ਰਜਬਾਹੇ ਚੋਂ ਲਾਸ਼ ਮਿਲਣ ਦਾ ਮਾਮਲਾ-ਨੂੰਹ ਪੁੱਤ ਨਾਲ ਮਿਲਕੇ ਭਰਾ ਨੇ ਕੀਤਾ ਸੀ ਸਕੇ ਭਾਈ ਦਾ ਕਤਲ 

Advertisement
Spread information

ਅਸ਼ੋਕ ਵਰਮਾ  ਬਠਿੰਡਾ,12 ਨਵੰਬਰ 2020

             ਬਠਿੰਡਾ ਪੁਲਿਸ ਨੇ ਕੁੱਝ ਦਿਨ ਪਹਿਲਾਂ ਜੋਧਪੁਰ ਰਜਬਾਹੇ ਚੋਂ ਮਿਲੀ ਲਾਸ਼ ਦਾ ਮਾਮਲਾ ਹੱਲ ਕਰ ਲਿਆ ਹੈ। ਪੁਲਿਸ ਅਨੁਸਾਰ ਇਹ ਕਤਲ ਸੀ ਜਿਸ ਦੇ ਸਬੰਧ ’ਚ ਪੁਲਿਸ ਨੇ ਦੋ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਇੱਕ ਔਰਤ ਦੀ ਗਿ੍ਰਫਤਾਰੀ ਬਾਕੀ ਹੈ। ਵਿਸ਼ੇਸ਼ ਤੱਥ ਹੈ ਕਿ ਮੁਲਜਮਾਂ ’ਚ ਮਿ੍ਰਤਕ ਦਾ ਸਕਾ ਭਰਾ ਅਤੇ ਸਕੇ ਭਤੀਜੇ ਤੋਂ ਇਲਾਵਾ ਭਤੀਜ ਨੂੰਹ ਸ਼ਾਮਲ ਹੈ।  ਮਿ੍ਰਤਕ ਦੀ ਪਛਾਣ ਲਖਵੀਰ ਸਿੰਘ ਪੁੱਤਰ ਗੋਬਿੰਦਰ ਸਿੰਘ ਵਾਸੀ ਜੋਧਪੁਰ ਪਾਖਰ ਹਾਲ ਅਬਾਦ ਦੀਪ ਸਿੰਘ ਨਗਰ ਬਠਿੰਡਾ ਵਜੋਂ ਹੋਈ ਸੀ। ਇਸ ਮਾਮਲੇ ’ਚ ਪੁਲਿਸ ਨੇ ਕਈ ਦਿਨ ਜਦੋਂ ਪ੍ਰੀਵਾਰ ਦੀ ਗੱਲ ਨਾਂ ਸੁਣੀ ਤਾਂ ਦੋ ਦਿਨ ਪਹਿਲਾਂ ਪਿਡ ਵਾਸੀਆਂ ਅਤੇ ਪ੍ਰੀਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਸਾਹਮਣੇ ਸੜਕ ਤੇ ਜਾਮ ਲਾਇਆ ਸੀ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਢੁੱਕਵੀਂ ਜਾਂਚ ਦਾ ਭਰੋਸਾ ਦਿਵਾਕੇ ਤਫਤੀਸ਼  ਸੀਆਈਏ ਸਟਾਫ ਨੂੰ ਸੌਂਪ ਦਿੱਤੀ ਸੀ।
                     ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਲਖਵੀਰ ਸਿੰਘ ਦਾ ਹਰਜੀਤ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਜੋਧਪੁਰ ਪਾਖਰ ਨਾਲ  ਝਗੜਾ ਚੱਲਦਾ ਸੀ ਜਿਸ ਦੇ ਰਾਜੀਨਾਮੇਂ ਖਾਤਰ ਘਰੇ ਚੰਡੀਗੜ ਜਾਣ ਦੀ ਗੱਲ ਕਹਿਕੇ ਗਿਆ ਸੀ ਪਰ ਗਿਆ ਨਹੀਂ। ਉਸ ਨੇ  ਆਪਣੀ ਘਰਵਾਲੀ ਨੂੰ ਦੱਸਿਆ ਸੀ ਕਿ ਉਹ ਜੋਧਪੁਰ ਪਾਖਰ ਹੀ ਹੈ ਅਤੇ ਸ਼ਾਮ ਨੂੰ ਘਰ ਵਾਪਸ ਆ ਜਾਵੇਗਾ। ਉਹਨਾਂ ਦੱਸਿਆ ਕਿ ਉਹ ਘਰ ਵਾਪਸ ਨਹੀ ਆਇਆ ਅਤੇ ਉਸ ਦੀ ਰਿਸ਼ਤੇਦਾਰੀਆਂ ਵਿੱਚ ਤਲਾਸ਼ ਕੀਤੀ  ਪਰ ਉਹ ਲੱਭਿਆ ਨਹੀਂ । ਲਖਵੀਰ ਸਿੰਘ ਦੀ ਗੁੰਮਸ਼ੁਦਗੀ ਸਬੰਧੀ ਥਾਣਾ ਮੌੜ ’ਚ ਮੁਕੱਦਮਾ ਦਰਜ ਕੀਤਾ ਸੀ। ਇਸੇ ਦੌਰਾਨ 9 ਨਵੰਬਰ ਨੂੰ ਲਖਵੀਰ ਸਿੰਘ ਦੀ ਲਾਸ਼ ਰਜਬਾਹੇ ਚੋਂ ਮਿਲ ਗਈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਸੀਆਈਏ ਸਟਾਫ 2 ਨੂੰ ਸੌਂਪ ਦਿੱਤੀ ਗਈ ਸੀ।
               ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜਿੰਦਰ ਕੁਮਾਰ ਵੱਲੋਂ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਲਖਵੀਰ ਸਿੰਘ ਨੂੰ 3 ਨਵੰਬਰ  ਨੂੰ ਹਰਜੀਤ ਸਿੰਘ ਪੁੱਤਰ ਰਾਜਪਾਲ ਸਿੰਘ,ਰਾਜਪਾਲ ਸਿੰਘ ਪੁੱਤਰ ਗੋਬਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਉਰਫ ਰਾਜਬੀਰ ਕੌਰ ਪਤਨੀ ਰਾਜਪਾਲ ਸਿੰਘ ਵਾਸੀਆਨ ਜੋਧਪੁਰ ਪਾਖਰ ਨੇ ਮਿਲ ਕੇ ਕਥਿਤ ਤੌਰ ਤੇ ਕਤਲ ਕੀਤਾ ਹੈ। ਉਹਨਾਂ ਦੱਸਿਆ ਕਿ  ਲਖਵੀਰ ਸਿੰਘ ਰਾਜੀਨਾਮੇਂ ਲਈ ਹਰਜੀਤ ਸਿੰਘ ਹੋਰਾਂ ਕੋਲ ਆਇਆ ਸੀ ਅਤੇ ਲਿਖਤ ਪੜਤ ਤੋ ਬਾਅਦ ਹਰਜੀਤ ਸਿੰਘ ਤੇ ਰਾਜਪਾਲ ਸਿੰਘ ਨਾਲ ਪਿੰਡ ਜੋਧਪੁਰ ਪਾਖਰ ਉਹਨਾਂ ਦੇ ਘਰ ਚਲਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਮੌਕੇ ਮੁਲਜਮਾਂ ਨੇ ਪਾਣੀ ’ਚ ਬੇਹੋਸ਼ੀ ਵਾਲੀ ਦਵਾਈ ਪਾ ਦਿੱਤੀ  ਅਤੇ ਨੀਮ ਬੇਹੋਸ਼ੀ ਦੀ ਹਾਲਤ ’ਚ  ਆਪਣੀ ਸਵਿਫਟ ਡਿਜ਼ਾਇਅਰ ਗੱਡੀ ਵਿੱਚ ਬਿਠਾ ਕੇ ਰਾਮਨਗਰ ਕੈਚੀਆਂ ਵੱਲ ਲੈ ਗਏ ਤਾਂ ਜੋ ਮੋਬਾਇਲ ਦੀ ਲੁਕੇਸ਼ਨ ਉੱਥੋਂ ਦੀ ਲਿਆਂਦੀ ਜਾ ਸਕੇ।
                    ਉਹਨਾਂ ਦੱਸਿਆ ਕਿ ਬੇਹੋਸ਼ ਹੋਣ ਤੇ ਫੋਨ ਬੰਦ ਕਰਕੇ  ਹਰਜੀਤ ਸਿੰਘ ਤੇ ਰਾਜਪਾਲ ਸਿੰਘ ਕਾਰ ਵਾਪਸ ਪਿੰਡ ਜੋਧਪੁਰ ਪਾਖਰ ਲੈ ਆਏ ਅਤੇ ਰਜਬਾਹੇ ਵਿੱਚ ਸੁੱਟ ਕੇ ਲਖਵੀਰ ਸਿੰਘ ਨੂੰ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਮੁਲਜਮਾਂ ਨੇ ਮੋਬਾਇਲ ਵਗੈਰਾ ਵੀ ਰਜਬਾਹੇ ’ਚ ਸੁੱਟ ਦਿੱਤੇ । ਉਹਨਾਂ ਦੱਸਿਆ ਕਿ ਪੁਲਿਸ ਨੇ ਜੁਰਮ ’ਚ ਵਾਧਾ ਕਰਦਿਆਂ ਤਿੰਨਾਂ ਨੂੰ ਮੁਲਜਮ ਨਾਮਜਦ ਕਰ ਲਿਆ ਅਤੇ ਹਰਜੀਤ ਸਿੰਘ ਤੇ ਰਾਜਪਾਲ ਸਿੰਘ ਨੂੰ ਗਿ੍ਰਫਤਾਰ ਕਰਕੇ ਸਵਿਫਟ ਕਾਰ ਬਰਾਮਦ ਕਰ ਲਈ ਹੈ ਜਦੋਂਕਿ ਔਰਤ ਦੀ ਗਿ੍ਰਫਤਾਰੀ ਬਾਕੀ ਹੈ। ਐਸਐਸਪੀ ਨੇ ਦੱਸਿਆ ਕਿ  ਸਾਲ 2005 ਵਿੱਚ ਇਹਨਾਂ ਦਾ ਆਪਸ ਵਿੱਚ ਜਮੀਨ ਸਬੰਧੀ ਆਪਸ ਵਿੱਚ ਝਗੜਾ ਹੋ ਗਿਆ ਸੀ। ਇਸ ਮੌਕੇ ਮਿ੍ਰਤਕ ਲਖਵੀਰ ਸਿੰਘ ਨੇ ਹਰਜੀਤ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਦੇ ਫਾਇਰ ਮਾਰਿਆ ਸੀ।
                ਐਸਐਸਪੀ ਨੇ ਦੱਸਿਆ ਕਿ ਇਸ ਫਾਇਰਿੰਗ ਮਾਮਲੇ ਨੂੰ ਲੈਕੇ ਲਖਵੀਰ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਲਖਵੀਰ ਸਿੰਘ ਨੂੰ ਇਸ ਮਾਮਲੇ ’ਚ ਪੰਜ ਸਾਲ ਦੀ ਸਜਾ ਸੁਣਾਈ ਸੀ ਜਿਸ ਦੀ ਉਸਨੇ ਹਾਈਕੋਰਟ ’ਚ ਅਪੀਲ ਕਰ ਦਿੱਤੀ । ਇਹਨਾਂ ਦਿਨਾਂ ’ਚ ਉਹ ਜਮਾਨਤ ਤੇ ਬਾਹਰ ਆਇਆ ਹੋਇਆ ਸੀ। ਉਹਨਾਂ ਦੱਸਿਆ ਕਿ ਰਾਜੀਨਾਮਾਂ ਹੋਣ ਦੇ ਬਾਵਜੂਦ ਇਹ ਲੋਕ  ਇਸ ਬਾਰੇ ਦਿਲ ’ਚ ਰੰਜਿਸ਼ ਰੱਖਦੇ ਸਨ ਜਿਸ ਨੂੰ ਲੈਕੇ ਤਿੰਨਾਂ ਨੇ ਹਮਮਸ਼ਵਰਾ ਹੋਕੇ  ਲਖਵੀਰ ਸਿੰਘ ਨੂੰ ਕਤਲ ਕਰ ਦਿੱਤਾ। ਐਸਐਸਪੀ ਨੇ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਪੁੱਛਗਿੱਛ ਕਰਕੇ ਕਤਲ ਦਾ ਕੋਈ ਹੋਰ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਜਾਏਗੀ

Advertisement
Advertisement
Advertisement
Advertisement
Advertisement
Advertisement
error: Content is protected !!