ਸ਼ੇਰਾਂ ਵਾਲਾ ਰਿਜੋਰਟ ਦਾ ਉਦਘਾਟਨ, ਬੁਕਿੰਗ ਸ਼ੁਰੂ

Advertisement
Spread information

ਰਵੀ ਸੈਣ , ਬਰਨਾਲਾ 13 ਨਵੰਬਰ 2020 

                 ਬਰਨਾਲਾ-ਮਾਨਸਾ ਮੁੱਖ ਸੜ੍ਹਕ ਤੇ ਪੈਂਦੇ ਪਿੰਡ ਰੂੜੇਕੇ ਕਲਾਂ ਵਿਖੇ ਵੀਰਵਾਰ ਨੂੰ ਸ਼ੇਰਾਂ ਵਾਲਾ ਰਿਜੋਰਟ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਸਮੇਂ ਸਰਦਾਰ ਸੇਵਾ ਸਿੰਘ ਰਾਜੀਆ, ਬਲਜਿੰਦਰ ਸਿੰਘ ਕਾਕਾ ਰਾਜੀਆ, ਮਹਿੰਦਰ ਗਰੋਵਰ,ਰਿੰਪੀ ਦੇਵਗਣ, ਸੁਖਵਿੰਦਰ ਸਿੰਘ ਜਟਾਣਾ ਅਤੇ ਬੌਬੀ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ । ਇਸ ਖੁਸ਼ੀ ਦੇ ਮੌਕੇ ਤੇ ਹਾਜ਼ਿਰ ਵੱਖ ਵੱਖ ਮੈਰਿਜ ਪੈਲਸ ਮਾਲਕਾਂ ,ਕੈਟਰਿੰਗ ਅਤੇ ਹਲਵਾਈਆਂ ਨੇ  ਸ਼ੇਰਾਂ ਵਾਲਾ ਰਿਜੋਰਟ ਦੇ ਸੰਚਾਲਕਾਂ ਨੂੰ ਰਿਜੋਰਟ ਦੀ ਵਧਾਈ ਦਿੱਤੀ। ਉਨਾਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ।

                  ਇਸ ਮੌਕੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਸ਼ਾਮਿਲ ਰਹੇ। ਇਸ ਮੌਕੇ ਗੱਲਬਾਤ ਕਰਦਿਆਂ ਰਿਜੋਰਟ ਸੰਚਾਲਕ ਸਰਦਾਰ ਬਲਜਿੰਦਰ ਸਿੰਘ ਕਾਕਾ ਰਾਜੀਆ ਨੇ ਦੱਸਿਆ ਕਿ ਰਿਜੋਰਟ ਵਿੱਚ ਬਹੁਤ ਹੀ ਵਧੀਆ ਲੌਨ ਅਤੇ ਪਾਰਕਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਰਿਜੋਰਟ ਵਿੱਚ ਲੋਕਾਂ ਦੇ ਹਰ ਤਰਾਂ ਦੇ ਪ੍ਰੋਗਰਾਮਾਂ ਦੀ ਲੋੜ ਅਨੁਸਾਰ ਹਰ ਤਰਾਂ ਦੀਆਂ ਸੁਵਿਧਾਵਾਂ ਵੀ ਉਪਲੱਭਧ ਹਨ। ਉਨਾਂ ਕਿਹਾ ਕਿ ਰਿਜੋਰਟ ਪੂਰੀ ਤਰਾਂ ਤਿਆਰ ਹੈ ਅਤੇ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਰਿਜੋਰਟ ਦੇ ਉਦਘਾਟਨ ਮੌਕੇ ਪਹੁੰਚੇ ਪਤਵੰਤੇ ਸੱਜਣਾਂ ਨੇ ਸ਼ੇਰਾਂ ਵਾਲਾ ਰਿਜੋਰਟ ਨੂੰ ਮੈਰੀਲੈਂਡ 2 ਦਾ ਨਾਮ ਦਿੱਤਾ।

Advertisement
Advertisement
Advertisement
Advertisement
error: Content is protected !!