ਅਰਵਿੰਦ ਖੰਨਾ ਦੀ ਲਿਸਟ ਨਿਕਲੀ ‘ਫਰਜ਼ੀ’..? ਭਾਜਪਾ ਆਗੂਆਂ ਨੇ ਪਾ ਲਿਆ ਗਾਹ !
ਹਰਿੰਦਰ ਨਿੱਕਾ, ਬਰਨਾਲਾ 16 ਫਰਵਰੀ 2026
ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਘੜਮੱਸ ਪੈ ਗਿਆ, ਜਦੋਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ, ਆਪਣੇ ਨਾਲ ਪਾਰਟੀ ਛੱਡਣ ਵਾਲੇ ਆਗੂਆਂ ਦੀ ਜਾਰੀ ਕੀਤੀ ਗਈ ਸੂਚੀ ‘ਚ ਸ਼ਾਮਿਲ ਦੋ ਲੀਡਰਾਂ ਨੇ ਐਲਾਨ ਕਰ ਦਿੱਤਾ ਕਿ ਉਨਾਂ ਪਾਰਟੀ ਨਹੀਂ ਛੱਡੀ, ਅਜਿਹਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਖੰਨਾ ਦੀ ਜ਼ਾਰੀ ਸੂਚੀ ਤੇ ਵੱਡਾ ਸੁਆਲੀਆ ਚਿੰਨ੍ਹ ਲੱਗ ਗਿਆ। ਅਰਵਿੰਦ ਖੰਨਾ, ਜੋ ਲੰਘੇ ਦਿਨ ਭਾਜਪਾ ਨੂੰ ਠੋਕਰ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ‘ਤੱਕੜੀ’ ਵਿੱਚ ਬੈਠ ਗਏ ਸਨ, ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਆਗੂ ਵੀ ਭਾਜਪਾ ਛੱਡ ਚੁੱਕੇ ਹਨ। ਪਰ ਹੁਣ ਬਰਨਾਲਾ ਦੇ ਦੋ ਦਿੱਗਜ ਭਾਜਪਾ ਆਗੂਆਂ ਨੇ ਇਸ ਦਾਅਵੇ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਕੀ ਹੈ ਪੂਰਾ ਮਾਮਲਾ?
ਸੂਚੀ ਵਿੱਚ ਸ਼ਾਮਲ ਬਰਨਾਲਾ ਦੇ ਦੋ ਪ੍ਰਮੁੱਖ ਭਾਜਪਾ ਆਗੂਆਂ ਨੇ ਮੀਡੀਆ ਸਾਹਮਣੇ ਆ ਕੇ ਸਾਫ਼ ਕਹਿ ਦਿੱਤਾ ਹੈ ਕਿ ਉਹ ਭਾਜਪਾ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ। ਇਸ ਖੁਲਾਸੇ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਬਰਨਾਲਾ ਜ਼ਿਲ੍ਹੇ ਦਾ ਕੋਈ ਵੀ ਆਗੂ ਅਰਵਿੰਦ ਖੰਨਾ ਦੇ ਪਿੱਛੇ ਅਕਾਲੀ ਦਲ ਵਿੱਚ ਨਹੀਂ ਗਿਆ।
ਖੰਨਾ ਨੂੰ ਮਿਲੀ ਨਸੀਹਤ:
ਭਾਜਪਾ ਆਗੂ ਸਰਪੰਚ ਗੁਰਦਰਸ਼ਨ ਸਿੰਘ ਬਰਾੜ ਨੇ ਧਮਾਕੇਦਾਰ ਖੁਲਾਸਾ ਕਰਦਿਆਂ ਦੱਸਿਆ ਕਿ ਅਰਵਿੰਦ ਖੰਨਾ ਨੇ ਮੈਨੂੰ ਅਤੇ ਪਾਰਟੀ ਦੇ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਰਮਨ ਜਵੰਧਾ ਨੂੰ ਪਾਰਟੀ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੇ ਮੌਕੇ ‘ਤੇ ਹੀ ਖੰਨਾ ਨੂੰ ਟੋਕ ਦਿੱਤਾ ਸੀ। ਬਰਾੜ ਨੇ ਕਿਹਾ: “ਅਸੀਂ
ਖੰਨਾ ਦੀ ਟੀਮ ਵਜੋਂ ਜ਼ਰੂਰ ਕੰਮ ਕਰ ਰਹੇ ਸੀ, ਪਰ ਅਸੀਂ ਭਾਜਪਾ ਦੇ ਅਨੁਸ਼ਾਸਿਤ ਵਰਕਰ ਹਾਂ। ਅਸੀਂ ਤਾਂ ਖੰਨਾ ਸਾਹਿਬ ਨੂੰ ਵੀ ਕਿਹਾ ਸੀ ਕਿ ਅਕਾਲੀ ਦਲ ਵਿੱਚ ਨਾ ਜਾਓ, ਪਰ ਉਹ ਨਹੀਂ ਮੰਨੇ। ਹੁਣ ਉਹ ਚਲੇ ਗਏ ਹਨ ਤਾਂ ਉਨ੍ਹਾਂ ਨੂੰ ਮੁਬਾਰਕ, ਪਰ ਅਸੀਂ ਭਾਜਪਾ ਨਹੀਂ ਛੱਡੀ।” ਇਸ ਸਥਿਤੀ ਨੇ ਅਰਵਿੰਦ ਖੰਨਾ ਲਈ ਇੱਕ ਵੱਡੀ ਨਮੋਸ਼ੀ ਪੈਦਾ ਕਰ ਦਿੱਤੀ ਹੈ, ਕਿਉਂਕਿ ਜਿਨ੍ਹਾਂ ਲੀਡਰਾਂ ਦੇ ਦਮ ‘ਤੇ ਉਹ ਅਕਾਲੀ ਦਲ ਵਿੱਚ ਆਪਣੀ ਧਾਂਕ ਜਮਾਉਣਾ ਚਾਹੁੰਦੇ ਸਨ, ਉਨ੍ਹਾਂ ਨੇ ਹੀ ਖੰਨਾ ਦੇ ਫੈਸਲੇ ਨੂੰ ਗਲਤ ਦੱਸਦਿਆਂ ਪਿੱਠ ਦਿਖਾ ਦਿੱਤੀ ਹੈ।