ਸੋਨੀ ਪਨੇਸਰ, ਬਰਨਾਲਾ, 22 ਅਕਤੂਬਰ 2025
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦੇ ਹੋਏ ਜ਼ਿਲਾ ਬਰਨਾਲਾ ਦੇ ਡੇਰਾ ਸ਼ਰਧਾਲੂ ਨੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਮੈਡੀਕਲ ਖੇਤਰ ਲਈ ਦਾਨ ਕੀਤੀ ਗਈ ਇਸ ਮ੍ਰਿਤਕ ਦੇਹ ’ਤੇ ਵਿਦਿਆਰਥੀ ਮਾਨਵਤਾ ਦੇ ਭਲੇ ਲਈ ਖੋਜ਼ਾਂ ਕਰਨਗੇ।
ਬਲਾਕ ਬਰਨਾਲਾ ਦੇ ਜ਼ੋਨ ਨੰਬਰ – 1 ਦੇ ਪ੍ਰੇਮੀ ਸੇਵਕ ਸੁਰਿੰਦਰ ਇੰਸਾਂ ਨੇ ਦੱਸਿਆ ਕਿ ਬਲਵੀਰ ਸਿੰਘ ਇੰਸਾਂ ਰਾਤ ਠੀਕ ਸਨ ਪਰ ਸੁਵੱਖਤੇ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਕੇ ਮਨ ਉਦਾਸ ਹੋ ਗਿਆ। ਪਰਿਵਾਰ ਨੇ ਉਨ੍ਹਾਂ ਕੋਲ ਬਲਵੀਰ ਸਿੰਘ ਇੰਸਾਂ (68) ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਨ ਦੀ ਇੱਛਾ ਜਾਹਿਰ ਕੀਤੀ। ਜਿਸ ਦੇ ਤਹਿਤ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਵੀਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਆਯੂਰਵੈਦਾ ਹਸਪਤਾਲ ਝੱਜ਼ਰ (ਹਰਿਆਣਾ) ਨੂੰ ਦਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮ੍ਰਿਤਕ ਸਰੀਰ ਨੂੰ ਫੁੱਲਾਂ ਦੀ ਬਰਖ਼ਾ ਹੇਠ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਰਾਜਾ ਸਿੰਘ ਇੰਸਾਂ ਨੇ ਸਲਿਊਟ ਕੀਤਾ ਅਤੇ ਸਟੇਟ ਐਵਾਰਡੀ ਸੁਖਬੀਰ ਸਿੰਘ ਇੰਸਾਂ ਵੱਲੋਂ ਹਰੀ ਝੰਡੀ ਦਿਖਾਈ ਗਈ। ਇਸ ਉਪਰੰਤ ‘ਪੱਤੇ- ਪੱਤੇ ’ਤੇ ਹੋਗਾ ਏਕ ਹੀ ਨਾਮ, ਸ਼ਾਹ ਸਤਿਨਾਮ ਸ਼ਾਹ ਸਤਿਨਾਮ’ ਅਤੇ ‘ਬਲਵੀਰ ਸਿੰਘ ਇੰਸਾਂ, ਅਮਰ ਰਹੇ’ ਦੇ ਨਾਹਰਿਆਂ ਹੇਠ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਇੰਸਾਂ ਨੂੰ ਬਲਾਕ ਬਰਨਾਲਾ ਦੇ 71 ਵੇਂ ਸਰੀਰਦਾਨੀ ਹੋਣ ਦਾ ਮਾਣ ਮਿਲਿਆ ਹੈ। ਧਰਮਪਾਲ ਸਿੰਘ ਇੰਸਾਂ ਧਨੇਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਾ ਬਲਵੀਰ ਸਿੰਘ ਦੀ ਪੂਜਨੀਕ ਗੁੁਰੂ ਜੀ ਪ੍ਰਤੀ ਅਥਾਹ ਸ਼ਰਧਾ ਸੀ ਤੇ ਉਹ ਮਾਨਵਤਾ ਦੇ ਭਲੇ ਦੇ ਹਰੇਕ ਕਾਰਜ਼ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੇ ਸਨ। ਹਰਦੀਪ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ ਤੇ ਪਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲਵੀਰ ਸਿੰਘ ਨੇ ਜੀਉਂਦੇ ਜੀਅ ਹੀ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ਼ ਕਾਰਜ਼ਾਂ ਦੇ ਲੇਖੇ ਲਾਉਣ ਦਾ ਪ੍ਰਣ ਕੀਤਾ ਹੋਇਆ ਸੀ, ਜਿਸ ਨੂੰ ਉਨ੍ਹਾਂ ਪੂਰਾ ਕਰਕੇ ਆਪਣਾ ਫ਼ਰਜ ਨਿਭਾਇਆ ਹੈ। ਇਸ ਮੌਕੇ ਤਰਸੇਮ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਦਰਸ਼ਨ ਪਾਰਸ ਇੰਸਾਂ, ਗੁਰਚਰਨ ਸਿੰਘ ਇੰਸਾਂ, ਬਲਜਿੰਦਰ ਇੰਸਾਂ, ਨੰਬਰਦਾਰ ਗੁਰਮੇਲ ਇੰਸਾਂ ਸੇਖਾ, ਅਜੀਤ ਸਿੰਘ ਇੰਸਾਂ, ਗੁਰਬਿੰਦਰ ਇੰਸਾਂ ਭਦੌੜ, ਸੁਖਜੀਤ ਕੌਰ ਇੰਸਾਂ ਤੇ ਰਣਜੀਤ ਕੌਰ ਇੰਸਾਂ ਆਦਿ ਤੋਂ ਇਲਾਵਾ ਰਿਸਤੇਦਾਰ ਤੇ ਸਾਧ- ਸੰਗਤ ਹਾਜ਼ਰ ਸੀ।
ਦਾਨ ਕਰਨਾ ਹੀ ਸਹੀ’
ਇਸ ਮੌਕੇ ਮਾ. ਸੁਖਬੀਰ ਸਿੰਘ ਇੰਸਾਂ ਸਟੇਟ ਐਵਾਰਡੀ ਨੇ ਕਿਹਾ ਕਿ ਸਰੀਰ ਦਾਨ ਕਰਨਾ ਉੱਤਮ ਕਾਰਜ਼ ਹੈ। ਜਿਸ ਦੇ ਤਹਿਤ ਹੀ ਬਲਵੀਰ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਜੋ ਸਮੁੱਚੀ ਮਨੁੱਖਤਾ ਦੇ ਭਲ੍ਹੇ ਵਾਸਤੇ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਦੀ ਪੜ੍ਹਾਈ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਖੋਜ਼ਾਂ ਕਰਨ ਵਾਸਤੇ ਮ੍ਰਿਤਕ ਸਰੀਰ ਬਹੁਤ ਹੀ ਸਹਿਯੋਗ ਕਰਦੇ ਹਨ। ਅਜੋਕੇ ਸਮੇਂ ਵਿੱਚ ਇਸ ਤੋਂ ਨੇਕ ਹੋਰ ਕੰਮ ਕੋਈ ਨਹੀਂ। ਉਨ੍ਹਾਂ ਕਿਹਾ ਕਿ ਮ੍ਰਿਤਕ ਸਰੀਰ ਨੂੰ ਜਲਾ ਦੇਣਾ ਜਾਂ ਦਫ਼ਨਾ ਦੇਣਾ ਭਾਵੇਂ ਸਾਡੇ ਰੀਤ- ਰਿਵਾਜ਼ ਹਨ ਪਰ ਉਨ੍ਹਾਂ ਮੁਤਾਬਕ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ਼ਾਂ ਲਈ ਦਾਨ ਕਰਨਾ ਹੀ ਸਹੀ ਹੈ।







