ਕੋਰੋਨਾ ਮਹਾਂਮਾਰੀ ਕਾਰਣ-ਤਬਾਹੀ ਦੇ ਕੰਢੇ ਪੁੱਜਿਆ ਪੰਜਾਬ ਦਾ ਪੋਲਟਰੀ ਉਦਯੋਗ * * ਅੰਡੇ,ਫੀਡ ਅਤੇ ਦਵਾਈਆਂ ਦੀਆਂ ਗੱਡੀਆ ਨੂੰ ਕਰਫਿਊ ਦੌਰਾਨ ਖੁੱਲ ਦੇਣ ਦੀ ਉੱਠੀ ਮੰਗ

Advertisement
Spread information

ਕੋਰੋਨਾ ਮਹਾਂਮਾਰੀ ਦੇ ਕਾਰਣ ਲੱਗਿਆ ਕਰਫਿਊ,ਪੋਲਟਰੀ ਉਦਯੋਗ ਲਈ ਬਣਿਆ ਕੋਹੜ ਚ, ਖਾਜ਼

ਬਰਨਾਲਾ, 24 ਮਾਰਚ :
ਲੰਬੇ ਸਮੇਂ ਤੋਂ ਭਾਰੀ ਮੰਦੀ ਦੀ ਹਾਲਤ ਨਾਲ ਜੂਝ ਰਹੇ ਪੋਲਟਰੀ ਉਦਯੋਗ ਨੂੰ ਹੁਣ ਕੋਰੋਨਾ ਮਹਾਂਮਾਰੀ ਦੇ ਕਾਰਣ ਲੱਗਿਆ ਕਰਫਿਊ,, ਕੋਹੜ ਚ, ਖਾਜ਼,, ਦੀ ਤਰਾਂ ਸਾਬਿਤ ਹੋ ਰਿਹਾ ਹੈ। ਕਰਫਿਊ ਕਾਰਣ ਫੀਡ ਦੀਆਂ ਗੱਡੀਆਂ ਦੀ ਆਵਾਜਾਈ ਵੀ ਪੂਰੀ ਤਰਾਂ ਠੱਪ ਹੋ ਜਾਣ ਨਾਲ ਮੁਰਗੀਆਂ ਦੇ ਭੁੱਖੇ ਮਰਨ ਦੀ ਨੌਬਤ ਆ ਚੁੱਕੀ ਹੈ। ਸਰਕਾਰ ਵਲੋਂ ਕਰਫਿਊ ਦੌਰਾਨ ਨਾਂ ਤਾਂ ਪੋਲਟਰੀ ਫਾਰਮਾਂ ਤੋਂ ਅੰਡੇ ਲੈ ਜਾਣ ਦਾ ਤੇ ਨਾ ਹੀ ਫਾਰਮਾਂ ਤੇ ਪੋਲਟਰੀ ਫੀਡ ਜਾਂ ਦਵਾਈਆ ਆਉਣਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਜਿਸ ਦੀ ਵਜ੍ਹਾ ਨਾਲ ਪਹਿਲਾਂ ਤੋਂ ਆਪਣੀਆਂ ਆਖਰੀ ਸਾਹਾਂ ਤੇ ਹੋਣ ਕਾਰਣ ਪੋਲਟਰੀ ਉਦਯੋਗ ਦੇ ਕਿਸੇ ਵੀ ਫਾਰਮ ‘ਤੇ ਇਕ ਹਫਤੇ ਤੋਂ ਜਿਆਦਾ ਦੀ ਖੁਰਾਕ ਨਹੀ ਹੈ। ਕਰਫਿਊ ਕਾਰਣ ਨਾ ਕੋਈ ਗੱਡੀ ਫੀਡ ਲੈ ਕੇ ਆਉਣ ਨੂੰ ਤਿਆਰ ਹੈ ਤੇ ਨਾ ਹੀ ਕੋਈ ਗੱਡੀ ਅੰਡਾ ਲੈ ਕੇ ਜਾਣ ਨੂੰ ਤਿਆਰ ਹੈ। ਜਿਸ ਕਾਰਣ ਪੋਲਟਰੀ ਫਾਰਮਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਜਿਲਾ ਸੰਗਰੂਰ ਤੇ ਬਰਨਾਲਾ ਵਿਚ ਕਰੀਬ 50 ਤੋਂ 60 ਲੱਖ ਬਰਡ ਦੀ ਲੇਅਰ ਪੋਲਟਰੀ ਹੈ ਤੇ ਰੋਜਾਨਾ ਕਰੀਬ 50 ਲੱਖ ਅੰਡੇ ਦਾ ਉਤਪਾਦਨ ਹੁੰਦਾ ਹੈ। ਰੋਜਾਨਾ ਕਰੀਬ 600 ਟਨ ਫੀਡ ਦੀ ਲਾਗਤ ਹੁੰਦੀ ਹੈ। ਕੋਰੋਨਾ ਮਹਾਂਮਾਰੀ ਕਾਰਣ ਪਹਿਲਾ ਹੀ ਅੰਡੇ ਦੇ ਰੇਟ ‘ਤੇ ਭਾਰੀ ਮਾਰ ਪੈ ਗਈ ਸੀ ਤੇ ਅੰਡੇ ਦਾ ਰੇਟ ਡੇਢ ਰੁਪਏ ਤੱਕ ਆ ਗਿਆ ਸੀ। ਹੁਣ ਦੂਜੀ ਮਾਰ ਕਰਫਿਊ ਦੀ ਪੈ ਗਈ ਹੈ। ਸਰਕਾਰ ਨੇ ਆਪਣੀ ਪਾਲਿਸੀ ਵਿਚ ਕਿੱਧਰੇ ਵੀ ਪੋਲਟਰੀ ਦਾ ਜ਼ਿਕਰ ਨਹੀ ਕੀਤਾ ਹੋਰ ਤਾਂ ਹੋਰ ਜਿੰਨ੍ਹਾਂ ਜਿਲ੍ਹਿਆ ਵਿੱਚ ਪੋਲਟਰੀ ਫੀਡ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਫੈਕਟਰੀਆਂ ਨੂੰ ਵੀ ਉਥੇ ਦੇ ਪ੍ਰਸ਼ਾਸ਼ਨ ਵਲੋਂ ਜਿੰਦੇ ਲਗਵਾ ਦਿਤੇ ਗਏ ਹਨ। ਜਿਸ ਕਾਰਣ ਪੋਲਟਰੀ ਫਾਰਮਰਾਂ ਮੂਹਰੇ ਇਕ ਵੱਡਾ ਸੰਕਟ ਪੈਦਾ ਹੋ ਗਿਆ ਹੈ।

**** ਪੋਲਟਰੀ ਉਦਯੋਗ ਦੀ ਬਾਂਹ ਹਮਦਰਦੀ ਪੂਰਨ ਢੰਗ ਨਾਲ ਫੜ੍ਹੇ ਸਰਕਾਰ

ਪੰਜਾਬ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਗਰਗ ਬੱਬੂ ਸੰਗਰੂਰ ਨੇ ਗੱਲ ਕਰਦਿਆਂ ਕਿਹਾ ਅੱਜ ਪੂਰਾ ਪੋਲਟਰੀ ਉਦਯੋਗ ਤਬਾਹੀ ਦੇ ਕੰਢੇ ਤੇ ਖੜ੍ਹਾ ਹੈ। ਇਸ ਵੇਲੇ ਸਰਕਾਰ ਨੂੰ ਪੋਲਟਰੀ ਉਦਯੋਗ ਦੀ ਬਾਂਹ ਹਮਦਰਦੀ ਪੂਰਨ ਢੰਗ ਨਾਲ ਫੜ੍ਹਨ ਦੀ ਲੋੜ ਹੈ। ਉਨ੍ਹਾਂ ਕਿਹਾ ਜੇਕਰ ਫੀਡ ਨਾ ਮਿਲਣ ਕਾਰਨ ਮੁਰਗੀਆਂ ਮਰਨੀਆ ਸ਼ੁਰੂ ਹੋ ਗਈਆ ਤਾਂ ਹੋਰ ਵੀ ਕੋਈ ਭਿਆਨਕ ਬੀਮਾਰੀ ਫੈਲ ਸਕਦੀ ਹੈ। ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਅੰਡਾ ਲੈ ਜਾਣ ਵਾਲੀਆਂ ਗੱਡੀਆ ਅਤੇ ਪੋਲਟਰੀ ਫੀਡ ਲੈ ਕੇ ਆਉਣ ਵਾਲੀਆਂ ਗੱਡੀਆ ਨੂੰ ਤੁਰੰਤ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ

 

**** ਅੰਡੇ ਤੇ ਫੀਡ ਦੀਆਂ ਗੱਡੀਆ ਤੇ ਰੋਕ ਹਟਾਉਣ ਦੀ ਡੀਸੀ ਨੇ ਭਰੀ ਹਾਮੀ

ਜਿਲਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਜੈ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਸ਼੍ਰੀ ਤੇਜਪ੍ਰਤਾਪ ਸਿੰਘ ਫੂਲਕਾ ਦੇ  ਧਿਆਨ ਵਿਚ ਲਿਆਂਦਾ ਹੈ। ਜਿੰਨ੍ਹਾਂ ਪੋਲਟਰੀ ਫਾਰਮਰਾਂ ਦੇ ਕੁਝ ਸਮੇਂ ਲਈ ਫਾਰਮ ਵਿਖੇ ਜਾਣ ਲਈ ਪਾਸ ਬਣਾਉਣ ਤੇ ਅੰਡੇ ਅਤੇ ਫੀਡ ਦੀਆਂ ਗੱਡੀਆ ਤੇ ਰੋਕ  ਹਟਾਉਣ ਦੀ ਹਾਮੀ ਭਰੀ ਹੈ।

Advertisement
Advertisement
Advertisement
Advertisement
error: Content is protected !!