-ਕਿਹਾ ਤੁਸੀਂ ਹੁਣ ਲੋਕ ਗਾਇਕ ਨਹੀਂ ਜੋ ਚੁਟਕਲਿਆਂ ਨਾਲ ਹੀ ਕੰਮ ਚੱਲਾ ਲਉਂਗੇ, ਮੈਬਰ ਪਾਰਲੀਮੈਟ ਹੋ,,
ਹਰਿੰਦਰ ਨਿੱਕਾ ਬਰਨਾਲਾ 22 ਜੁਲਾਈ 2020
ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਹਲਕਾ ਸੰਗਰੂਰ ਦੇ ਮੈਬਰ ਪਾਰਲੀਮੈਟ ਭਗਵੰਤ ਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬੇਬੁਨਿਆਦ ਕਰ ਰਹੇ ਹਨ ।
ਉਨਾਂ ਕਿਹਾ ਕਿ ਦਰਅਸਲ ਮਾਨ ਦਾ ਮਕਸਦ ਲੋਕਾ ਦਾ ਧਿਆਨ ਆਪਣੀਆਂ ਕਮੀਆਂ ਤੇ ਪਰਦਾ ਪਾਉਣ ਲਈ ਬੇਲੋੜਾ ਅਤੇ ਗੇਰਜਿੰਮੇਵਾਰੀ ਵਾਲਾ ਹੈ । ਇੰਜੀਨੀਅਰ ਸਿੱਧੂ ਨੇ ਮਾਨ ਦੀ ਕਰੜੇ ਸਬਦਾ ਵਿਚ ਨਿਖੇਧੀ ਕਰਦਿਆਂ ਕਿਹਾ ਕੇ ਭਗਵੰਤ ਮਾਨ ਹਲਕੇ ਦੇ ਵਿਕਾਸ ਦੀ ਬਜਾਏ ਝੂਠਾ ਪ੍ਰਚਾਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਇੰਜ ਸਿੱਧੂ ਨੇ ਕਿਹਾ ਕਿ ਐਮ ਪੀ ਬਣਿਆ ਭਗਵੰਤ ਮਾਨ ਨੂੰ ਅੱਜ 6 ਸਾਲ ਹੋ ਗਏ ਹਨ। ਉਹ ਦੱਸਣ ਕਿ ਜਿਲ੍ਹਾ ਬਰਨਾਲ਼ਾ ਅੰਦਰ ਕਿਹੜੇ ਕਿਹੜੇ ਵਿਕਾਸ ਕਾਰਜ ਕਰਵਾਏ ਹਨ , ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਿਲੇ ਅੰਦਰ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ । ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਪਿੰਡ ਜਾ ਕੇ ਵਿਕਾਸ ਲਈ ਕਰੋੜਾਂ ਦੀਆਂ ਗ੍ਰਾਂਟਾਂ ਦਿੱਤੀਆਂ ਅਤੇ ਸਹਿਰ ਬਰਨਾਲੇ ਵਿਚ ਸੀਵਰੇਜ ,ਸੜਕਾਂ ਤੇ ਪ੍ਰਸਾਸਨ ਲਈ ਪ੍ਰਬੰਧਕੀ ਕੰਪਲੈਕਸ ਬਣਾ ਕਿ ਜਿਲਾ ਕੋਰਟਾਂ , ਸਟੇਡੀਅਮ , ਵੇਟਨ੍ਰਰੀ ਹਸਪਤਾਲ , ਜੱਚਾ ਬੱਚਾ ਹਸਪਤਾਲ, ਪੁਲਿਸ ਲਾਈਨ , ਪੰਜਾਬੀ ਯੂਨੀਵਰਸਿਟੀ ਦਾ ਕਾਲਜ , ਸਹਿਰ ਲਈ ਸੁੰਦਰ ਪਾਰਕ ਤੇ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ । ਉਨਾਂ ਕਿਹਾ ਕਿ ਅਸੀ ਮਾਨ ਸਾਹਿਬ ਵਾਂਗ ਕੂੜ ਪਰਚਾਰ ਵਿਚ ਵਿਸਵਾਸ ਨਹੀਂ ਰੱਖਦੇ ।
ਓਹਨਾ ਭਗਵੰਤ ਮਾਨ ਦੇ ਵਿਅੰਗ ਕਰਦਿਆਂ ਕਿਹਾ ਕਿ ਮਾਨ ਸਾਹਿਬ ਤੁਸੀ ਹੁਣ ਹਾਸਰਾਸ ਕਲਾਕਾਰ ਨਹੀਂ ਹੋ, ਐਮਪੀ ਦੇ ਤੌਰ ਦੇ ਤੁਹਾਨੂੰ ਜਿੰਮੇਵਾਰ ਲੀਡਰ ਵਾਂਗ ਵਿਚਰਨਾ ਚਾਹੀਦਾ। ਉਨਾਂ ਕਿਹਾ ਕਿ ਸ਼ਾਇਦ ਉਹ ਭੁੱਲ ਗਏ ਕੇ ਉਹ ਹੁਣ ਲੋਕ ਗਾਇਕ ਨਹੀਂ ਜੋ ਚੁਟਕਲਿਆਂ ਨਾਲ ਹੀ ਕੰਮ ਚੱਲਾ ਲੈਣਗੇ , ਬਲਕਿ ਇਕ ਮੈਬਰ ਪਾਰਲੀਮੈਟ ਹਨ।
ਸਿੱਧੂ ਨੇ ਕਿਹਾ ਕਿ ਮਾਨ ਦਾ ਸਰਾਬ ਨਾਲ ਪ੍ਰੇਮ ਵੀ ਦਾ ਜੱਗ ਜਾਹਿਰ ਹੋ ਚੁੱਕਾ ਹੈ । ਓਹਨਾ ਨੂੰ ਪਤਾ ਨਹੀਂ ਲੱਗਦਾ ਕੇ ਉਹ ਖਾਧੀ ਪੀਤੀ ਵਿਚ ਕੀ ਬੋਲ ਜਾਂਦੇ ਹਨ । ਉਨਾਂ ਕਿਹਾ ਮਾਨ ਸਾਹਿਬ ਹੁਣ ਸਹੀ ਅਰਥਾਂ ਵਿਚ ਵਿਕਾਸ ਕਰਨਾ ਪਊ , ਕਿਉਕਿ ਲੋਕ ਬਹੁਤ ਸਿਆਣੇ ਹੋ ਗਏ ਹਨ ਅਤੇ ਲੋਕਾ ਨੂੰ ਹਿਸਾਬ ਲੈਣਾ ਅਤੇ ਮੰਗਣਾ ਆਉਂਦਾ ਲੋਕ ਤੁਹਾਡੇ ਕੋਲ ਆਏ 110 ਕਰੋੜ ਐਨ ਆਈ ਆਰ ਵੀਰਾ ਵੱਲੋ ਭੇਜੇ ਫੰਡ ਦਾ ਹਿਸਾਬ ਭੀ ਮੰਗਣਗੇ।
ਓਹਨਾ ਹਲਕੇ ਦੇ ਲੋਕਾਂ ਨੂੰ ਵੀ ਆਗਾਹ ਕੀਤਾ ਕੇ ਅਜਿਹੇ ਲੀਡਰਾ ਦੇ ਬੇਲੋੜੇ ਪਰਚਾਰ ਨੂੰ ਕੋਈ ਤਵੱਜੋ ਨਾ ਦੇਣ ਅਤੇ ਸਹੀ ਅਰਥਾ ਵਿਚ ਵਿਕਾਸ ਕਰਨ ਵਾਲੀ ਪਾਰਟੀ ਨਾਲ ਹੀ ਚਟਾਨ ਵਾਂਗ ਖੜ੍ਹਨ ।
ਇਸ ਮੌਕੇ ਇੰਜ ਸਿੱਧੂ ਤੋ ਇਲਾਵਾ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬੀ ਐੱਸ ਢੀਂਡਸਾ ਅਵਤਾਰ ਸਿੰਘ ਲੈਫ ਭੋਲਾ ਸਿੰਘ ਸਿੱਧੂ ਹੌਲਦਾਰ ਸੁਖਵਿੰਦਰ ਸਿੰਘ ਪਰਗਟ ਸਿੰਘ ਗੁਲਾਬ ਸਿੰਘ ਆਦਿ ਹਾਜ਼ਰ ਸਨ