ਭਗਵਾਨ ਸ੍ਰੀ ਰਾਮ ਜੀ ਦੇ ਪੁਤਲੇ ਸਾੜਨ ਵਿਰੁੱਧ ਰੋਸ ਧਰਨਾ

Advertisement
Spread information

ਸ਼ਹੀਦ ਭਗਤ ਸਿੰਘ ਚੌਂਕ ‘ਚ ਹਿੰਦੂ ਸੰਗਠਨਾਂ ਨੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਜਤਾਇਆ ਰੋਸ


ਹਰਿੰਦਰ ਨਿੱਕਾ/ ਰਘਵੀਰ ਹੈਪੀ ਬਰਨਾਲਾ 10 ਨਵੰਬਰ 2020 

               ਅਮ੍ਰਿਤਸਰ ਦੇ ਪਿੰਡ ਮਾਨਾਵਾਲਾ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਪੁਤਲਾ ਸਾੜਨ ਦੇ ਵਿਰੋਧ ਵਿੱਚ ਬਰਨਾਲਾ ਸ਼ਹਿਰ ਦੇ ਸਮੂਹ ਹਿੰਦੂ ਸੰਗਠਨਾਂ ਦੀ ਤਰਫੋਂ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਮੰਗਲਵਾਰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮਾਸਟਰ ਸੁਖਵਿੰਦਰ ਭੰਡਾਰੀ ਨੇ ਚਲਾਈ। ਉਨਾਂ ਕਿਹਾ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਪੁਤਲਾ ਸਾੜਨ ਦੀ ਘਟਨਾ ਸਿਰਫ ਸ਼ਰਾਰਤੀ ਅਨਸਰਾਂ ਦੀ ਹੀ ਨਹੀਂ, ਬਲਿਕ ਇਹ ਘਟਨਾ ਹਿੰਦੂਆਂ ਦੀ ਭਾਵਨਾਵਾਂ ਭੜਕਾ ਕੇ ਦੰਗਾ ਫਸਾਦ ਕਰਵਾਉਣ ਦੀ ਗਹਿਰੀ ਸਾਜਿਸ਼ ਹੈ। ਇਸ ਮੌਕੇ ਸਵਾਮੀ ਸਹਿਜ ਪ੍ਰਕਾਸ਼ ਜੀ ਨੇ ਕਿਹਾ ਕਿ ਹਿੰਦੂ ਸਮਾਜ ਭਗਵਾਨ ਸ੍ਰੀ ਰਾਮ ਜੀ ਦਾ ਅਪਮਾਨ ਚੁੱਪਚਾਪ ਸਹਿਣ ਨਹੀਂ ਕਰੇਗਾ। ਉਨਾਂ ਕਿਹਾ ਕਿ ਅੱਜ ਦਾ ਧਰਨਾ ਸਾਜਿਸ਼ਕਾਰੀ ਲੋਕਾਂ ਨੂੰ ਤਾੜਨਾ ਕਰਨ ਲਈ ਸੰਕੇਤਕ ਰੂਪ ਵਿੱਚ ਧਰਨਾ ਦੇ ਕੇ ਕੀਤਾ ਗਿਆ ਹੈ। ਪਰੰਤੂ ਜੇਕਰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਪੁਤਲੇ ਸਾੜਨ ਦੀ ਘਟਨਾ ਦੇ ਸਾਜਿਸ਼ ਘਾੜਿਆਂ ਨੂੰ ਬੇਨਕਾਬ ਕਰਕੇ ਗਿਰਫਤਾਰ ਨਹੀਂ ਕੀਤਾ ਤਾਂ ਹਿੰਦੂ ਸਮਾਜ ਚੁੱਪ ਚਾਪ ਘਰਾਂ ਵਿੱਚ ਨਹੀਂ ਬੈਠੇਗਾ। ਇਸ ਮੌਕੇ ਸਵਾਮੀ ਰਤਨੇਸ਼ਾਨੰਦ ਜੀ ਸ਼ਿਵ ਮੱਠ ਵਾਲੇ। ਪੰਡਤ ਅਮਨ ਸ਼ਰਮਾ, ਅਚਾਰੀਆ ਸ੍ਰੀ ਨਿਵਾਸ ਜੀ ਦੀ ਅਗਵਾਈ ਵਿੱਚ ਡੀ.ਸੀ. ਦਫਤਰ ਤੱਕ ਰੋਸ਼ ਮਾਰਚ ਕਰਕੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਵੀ ਕੀਤਾ। 

Advertisement

-ਹਿੰਦੂ ਸੰਗਠਨਾਂ ਤੇ ਪੁਲਿਸ ‘ਚ ਟਕਰਾਅ ਟਲਿਆ

ਸ਼ਹੀਦ ਭਗਤ ਸਿੰਘ ਚੌਂਕ ਵਿੱਚ ਜਦੋਂ ਹਿੰਦੂ ਸੰਗਠਨਾਂ ਵੱਲੋਂ ਇੱਕ ਘੰਟੇ ਲਈ ਰੋਸ ਧਰਨੇ ਦੇ ਪਹਿਲਾਂ ਤੋਂ ਘੋਸ਼ਿਤ ਪ੍ਰੋਗਰਾਮ ਅਨੁਸਾਰ ਟੈਂਟ ਲਾਇਆ ਗਿਆ ਤਾਂ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਟੈਂਟ ਲਾ ਰਹੇ ਪ੍ਰਬੰਧਕਾਂ ਨੂੰ ਰਾਹ ਵਿੱਚ ਟੈਂਟ ਲਾਉਣ ਤੋਂ ਰੋਕਿਆ। ਇਸ ਦੌਰਾਨ ਕੁਝ ਹਿੰਦੂ ਨੇਤਾਵਾਂ ਦੀ ਪੁਲਿਸ ਕਰਮਚਾਰੀਆਂ ਨਾਲ ਤਕਰਾਰ ਵੀ ਹੋਈ। ਪਰੰਤੂ ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਕਿ ਪੁਲਿਸ ਉਨਾਂ ਨੂੰ ਧਰਨਾ ਦੇਣ ਤੋਂ ਨਹੀਂ, ਸਿਰਫ ਥੋੜਾ ਰਸਤਾ ਛੱਡ ਕੇ ਟੈਂਟ ਲਾਉਣ ਲਈ ਕਹਿ ਰਿਹਾ ਹੈ। ਪੁਲਿਸ ਅਧਿਕਾਰੀਆਂ ਦੇ ਹੁਕਮ ਨੁੰ ਮੰਨ ਕੇ ਟੈਂਟ ਕੁਝ ਫੁੱਟ ਦਾ ਰਾਹ ਛੱਡ ਕੇ ਲਾਇਆ ਗਿਆ ਅਤੇ ਰੋਸ ਪ੍ਰਦਰਸ਼ਨ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ। ਰੋਸ ਧਰਨੇ ਵਿੱਚ ਸ਼ਾਮਿਲ ਹਿੰਦੂ ਸਮਾਜ ਦੇ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਡੀਐਸਪੀ ਲਖਵੀਰ ਸਿੰਘ ਟਿਵਾਣਾ, ਡੀਐਸਪੀ ਬਲਜੀਤ ਸਿੰਘ ਬਰਾੜ, ਐਸਐਚਉ ਸਿਟੀ 1 ਬਰਨਾਲਾ ਲਖਵਿੰਦਰ ਸਿੰਘ, ਐਸਐਚਉ ਸਦਰ ਬਰਨਾਲਾ ਬਲਜੀਤ ਸਿੰਘ ਦੀ ਅਗਵਾਈ ਵਿੱਚ ਸੁਰੱਖਿਆ ਦੇ ਸਖਤ ਬੰਦੋਬਸਤ ਵੀ ਕੀਤੇ ਗਏ। 

Advertisement
Advertisement
Advertisement
Advertisement
Advertisement
error: Content is protected !!