ਮੀਤ ਹੇਅਰ ਦੀ ਕੋਠੀ ਮੂਹਰੇ ਗਰਜੇ ਅਧਿਆਪਕ, ਸਰਕਾਰ ‘ਤੇ ਤਿੱਖੇ ਰਗੜੇ

Advertisement
Spread information

ਬਰਨਾਲਾ ‘ਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ..!

ਅੱਥਰੂ ਗੈਸ ਦੇ ਗੋਲਿਆਂ ਦਾ ਜਵਾਬ ‘ਅਰਥੀ ਫੂਕ’ ਪ੍ਰਦਰਸ਼ਨ ਨਾਲ, ਸੜਕਾਂ ‘ਤੇ ਉਤਰੇ ‘ਭਵਿੱਖ ਨਿਰਮਾਤਾ’

ਰਘਬੀਰ ਹੈਪੀ, ਬਰਨਾਲਾ 17 ਮਾਰਚ 2026

     ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਅੱਜ ਬਰਨਾਲਾ ਦੀਆਂ ਸੜਕਾਂ ‘ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਹੱਲਾ ਬੋਲਦਿਆਂ ਸੂਬਾ ਪੱਧਰੀ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਡੀ.ਸੀ. ਕੰਪਲੈਕਸ ਵਿੱਚ ਵਿਸ਼ਾਲ ਰੈਲੀ ਕਰਨ ਤੋਂ ਬਾਅਦ, ਰੋਹ ਵਿੱਚ ਆਏ ਅਧਿਆਪਕਾਂ ਨੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਹ ਪ੍ਰਦਰਸ਼ਨ ਪਿਛਲੇ ਦਿਨੀਂ ਅਧਿਆਪਕਾਂ ‘ਤੇ ਹੋਏ ਅੱਥਰੂ ਗੈਸ ਦੇ ਗੋਲਿਆਂ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਦੇ ਵਿਰੋਧ ਵਿੱਚ ਕੀਤਾ ਗਿਆ।             

ਹੱਕਾਂ ਦੀ ਲੜਾਈ ” ਅਧਿਆਪਕਾਂ ‘ਤੇ ਤਸ਼ੱਦਦ ਬਰਦਾਸ਼ਤ ਨਹੀਂ”

     ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਹਰਿੰਦਰ ਮੱਲੀਆਂ, ਨਰਿੰਦਰ ਸ਼ਹਿਣਾ, ਰਾਜੀਵ ਕੁਮਾਰ, ਜਸਵੀਰ ਬੀਹਲਾ, ਪਰਮਿੰਦਰ ਬਰਨਾਲਾ ਅਤੇ ਅਮਰਜੀਤ ਖਾਲਸਾ ਨੇ ਰੋਹ ਭਰਪੂਰ ਲਹਿਜੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕੇਂਦਰ ਦੇ ਇਸ਼ਾਰੇ ‘ਤੇ ਸੁਪਰੀਮ ਕੋਰਟ ਰਾਹੀਂ ਟੈੱਟ (TET) ਦੀ ਗੈਰ-ਵਿਧਾਨਿਕ ਸ਼ਰਤ ਜਬਰੀ ਥੋਪ ਰਹੀ ਹੈ।    ਉਨ੍ਹਾਂ ਦੋਸ਼ ਲਾਇਆ ਕਿ ਬਜਟ ਸੈਸ਼ਨ ਵਿੱਚ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣਾ ਅਤੇ ਰੀਵਿਊ ਪਟੀਸ਼ਨ ਦਾਖਲ ਨਾ ਕਰਨਾ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਆਗੂਆਂ ਨੇ ਕਿਹਾ ਕਿ ਰਾਸ਼ਟਰ ਨਿਰਮਾਤਾਵਾਂ ‘ਤੇ ਲਾਠੀਚਾਰਜ ਕਰਕੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਡੂੰਘੀ ਸੱਟ ਮਾਰੀ ਗਈ ਹੈ।

ਵਾਅਦਿਆਂ ਦੀ ਫੂਕ: 4 ਸਾਲ, ਸਿਰਫ਼ ਤਸ਼ੱਦਦ

   ਪ੍ਰਦਰਸ਼ਨ ਦੌਰਾਨ ਆਗੂਆਂ ਨਿਰਮਲ ਚੁਹਣਕੇ, ਤੇਜਿੰਦਰ ਸਿੰਘ ਤੇਜੀ, ਲਖਵੀਰ ਭਦੌੜ, ਅਸਵਨੀ ਹਮੀਦੀ, ਦਲਜਿੰਦਰ ਸਿੰਘ ਪੰਡੋਰੀ ਅਤੇ ਸਿਰੀ ਚੰਦ ਵਰਮਾ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਸਿਰਫ਼ ਪੁਲਸੀਆ ਤਸ਼ੱਦਦ ਹੀ ਮਿਲਿਆ ਹੈ।                                   ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਸਿਰਫ਼ ਇੱਕ ‘ਲੰਗੜਾ’ ਦਸਤਾਵੇਜ਼ ਸਾਬਤ ਹੋਇਆ ਹੈ। ਖ਼ਜ਼ਾਨਾ ਭਰੇ ਹੋਣ ਦੇ ਦਾਅਵਿਆਂ ਦੇ ਬਾਵਜੂਦ ਅਧਿਆਪਕ ਫਰਵਰੀ ਦੀ ਤਨਖਾਹ ਨੂੰ ਤਰਸ ਰਹੇ ਹਨ ਅਤੇ ਹਜ਼ਾਰਾਂ ਅਹੁਦੇ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ।

ਇਹਨਾਂ ਆਗੂਆਂ ਨੇ ਭਰੀ ਹਾਮੀ

   ਇਸ ਰੋਸ ਪ੍ਰਦਰਸ਼ਨ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਵਾਲਿਆਂ ਵਿੱਚ ਸਤਪਾਲ ਤਪਾ, ਰਾਜਿੰਦਰ ਕੁਮਾਰ, ਸਤਨਾਮ ਭੋਤਨਾ, ਅਮਰੀਕ ਸਿੰਘ ਭੱਦਲਵੱਡ, ਕਪਿਲ ਤਪਾ, ਅੰਮ੍ਰਿਤ ਪਾਲ ਕੋਟਦੁੱਨਾ, ਮਾਲਵਿੰਦਰ ਸਿੰਘ ਬਰਨਾਲਾ, ਲਖਵੀਰ ਸਿੰਘ ਠੀਕਰੀਵਾਲਾ, ਕਰਮਜੀਤ ਸਿੰਘ ਭੋਤਨਾ, ਕੇਵਲ ਸਿੰਘ, ਜਗਤਾਰ ਸਿੰਘ ਪੱਤੀ, ਸੁਖਵੀਰ ਸਿੰਘ, ਭਰਤ ਕੁਮਾਰ ਸੰਘੇੜਾ, ਕਮਲਜੀਤ ਕੌਰ ਭੁੱਲਰ, ਅਸੋਕ ਛੀਨੀਵਾਲ ਅਤੇ ਮਨਜੀਤ ਸਿੰਘ ਬਖਤਗੜ੍ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਸਨ।

Advertisement
Advertisement
Advertisement
Advertisement
error: Content is protected !!