ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਲਈ ਵਿੱਢੀ ਮੁਹਿੰਮ ਅੰਤਿਮ ਸਾਂਹ ਤੱਕ ਰਹੇਗੀ ਜਾਰੀ- ਭਾਨ ਸਿੰਘ ਜੱਸੀ
ਮਹਿਲ ਕਲਾਂ 21 ਜੁਲਾਈ (ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ)
ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਦੇ ਮੁੱਖ ਸੇਵਾਦਾਰ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਦੀ ਅਗਵਾਈ ਹੇਠ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਅਮਲਾ ਸਿੰਘ ਵਾਲਾ ਵਿਖੇ ਅੱਖਾਂ ਅਤੇ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਗ਼ਰੀਬ ਕਿਰਤੀ ਸਿੱਖ ਸ: ਸੁਖਦੇਵ ਸਿੰਘ ਦੇ ਇਲਾਜ ਲਈ ਤੇਰਾ ਤੇਰਾ ਸੰਸਥਾ ਸੈਕਰਾਮੈਂਟੋ (ਯੂ ਐੱਸ ਏ ) ਦੇ ਮੁੱਖ ਸੇਵਾਦਾਰ ਭਾਈ ਤੇਜਿੰਦਰ ਸਿੰਘ ਅਤੇ ਡਾ: ਹਰਿੰਦਰ ਸਿੰਘ ਰਤੀਆ ਵੱਲੋਂ ਭੇਜੀ 11000 ਰੁਪਏ ਦੀ ਰਾਸ਼ੀ ਦੀ ਸੇਵਾ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਦੁਆਰਾ ਭੇਟ ਕੀਤੀ ਗਈ।
ਇਸ ਮੌਕੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਾਨੂੰ ਆਪਣਾ ਦਸਵੰਧ ਕੱਢ ਕੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਸਮੇਂ ਦੀ ਇੱਕ ਮੁੱਖ ਲੋੜ ਹੈ, ਕਿਉਂਕਿ ਸਾਡੀ ਸੰਸਥਾ ਵੱਲੋਂ ਲਗਾਤਾਰ ਮੁਹਿੰਮ ਸ਼ੁਰੂ ਕਰਕੇ ਲੋੜਵੰਦ ਅਤੇ ਗ਼ਰੀਬ ਲੋਕਾਂ ਨੂੰ ਘਰ ਘਰ ਜਾ ਕੇ ਮਦਦ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪਿੰਡ ਅਮਲਾ ਸਿੰਘ ਵਾਲਾ ਦੇ ਪਰਿਵਾਰ ਦੀ ਸਾਨੂੰ ਜਾਣਕਾਰੀ ਮਿਲਣ ਤੋਂ ਬਾਅਦ ਹੀ ਅੱਜ ਮਦਦ ਦੇਣ ਲਈ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਅਜਿਹੇ ਕਿਰਤੀ ਗੁਰਸਿੱਖ ਲੋੜਵੰਦ ਗ਼ਰੀਬ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ । ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਦੇ ਮੁੱਖ ਸੇਵਾਦਾਰ ਸ: ਭਾਨ ਸਿੰਘ ਜੱਸੀ ਨੇ ਲੋਕਾਂ ਨੂੰ ਕਰੋਨਾ ਦੇ ਖ਼ਤਰਿਆਂ ਤੋਂ ਸੁਚੇਤ ਰਹਿੰਦੇ ਹੋਏ ਸਿਸਟਮ ਅਤੇ ਗਰੀਬੀ ਦੇ ਸਤਾਏ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਆਗੂਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ । ਅਖੀਰ ਵਿੱਚ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਦਾ ਮਦਦ ਦੇਣ ਬਦਲੇ ਧੰਨਵਾਦ ਵੀ ਕੀਤਾ ।