ਹਰਿੰਦਰ ਨਿੱਕਾ, ਪਟਿਆਲਾ 12 ਜੁਲਾਈ 2025
ਦੋ ਧਿਰਾਂ ਦਰਮਿਆਨ ਹੋ ਰਹੇ ਝਗੜੇ ਦੀ ਸੂਚਨਾ ਹੈਲਪ ਲਾਈਨ ਤੇ ਮਿਲਣ ਤੋਂ ਬਾਅਦ ਇੱਕ ਹੋਮਗਾਰਡ ਜਵਾਨ ਜਦੋਂ ਆਪਣੇ ਸਾਥੀ ਕਰਮਚਾਰੀ ਸਣੇ ਦੇ ਝਗੜਾ ਰੋਕਣ ਲਈ ਪਹੁੰਚਿਆਂ ਤਾਂ ਦੋਸ਼ੀਆਂ ਨੇ ਉਸ ਨੂੰ ਘੇਰ ਕੇ ਧੱਕਾ ਮੁੱਕੀ ਕੀਤੀ ਅਤੇ ਸੜ੍ਹਕ ਤੇ ਸੁੱਟ ਲਿਆ। ਪੁਲਿਸ ਨੇ ਹੋਮਗਾਰਡ ਦੇ ਜਵਾਨ ਦੀ ਸ਼ਕਾਇਤ ਨਾਮਜ਼ਦ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਪੀ.ਐਚ.ਜੀ ਨਰਿੰਦਰ ਸਿੰਘ ਨੇ ਦੱਸਿਆ ਕਿ ਓਹ ਸਹਾਇਕ ਥਾਣੇਦਾਰ ਚਮਕੋਰ ਸਿੰਘ ਡਿਊਟੀ ਅਫਸਰ ਥਾਣਾ ਕੋਤਵਾਲੀ ਨਾਲ ਤਾਇਨਾਤ ਸੀ। ਪੁਲਿਸ ਥਾਣੇ ‘ਚ ਹੈਲਪ ਲਾਇਨ 112 ਤੋਂ ਸਿ਼ਕਾਇਤ ਮੋਸੂਲ ਹੋਈ ਕਿ ਹੀਰਾ ਪਾਰਕ ਦੁਲੱਦੀ ਗੇਟ ਨਾਭਾ ਪਾਸ ਕੁੱਝ ਵਿਅਕਤੀਆਂ ਦਾ ਝਗੜ੍ਹਾ ਹੋ ਰਿਹਾ ਹੈ। ਮੁਦਈ ਸਮੇਤ ਪੀ.ਐਚ.ਜੀ ਮੱਖਣ ਸਿੰਘ ਦੇ ਮੌਕਾ ਪਰ ਚਲਾ ਗਿਆ ਤਾਂ ਦੇਖਿਆ ਕਿ ਕੁੱਝ ਵਿਅਕਤੀ ਆਪਸ ਵਿੱਚ ਧੱਕਾ-ਮੁੱਕੀ ਅਤੇ ਗਾਲੀ ਗਲੋਚ ਕਰ ਰਹੇ ਸਨ।
ਜਦੋਂ ਮੁਦਈ ਉਨ੍ਹਾਂ ਨੂੰ ਹਟਾਉਣ ਲੱਗਿਆ ਤਾਂ ਨਾਮਜ਼ਦ ਦੋਸ਼ੀਆਂ ਅਨਿੱਲ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰ. 97 ਹੀਰਾ ਸਿੰਘ ਕਲੋਨੀ ਨੇੜੇ ਪਾਰਕ ਬਾਗ ਦੁਲੱਦੀ ਗੇਟ ਨਾਭਾ, ਰਾਜੀ, ਰਾਹੁਲ, ਮੌਂਟੀ ਵਾਸੀਆਨ ਹੀਰਾ ਕਲੋਨੀ ਨਾਭਾ ਅਤੇ 5 ਹੋਰ ਨਾ-ਮਾਲੂਮ ਵਿਅਕਤੀਆਂ ਨੇ ਮੁਦਈ ਨੂੰ ਘੇਰ ਲਿਆ ਅਤੇ ਧੱਕਾ-ਮੁੱਕੀ ਤੇ ਮੁਦਈ ਨੂੰ ਸੜ੍ਹਕ ਪਰ ਸੁੱਟ ਦਿੱਤਾ। ਜਿਸ ਕਾਰਣ ਮੁਦਈ ਦੀ ਵਰਦੀ ਗੰਦੀ ਹੋ ਗਈ ਤੇ ਦੋਸ਼ੀਆਂ ਨੇ ਕਰੀਬ ਅੱਧਾ ਘੰਟਾ ਮੁਦਈ ਨੂੰ ਰੋਕ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਤੇ ਗਾਲੀ ਗਲੋਚ ਵੀ ਕੀਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀਆਂ ਖਿਲਾਫ U/S 132,221, 351(2),296 BNS ਤਹਿਤ ਥਾਣਾ ਕੋਤਵਾਲੀ ਨਾਭਾ ਵਿਖੇ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।







