4 ਗਊਆਂ ਦੀ ਹੱਤਿਆ ਦੇ ਕਾਤਿਲ ਕੌਣ ?

Advertisement
Spread information

ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ
ਬਰਨਾਲਾ ਟੂਡੇ ਬਿਊਰੋ
ਜਿਲ੍ਹੇ ਦੇ ਪਿੰਡ ਮਹਿਤਾ ਦੇ ਨਜ਼ਦੀਕ ਅਣਪਛਾਤਿਆਂ ਨੇ 4 ਰਾਠੀ ਗਊਆਂ ਦੀ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤਪਾ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਅਪਰਾਧਿਕ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨਿਵਾਸੀ ਮਾਡਲ ਟਾਊਨ ਤਪਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਦੇ ਸਬੰਧ ਚ, ਸ਼ਹਿਰ ਤੋਂ ਮਹਿਤੇ ਵੱਲ ਜਾ ਰਿਹਾ ਸੀ। ਤਾਂ ਉਸ ਦੀ ਨਜ਼ਰ ਮਹਿਤਾ ਪਿੰਡ ਦੇ ਲਾਗੇ ਹੀ ਮ੍ਰਿਤ ਪਈਆਂ ਚਾਰ ਰਾਠੀ ਗਊਆਂ ਵੱਲ ਗਈ। ਜਿਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕੇ ਸੁੱਟਿਆ ਗਿਆ ਸੀ। ਚਾਰ ਗਊਆਂ ਦੀ ਹੱਤਿਆ ਦੀ ਦਿਲ ਕੰਬਾਊ ਘਟਨਾ ਦੀ ਭਿਣਕ ਪੈਂਦਿਆਂ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਦਿਆਂ ਹੀ ਏਐਸਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ਤੇ ਪਹੁੰਚਿਆਂ। ਪੁਲਿਸ ਨੇ ਕਾਨੂੰਨੀ ਕਾਰਵਾਈ ਉਪਰੰਤ ਗਊਆਂ ਨੂੰ ਧਾਰਮਿਕ ਰਹੁ-ਰੀਤੀ ਨਾਲ ਦਫਨਾਉਣ ਲਈ ਧਾਰਮਿਕ ਨੇਤਾਵਾਂ ਦੇ ਸੁਪੁਰਦ ਕਰ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਤਰਲੋਚਨ ਬਾਂਸਲ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ 429 ਹਿੰ:ਦੰ: 11 ਦਾ ਪਰਵੈਨਸਨ ਆਫ ਕਰੂਇਲਟੀ ਐਕਟ ਸੈਕਸਨ 11 ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਸ਼ਿਨਾਖਤ ਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
error: Content is protected !!