ ਟੈਸਟ ਅਤੇ ਇੰਟਰਵਿਊ ਵੀ ਲਈ ਗਈ।
           ਇਸ ਮੌਕੇ ਠਾਕੁਰ ਸੌਰਭ ਸਿੰਘ, ਪਲੇਸਮੈਂਟ ਅਫਸਰ ਵੱਲੋਂ ਪ੍ਰਾਰਥੀਆਂ ਨੂੰ ਰਾਜ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਵੈ ਰੋਜਗਾਰ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਪਲੇਸਮੈਂਟ ਕੈਂਪ ਵਿੱਚ ਸ਼ਾਮਲ 42 ਪ੍ਰਰਥੀਆਂ ਦੁਆਰਾ ਸਵੈ ਰੋਜਗਾਰ ਹਿੱਤ ਰਜਿਸਟ੍ਰੇਸ਼ਨ ਕਰਵਾਈ ਗਈ।

Advertisement
Advertisement
Advertisement
Advertisement
Advertisement
error: Content is protected !!