12 ਵੀਂ ਕਲਾਸ ਦੇ ਅਵੱਲ ਆਏ ਵਿਦਿਆਰਥੀਆਂ ਨੇ ਬੀ.ਜੀ.ਐਸ ਸਕੂਲ ਦੀ ਕਰਵਾਈ ਬੱਲੇ-ਬੱਲੇ

Advertisement
Spread information

ਜ਼ਿਲ੍ਹਾ ਪੱਧਰ ’ਤੇ ਅਵੱਲ ਆਏ ਵਿਦਿਆਰਥੀਆਂ ਦਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ ਕੀਤਾ ਸਨਮਾਨ

ਅਰਸ਼ਦੀਪ ਕੌਰ ਨੇ ਤਿੰਨ ਜ਼ਿਲ੍ਹਿਆਂ ’ਚੋਂ ਕੀਤਾ ਪਹਿਲਾ ਸਥਾਨ ਹਾਸਿਲ 


ਹਰਿੰਦਰ ਨਿੱਕਾ ਬਰਨਾਲਾ 

            ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12ਵੀਂ ਸ਼੍ਰੈਣੀ ਵਿੱਚ ਜਿਲ੍ਹਾ ਪੱਧਰ ’ਤੇ ਅੱਵਲ ਦਰਜਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਕਰਨਲ ਸ਼੍ਰੀ ਨਿਵਾਸਲੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਵੀ 12ਵੀਂ ਸ਼੍ਰੈਣੀ ਦਾ ਨਤੀਜਾ ਸੌ ਫੀਸਦੀ ਰਿਹਾ। ਬਰਨਾਲਾ ਸਕੂਲ ਦੇ 12ਵੀਂ ਸ਼੍ਰੈਣੀ ਦੇ (ਮੈਡੀਕਲ) ਸਾਇੰਸ ਗਰੁੱਪ ’ਚੋਂ ਅਰਸ਼ਦੀਪ ਕੌਰ ਪੁੱਤਰੀ ਨਿਰਭੈਅ ਸਿੰਘ ਨੇ 96.6 ਫੀਸਦੀ ਅੰਕ ਲੈ ਕੇ ਅਤੇ ਭਦੌੜ ਸਕੂਲ ਦੇ ਮਨਦੀਪ ਸਿੰਘ ਸਪੁੱਤਰ ਜਗਤਾਰ ਸਿੰਘ ਨੇ ਕਾਮਰਸ ਗਰੁੱਪ ਵਿੱਚੋਂ 97 ਫੀਸਦੀ ਅੰਕ ਲੈ ਕੇ ਜਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਪਿ੍ਰੰਸੀਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਸਕੂਲ ਦੇ ਕੁੱਲ 22 ਵਿਦਿਆਰਥੀਆਂ ਅਤੇ ਭਦੌੜ ਸਕੂਲ ਦੇ 6 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
              ਇਸ ਮੌਕੇ ਬਾਬਾ ਗਾਂਧਾ ਸਿੰਘ ਵਿੱਦਿਅਕ ਟਰੱਸਟ ਬਰਨਾਲਾ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਟਰੱਸਟੀ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ, ਨਰਪਿੰਦਰ ਸਿੰਘ ਢਿੱਲੋਂ, ਬਾਬਾ ਕੇਵਲ ਕ੍ਰਿਸ਼ਨ, ਮਹੰਤ ਅਮਨਦੀਪ ਸਿੰਘ ਅਤੇ ਸਕੂਲ ਦੇ ਐਮ.ਡੀ ਰਣਪ੍ਰੀਤ ਸਿੰਘ ਵੱਲੋਂ ਅਰਸ਼ਦੀਪ ਕੌਰ ਅਤੇ ਮਨਦੀਪ ਸਿੰਘ ਨੂੰ 5100-5100 ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਕਰਨਲ ਸ੍ਰੀ ਨਿਵਾਸਲੂ ਅਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਪ੍ਰਿੰਸੀਪਲ ਯਸਪਾਲ ਸਿੰਘ ਰਾਣਾ ਵੱਲੋਂ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਲਈ ਸਮੂਹ ਮਾਪਿਆਂ ਅਤੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਸਾਇੰਸ ਗਰੁੱਪ ਦੇ ਅਧਿਆਪਕ ਮੈਡਮ ਅਲਕਾ ਗੁਪਤਾ ਅਤੇ ਰਾਜੇਸ਼ ਕੁਮਾਰ ਅਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਕਾਮਰਸ ਗਰੁੱਪ ਦੇ ਅਧਿਆਪਕ ਮੈਡਮ ਗੁਰਪ੍ਰੀਤ ਕੌਰ ਖੋਖਰ ਵੀ ਹਾਜਰ ਸਨ। 

Advertisement
Advertisement
Advertisement
Advertisement
Advertisement
error: Content is protected !!