ਟੰਡਨ ਸਕੂਲ ਦੇ ਵਿਦਿਆਰਥੀ ਹਰਏਕਮਵੀਰ ਸਿੰਘ ਦਾ ਪੂਰੇ ਪੰਜਾਬ ‘ਚੋਂ ਨੈਸ਼ਨਲ ਮੁਕਾਬਲੇ ਵਿੱਚ ਬੈਸਟ ਖਿਡਾਰੀ ਚੁਣਿਆ ਜਾਣਾ ਮਾਣ ਦੀ ਗੱਲ- ਸ਼ਿਵ ਸਿੰਗਲਾ
ਰਘਵੀਰ ਹੈਪੀ, ਬਰਨਾਲਾ 8 ਅਪ੍ਰੈਲ 2025
ਜਿਲ੍ਹੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਹਰਏਕਮਵੀਰ ਸਿੰਘ ਨੈਸ਼ਨਲ ਚੈਂਪੀਅਸ਼ਿਨਪ 2025 ਵਿੱਚ ਪੂਰੇ ਪੰਜਾਬ ਵਿੱਚੋ ਬੈਸਟ ਖਿਡਾਰੀ ਚੁਣਿਆ ਗਿਆ ਹੈ। ਮੀਡੀਆ ਨਾਲ ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਸਾਂਝੀ ਕਰਦਿਆਂ ਕਿਹਾ ਕਿ ਇਹ ਸੰਸਥਾ ਲਈ ਵੱਡੇ ਮਾਣ ਦੀ ਗੱਲ ਹੈ। ਉਨਾਂ ਦੱਸਿਆ ਕਿ ਇਹ ਟੂਰਨਾਮੈਂਟ ਨੈੱਟਬਾਲ ਫੈਡਰਸ਼ਨ ਆਫ ਇੰਡੀਆ ਵਲੋਂ 27 ਤੋਂ 29 ਮਾਰਚ ਤੱਕ ਹਰਿਆਣਾ ਦੇ ਭਿਵਾਨੀ ਵਿਖੇ ਕਰਵਾਇਆ ਗਿਆ ਸੀ। ਜਿਸ ਵਿਚ ਸਾਰੇ ਸੂਬਿਆਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿਚ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਰਏਕਮਵੀਰ ਸਿੰਘ ਨੂੰ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਕਰਕੇ ਪੂਰੇ ਪੰਜਾਬ ਦੀ ਟੀਮ ਵਿਚ ਚੁਣਿਆ ਗਿਆ ਸੀ। ਇਸ ਨੈਸ਼ਨਲ ਚੈਂਪੀਅਸ਼ਿਨਪ ਵਿੱਚ ਵੀ ਹਰਏਕਮਵੀਰ ਸਿੰਘ ਨੇ ਵਧੀਆ ਖੇਡ ਦਾ ਪ੍ਰਦਸ਼ਨ ਕੀਤਾ ਅਤੇ ਬੈਸਟ ਖਿਡਾਰੀ ਚੁਣੇ ਜਾਣ ਦਾ ਮਾਣ ਹਾਸਿਲ ਕੀਤਾ।
ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਟੰਡਨ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਵਿਦਿਆਰਥੀ ਹਰਏਕਮਵੀਰ ਸਿੰਘ ਨੂੰ ਅਤੇ ਸਕੂਲ ਦੇ ਨੈੱਟਬਾਲ ਕੋਚ ਖੁਸ਼ਦੀਪ ਸਿੰਘ ਅਤੇ ਡੀ ਪੀ ਹਰਜੀਤ ਸਿੰਘ ਨੂੰ ਵਧਾਈ ਦਿੰਦਿਆਂ,ਉਸ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਉਨਾਂ ਕਿਹਾ ਕਿ ਸਕੂਲ ਲਈ ਇਹ ਬੜੀ ਹੀ ਖੁਸ਼ੀ ਦੀ ਗੱਲ ਹੈ। ਸਾਡਾ ਵਿੱਦਿਆਰਥੀ ਨੈਸ਼ਨਲ ਨੈੱਟਬਾਲ ਚੈਂਪੀਅਸ਼ਿਨਪ 2025 ਵਿੱਚ ਭਾਗ ਲੈ ਕੇ ਪੂਰੇ ਪੰਜਾਬ ਵਿੱਚੋਂ ਬੈਸਟ ਖਿਡਾਰੀ ਚੁਣਿਆ ਗਿਆ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਦਾ ਨਾਮ ਰੋਸ਼ਨ ਕੀਤਾ । ਇਸ ਮੌਕੇ ਦੈਨਿਕ ਭਾਸਕਰ ਦੇ ਜਿਲ੍ਹਾ ਇੰਚਾਰਜ ਐਡਵੇਕਟ ਚੇਤਨ ਸ਼ਰਮਾ ਵੀ ਉਚੇਚੇ ਤੌਰ ਤੇ ਮੌਜੂਦ ਰਹੇ।
ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਵਿਦਿਆਰਥੀ ਹਰਏਕਮਵੀਰ ਸਿੰਘ ਨੂੰ ਪੂਰੇ ਪੰਜਾਬ ਵਿੱਚੋਂ ਬੈਸਟ ਖਿਡਾਰੀ ਚੁਣੇ ਜਾਣ ਤੇ ਵਧਾਈ ਦਿਤੀ ਅਤੇ ਭਵਿੱਖ ਲਈ ਹੋਰ ਅਗੇ ਵਧਣ ਦੀ ਪ੍ਰੇਰਨਾ ਵੀ ਦਿਤੀ। ਸਿੰਗਲਾ ਨੇ ਕਿਹਾ ਕਿ ਹਾਲੇ ਸਕੂਲ ਦੇ ਤਿੰਨ ਸਾਲ ਹੀ ਪੂਰੇ ਹੋਏ ਹਨ ,ਪਰ ਸਾਡੇ ਵਿਦਿਆਰਥੀ ਜਿਲ੍ਹੇ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਵੱਡੀਆਂ ਮੱਲਾਂ ਮਾਰ ਰਹੇ ਹਨ। ਉਨਾਂ ਕਿਹਾ ਕਿ ਟੰਡਨ ਸਕੂਲ ਦੇ ਵਿਦਿਆਰਥੀਆਂ ਦੀ ਖੇਡਾਂ ਪ੍ਰਤੀ ਦਿਲਚਸਪੀ ਬਣੀ ਰਹੇ, ਇਸ ਲਈ ਟੰਡਨ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਬੱਚਿਆਂ ਦੀ ਪੜ੍ਹਾਈ ਦੇ ਨਾਲ- ਨਾਲ ਖੇਡਾਂ ਉੱਪਰ ਵੀ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ। ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੋ ਸਕੇ । ਸਿੰਗਲਾ ਨੇ ਕਿਹਾ ਕਿ ਅਸੀ ਸਕੂਲ ਵਿੱਚ ਵੱਖ -ਵੱਖ ਖੇਡਾਂ ਲਈ ਬੱਚਿਆਂ ਨੂੰ ਤਜਰਬੇਕਾਰ ਕੋਚ ਵੀ ਮੁਹੱਈਆ ਕਰਵਾ ਰਹੇ ਹਾਂ। ਜੋ ਵਿਦਿਆਰਥੀਆਂ ਨੂੰ ਸਵੇਰੇ – ਸ਼ਾਮ ਕਰੜੀ ਮਿਹਨਤ ਕਰਵਾਉਂਦੇ ਹਨ। ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਨਿਖਾਰ ਮਿਲਦਾ ਹੈ। ਉਨਾਂ ਸਕੂਲ ਦੇ ਕੋਚ ਖੁਸਦੀਪ ਸਿੰਘ ਅਤੇ ਡੀ ਪੀ ਹਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਓਹ ਬੱਚਿਆਂ ਵਿਚ ਹੋਰ ਵੀ ਵਧੇਰੇ ਜੋਸ਼ ਭਰਨ ਤਾਂ ਜੋ ਵਿਦਿਆਰਥੀ ਹੋਰ ਵਧੀਆ ਪ੍ਰਦਰਸ਼ਨ ਕਰਨ ਅਤੇ ਆਪਣਾ ਭਵਿੱਖ ਉੱਜਵਲ ਬਣਾ ਸਕਣ ਅਤੇ ਸਕੂਲ ਦਾ ਨਾਮ ਵੀ ਸੁਨਹਿਰੇ ਅੱਖਰਾਂ ਵਿਚ ਲਿਖਾਉਣ ਲਈ ਹੋਰ ਜਿਆਦਾ ਯਤਨਸ਼ੀਲ ਰਹਿਣ। ਇਸ ਮੌਕੇ