ਪੁਲਿਸ ਨੇ ਫੇਲ੍ਹ ਕੀਤੀ.. ਖ਼ੂਨੀ ਵਾਰਦਾਤ ਦੀ ਵੱਡੀ ਸਾਜ਼ਿਸ਼ , ਮੌਤ ਦੇ ਸੌਦਾਗਰਾਂ ਨੂੰ ਦਬੋਚਿਆ!

Advertisement
Spread information

ਪੁਲਿਸ ਦੀ ਬਾਜ਼ ਅੱਖ ਨੇ ਪਛਾਣੇ ‘ਕਾਲ’ ਬਣਕੇ ਕਾਰ ‘ਚ ਘੁੰਮਦੇ ਹਥਿਆਰਬੰਦ ਲੁਟੇਰੇ

ਹਰਿੰਦਰ ਨਿੱਕਾ, ਪਟਿਆਲਾ 7 ਮਾਰਚ 2026

    ਜਿਲ੍ਹੇ ਦੇ ਪਾਤੜਾਂ ਇਲਾਕੇ ਦੀਆਂ “ਸੜਕਾਂ ‘ਤੇ ਦੌੜਦੀ ਇੱਕ ਚਿੱਟੇ ਰੰਗ ਦੀ ਕਾਰ, ਅੰਦਰ ਬੈਠੇ ਪੰਜ ਹਥਿਆਰਬੰਦ ਨੌਜਵਾਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਚੱਲ ਰਹੀ ਲੁੱਟ-ਖੋਹ ਦੀ ਕੋਈ ਖ਼ੂਨੀ ਸਾਜ਼ਿਸ਼!” ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਦਾ ਖ਼ੌਫ਼ਨਾਕ ਮੰਜ਼ਰ ਤਿਆਰ ਸੀ, ਪਰ ਇਸ ਤੋਂ ਪਹਿਲਾਂ ਕਿ ਇਹ ਲੁਟੇਰੇ ਕਿਸੇ ਮਾਸੂਮ ਦੀ ਜਾਨ ਜਾਂ ਮਾਲ ‘ਤੇ ਝਪਟਾ ਮਾਰਦੇ, ਏ.ਐਸ.ਆਈ. ਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਇਨ੍ਹਾਂ ਦੇ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਪੁਲਿਸ ਦੀ ਮੁਸਤੈਦੀ ਨੇ ਪੂਰੇ ਇਲਾਕੇ ਨੂੰ ਇੱਕ ਵੱਡੀ ਦਹਿਸ਼ਤ ਤੋਂ ਬਚਾ ਲਿਆ ਹੈ।

ਨੋਟ:-ਇਹ ਫੋਟੋ ਅਸਲੀ ਨਹੀਂ, ਘਟਨਾ ਨੂੰ ਦਰਸਾਉਣ ਲਈ ਤਿਆਰ ਕੀਤੀ ਗਈ ਹੈ।

ਕਾਬੂ ਕੀਤੇ ਲੁਟੇਰਿਆਂ ਦੀ ਪਛਾਣ:
    ਪੁਲਿਸ ਵੱਲੋਂ ਮੌਕੇ ‘ਤੇ ਕੀਤੀ ਨਾਕਾਬੰਦੀ ਦੌਰਾਨ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ:
* ਮਨਪ੍ਰੀਤ ਸਿੰਘ 
* ਹਰਪ੍ਰੀਤ ਸਿੰਘ 
* ਹਰਸ਼ਦੀਪ ਸਿੰਘ ਤਿੰਨੋਂ ਵਾਸੀ ਪਿੰਡ ਨਾਗਰਾ , ਥਾਣਾ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ।
* ਯਾਦਵਿੰਦਰ ਸਿੰਘ ਵਾਸੀ ਪਿੰਡ ਬੁਜਰਕ, ਥਾਣਾ ਸਦਰ ਸਮਾਣਾ)
* ਸੋਨੂੰ (ਵਾਸੀ ਸੰਤ ਨਗਰ ਪਾਤੜਾਂ)

ਪੁਲਿਸ ਦੇ ਹੱਥੇ ਇਉਂ ਚੜ੍ਹੇ ਲੁਟੇਰੇ :
    ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਭਗਤ ਸਿੰਘ ਚੌਂਕ ਪਾਤੜਾਂ ਨੇੜੇ ਗਸ਼ਤ ‘ਤੇ ਸੀ ਕਿ ਮੁਖ਼ਬਰ ਦੀ ਇੱਕ ਗੁਪਤ ਸੂਚਨਾ ਨੇ ਸਭ ਦੇ ਕੰਨ ਖੜ੍ਹੇ ਕਰ ਦਿੱਤੇ। ਸੂਚਨਾ ਮਿਲੀ ਕਿ ਚਿੱਟੇ ਰੰਗ ਦੀ HR-11E-1127 ਕਾਰ ਵਿੱਚ ਸਵਾਰ ਪੰਜ ਨੌਜਵਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਪੈਟਰੋਲ ਪੰਪ ਜਾਂ ਵੱਡੇ ਵਪਾਰੀ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਹਨ। ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਨਾਕਾਬੰਦੀ ਕੀਤੀ ਅਤੇ ਇਨ੍ਹਾਂ ਨੂੰ ਘੇਰ ਲਿਆ।
ਕਾਨੂੰਨੀ ਕਾਰਵਾਈ:
      ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਰਜਿੰਦਰ  ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਪਾਤੜਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਰਿਮਾਂਡ ‘ਤੇ ਹਨ ਅਤੇ ਪੁੱਛਗਿੱਛ ਦੌਰਾਨ ਕਈ ਹੋਰ ਪੁਰਾਣੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
Advertisement
Advertisement
Advertisement
error: Content is protected !!