ਬੀਹਲੇ ਦੀ ਵਿੱਢੀ ਸਰਗਰਮੀ ਨੇ ਅਕਾਲੀ ,ਕਾਂਗਰਸੀ ਅਤੇ ਆਪ ਦੇ ਲੀਡਰਾਂ ਨੂੰ ਨਵੇਂ ਸਿਰਿਉਂ ਗੰਭੀਰਤਾ ਨਾਲ ਸੋਚਣ ਲਈ ਕੀਤਾ ਮਜਬੂਰ
ਹਰਿੰਦਰ ਨਿੱਕਾ ਬਰਨਾਲਾ 21 ਜੁਲਾਈ 2020
ਹਾਲੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਤੋਂ ਅਲੱਗ ਹੋ ਕੇ ਸ੍ਰੋਮਣੀ ਅਕਾਲੀ ਦਲ ਦੀ ਤਕੜੀ ਚ, ਤੁਲਿਆ ਦਵਿੰਦਰ ਸਿੰਘ ਬੀਹਲਾ, ਆਪਣੀ ਵਿਲੱਖਣ ਕਾਰਜ਼ਸ਼ੈਲੀ ਕਾਰਣ ਵਿਧਾਨ ਸਭਾ ਹਲਕਾ ਬਰਨਾਲਾ ਚ, ਕਾਫੀ ਚਰਚਿਤ ਨਾਮ ਬਣ ਕੇ ਉੱਭਰਿਆ ਹੈ। ਦਵਿੰਦਰ ਬੀਹਲੇ ਦੀ ਗੱਲਬਾਤ ਦੌਰਾਨ ਇਲਾਕੇ ਅਤੇ ਪੰਜਾਬ ਦੇ ਲੋਕਾਂ ਦਾ ਦਰਦ ਸਾਫ ਝਲਕਦਾ ਹੈ। ਕੋਰੋਨਾ ਦੇ ਦੌਰ ਦੌਰਾਨ ਵੀ ਕੱਛੂ-ਕੁੰਮੇ ਦੀ ਤਰਾਂ ਬੀਹਲੇ ਦੀ ਵਿੱਢੀ ਰਾਜਸੀ ਸਰਗਰਮੀ ਨੇ ਹਲਕੇ ਦੇ ਅਕਾਲੀ ,ਕਾਂਗਰਸੀ ਅਤੇ ਆਪ ਦੇ ਲੀਡਰਾਂ ਨੂੰ ਇੱਕ ਵਾਰ ਨਵੇਂ ਸਿਰੇ ਤੋਂ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਜਰੂਰ ਕਰ ਦਿੱਤਾ ਹੈ। ਬੀਹਲੇ ਦੀ ਇਹ ਰਾਜਸੀ ਸਰਗਰਮੀ ਆਉਣ ਵਾਲੇ ਦਿਨਾਂ ਚ, ਕਿਹੜੇ ਰਾਜਸੀ ਲੀਡਰ ਦੇ ਜੋੜਾਂ ਚ, ਬੈਠੇਗੀ, ਇਹ ਤਾਂ ਹਾਲੇ ਸਮੇਂ ਦੇ ਗਰਭ ਅੰਦਰ ਪਲ ਰਿਹਾ ਸਵਾਲ ਹੈ। ਪਰ ਦਵਿੰਦਰ ਬੀਹਲਾ ਦੇ ਥੋਹੜ੍ਹੇ ਦਿਨ ਦੀਆਂ ਸੀਮਿਤ ਗਤੀਵਿਧੀਆਂ ਨੇ ਅਕਾਲੀ ਦਲ ਦੀ ਟਿਕਟ ਤੇ ਟੇਕ ਰੱਖਣ ਵਾਲੇ ਲੀਡਰਾਂ ਦੀਆਂ ਉਮੀਦਾਂ ਤੇ ਇੱਕ ਵਾਰ ਵਖਤੀ ਤੌਰ ਤੇ ਹੀ ਸਹੀ, ਪਾਣੀ ਜਰੂਰ ਫੇਰ ਦਿੱਤਾ ਹੈ।
ਦਵਿੰਦਰ ਬੀਹਲਾ ਕਹਿੰਦਾ ਹੈ, ਮੇਰਾ ਸੁਫਨਾ ਛੋਟਾ ਜਿਹਾ ਹੈ,,
ਬੀਹਲਾ ਦੋ ਟੁੱਕ ਕਹਿੰਦਾ ਹੈ ਕਿ ਮੈ ਬਰਨਾਲਾ ਜਿਲ੍ਹੇ ਨੂੰ ਦੁਨੀਆ ਦੇ ਨਕਸ਼ੇ ਉੱਤੇ ਲੈਕੇ ਆਉਣਾ ਹੈ। ਬਹੁਤੇ ਕੰਮ ਅਜਿਹੇ ਹਨ , ਜਿੰਨਾ ਉੱਪਰ ਪੈਸਾ ਨਹੀ ਪਲੈਨਿੰਗ ਦੀ ਜਰੂਰਤ ਹੈ। ਜਿੱਥੇ ਮੈ ਵਧੀਆ ਹਸਪਤਾਲ ਅਤੇ ਸਕੂਲ/ਕਾਲਜ ਬਣਾਉਣ ਲਈ ਵਚਨਬੱਧ ਹਾਂ। ਬੀਹਲਾ ਅਨੁਸਾਰ ਉਹ ਚਾਹੁੰਦਾ ਹੈ ਕਿ ਕੋਈ ਮਾਂ ਇਲਾਜ ਪੱਖੋ ਨਾ ਮਰੇ, ਜਿਲ੍ਹਾ ਬਰਨਾਲਾ ਚੋ ਕੋਈ ਬੱਚਾ ਢਾਬਿਆਂ ਉੱਤੇ ਭਾਂਡੇ ਨਾ ਧੋਵੇ, ਬਲਕਿ ਪੜ ਲਿਖਕੇ ਅੱਗੇ ਵਧੇ। ਉਹਦੀ ਰੀਝ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਣ ਪੈਦਾ ਕਰਾਂ ਤਾ ਜੋ ਕੋਈ ਵੀ ਪਰਿਵਾਰ ਭੁੱਖਾ ਨਾ ਸੌਵੇ। ਬੀਹਲਾ ਬੋਲਦੈ ਕਿ ਜਿਹੜੇ ਮੇਰੇ ਭੈਣ-ਭਰਾ ਵਿਦੇਸ਼ ਜਾਣਾ ਚਾਹੁੰਦੇ ਹਨ , ਉਹ ਪਹਿਲਾ ਇੱਕ ਵਾਰ ਮੇਰੇ ਨਾਲ ਸਲਾਹ ਜਰੂਰ ਕਰਨ ਅਤੇ ਮੇਰੀ ਜ਼ੁੰਮੇਵਾਰੀ ਹੋਵੇਗੀ ਕਿ ਉਹਨਾ ਦਾ ਬੱਚਾ ਵਿਦੇਸ਼ ਵਿੱਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰੇ, ਮੇਰੇ ਹਰ ਵਿਕਸਿਤ ਮੁਲਕ ਅੰਦਰ ਦੋਸਤ ਅਤੇ ਪਰਿਵਾਰਿਕ ਮੈਂਬਰ ਹਨ ।
ਮੈਨੂੰ ਸੜਕ ਤੇ ਤੁਰੀ ਜਾਂਦੀ ਦੁਖਿਆਰੀ ਮਾਂ ਚੋਂ ਆਪਣੀ ਮਾਂ ਦਿਸਦੀ ਐ,,
ਬੀਹਲਾ ਕਹਿੰਦਾ ਹੈ ਕਿ ਮੈਨੂੰ ਸੜ੍ਹਕ ਤੇ ਤੁਰੀ ਜਾਂਦੀ ਹਰ ਦੁਖਿਆਰੀ ਮਾਂ ਚੋਂ ਮੈਨੂੰ ਆਪਣੀ ਮਾਂ ਹੀ ਦਿਸਦੀ ਹੈ। ਝੁੱਗੀਆਂ ਵਾਲੇ ਨੰਗੇ ਪੈਰੀਂ ਤੁਰੇ ਜਾਂਦੇ ਬੱਚੇ ਚੋ ਮੈਨੂੰ ਆਪਣਾ ਬੱਚਾ ਦਿਸਦਾ ਹੈ। ਉਨਾਂ ਦਾਅਵਾ ਕੀਤਾ ਕਿ ਜਿੱਥੇ ਮੈ ਆਵਾਰਾ ਪਸ਼ੂਆ ਲਈ ਜਿਲਾ ਬਰਨਾਲਾ ਚ, ਗਊਸ਼ਾਲਾ ਖੋਹਲਕੇ , MALE ਢੱਠਿਆ ਨੂੰ NEUTRALIZED ਕਰਕੇ ਲੋਕਾ ਦੀਆ ਜਾਨਾਂ ਬਚਾਵਾਂਗਾ ਉੱਥੇ ਹੀ ਆਵਾਰਾ ਕੁੱਤਿਆ ਚੋਂ MALE DOGS ਨੂੰ NEUTRALIZED ਕਰਕੇ ਸਾਡੇ ਬੱਚਿਆ ਦੀਆ ਜਾਨਾਂ ਵੀ ਬਚਾਵਾਂਗਾ। ਮੈ ਉਹਨਾਂ ਬਾਂਝ (ਜਿੰਨਾ ਦੇ ਕੋਈ ਬੱਚਾ ਨਹੀ) ਮਾਤਾ-ਪਿਤਾ ਲਈ ਬਿਰਧ ਆਸ਼ਰਮ ਖੋਲ੍ਹਾਂਗਾ , ਜਿੰਨਾ ਦੀ ਬੁਢੇਪੇ ਚੋ ਕੋਈ ਦੇਖ-ਰੇਖ ਲਈ ਨਹੀ ਹੈ।
ਗੁੜਤੀ ਚ, ਮਿਲੀ “ਇਨਸਾਨੀਅਤ” ਦੀ ਕਦਰ ਕਰਨ ਦੀ ਸਿੱਖਿਆ-ਬੀਹਲਾ
ਦਵਿੰਦਰ ਬੀਹਲਾ ਕਹਿੰਦਾ ਹੈ ਕਿ ਮੈਨੂੰ ਮੇਰੇ ਮਾਤਾ-ਪਿਤਾ ਨੇ ਧਰਮ ਅਤੇ ਜਾਤ-ਪਾਤ ਤੋ ਉੱਪਰ ਉੱਠਕੇ “ਇਨਸਾਨੀਅਤ” ਦੀ ਕਦਰ ਕਰਨ ਦੀ ਗੁੜਤੀ ਚ, ਹੀ ਸਿੱਖਿਆ ਦਿੱਤੀ ਹੈ। ਉਹ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਠਰ੍ਹੰਮੇ ਨਾਲ ਕਹਿੰਦਾ ਹੈ, ਬੱਸ ਮੇਰਾ ਸਾਥ ਦਿਓੁ ਤਾ ਜੋ ਆਪਾਂ ਮੇਰੇ ਛੋਟੇ ਜਿਹੇ ਸੁਫਨੇ ਨੂੰ ਪੂਰਾ ਕਰ ਸਕੀਏ। ਉਨਾਂ ਬਰਨਾਲਾ ਟੂਡੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਅਮਰੀਕਾ ਪੜ੍ਹਕੇ, 25 ਸਾਲ ਜਿੰਦਗੀ ਦੇ ਉੱਥੇ ਰਹਿ ਕੇ ਸਭ ਕੁਝ ਦੇਖਿਆ ਹੈ, ਮੇਰਾ ਮਨੋਰਥ ਪੈਸਾ ਕਮਾਉਣਾ ਨਹੀ ,ਬਲਕਿ ਲੋਕਾ ਲਈ ਕੁਝ ਕਰਕੇ ਮਰਨ ਦਾ ਹੈ। ਮੈਂ ਹਰ ਪਰਿਵਾਰ ਦੇ ਮੂੰਹ ਚੋ ਸੁਣਨਾ ਚਾਹੁੰਦਾ ਹਾ ਕਿ ਦਵਿੰਦਰ ਮੇਰਾ ਬੇਟਾ, ਭਰਾ, ਪੁੱਤ ਐ ਕੋਈ ਲੀਡਰ ਨਹੀ।