ਠੱਗ ਏਜੰਟਾਂ ਦੀ ਕਸੀ ਚੂੜੀ, 2 ਕੁੜੀਆਂ ਤੇ 1 ਮੁੰਡੇ ਸਣੇ ਹੋਰਨਾਂ ਨੂੰ ਦਿੱਤਾ ਝਾਂਸਾ ਤੇ ਹੋਈ FIR…

Advertisement
Spread information

ਬਲਵਿੰਦਰ ਸੂਲਰ, ਪਟਿਆਲਾ 15 ਮਾਰਚ 2025 

     ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਵਾਲਿਆਂ ਖਿਲਾਫ ਪੁਲਿਸ ਨੇ ਹੁਣ ਚੂੜੀ ਕਸਣੀ ਸ਼ੁਰੂ ਕਰ ਦਿੱਤੀ ਹੈ। ਜਿਲ੍ਹੇ ਦੇ ਦੋ ਵੱਖ ਵੱਖ ਥਾਣਿਆਂ ਦੀ ਪੁਲਿਸ ਨੇ ਇੱਕੋ ਘਰ ਦੀਆਂ ਦੋ ਕੁੜੀਆਂ ਅਤੇ ਇੱਕ ਹੋਰ ਮੁੰਡੇ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 59 ਲੱਖ 80 ਹਜ਼ਾਰ ਰੁਪਏ ਹੜਪ ਕਰਨ ਵਾਲੇ ਗੁਆਂਢੀ ਸੂਬੇ ਹਰਿਆਣਾ ਦੇ ਰਹਿਣ ਵਾਲੇ 3 ਏਜੰਟਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸੇ ਤਰਾਂ ਹੀ ਪੁਲਿਸ ਨੇ ਦੋ ਵੱਖ ਵੱਖ ਕੰਪਨੀਆਂ ਵਿੱਚ 47 ਲੱਖ ਰੁਪਏ ਤੋਂ ਵਧੇਰੇ ਇਨਵੈਸਟ ਕਰਵਾਉਣ ਦੇ ਨਾਂ ਤੇ ਠੱਗੀ ਕਰਨ ਵਾਲੇ ਪਤੀ-ਪਤਨੀ ਖਿਲਾਫ ਵੀ ਪੁਲਿਸ ਨੇ ਮੁਕੱਦਮਾਂ ਦਰਜ ਕੀਤਾ ਹੈ। ਇਹ ਤਿੰਨੋਂ ਪਰਚਿਆਂ ਵਿੱਚੋਂ 2 ਥਾਣਾ ਜੁਲਕਾ ਅਤੇ ਇੱਕ  ਥਾਣਾ ਪਸਿਆਣਾ ਵਿਖੇ ਦਰਜ ਹੋਏ ਹਨ।

      ਥਾਣਾ ਪਸਿਆਣਾ ਵਿਖੇ ਦਰਜ ਕੇਸ ਦੇ ਮੁਦਈ ਕੁਲਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਭਾਨਰਾ ਨੇ ਦੱਸਿਆ ਕਿ ਨੇ ਮੁਦਈ ਦੀਆ ਲੜਕੀਆ ਰਾਜਵਿੰਦਰ ਕੌਰ ਅਤੇ ਬੇਅੰਤ ਕੌਰ ਨੂੰ ਵਿਦੇਸ਼ (ਆਸਟ੍ਰੇਲੀਆ) ਭੇਜਣ ਦਾ ਝਾਂਸਾ ਦੇ ਕੇ ਸਾਹਿਲ ਵਾਸੀ ਪਿੰਡ ਜਖੌਲੀ, ਜਿਲਾ ਕੈਂਥਲ ਹਰਿਆਣਾ ਅਤੇ ਦਲੇਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੁਰੂ ਅਰਜਨ ਦੇਵ ਕਲੋਨੀ ਰਾਜਪੁਰਾ ਨੇ 9,80,000 ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਤਾਂ ਉਸ ਦੀਆਂ ਲੜਕੀਆਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਵਾਰ ਵਾਰ ਮੰਗਣ ਦੇ ਬਾਵਜੂਦ ਪੈਸੇ ਵਾਪਿਸ ਕੀਤੇ। ਪੁਲਿਸ ਨੇ ਦੋਵਾਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ , U/S 420,120-B, 506 IPC ਤਹਿਤ ਕੇਸ ਦਰਜ ਕੀਤਾ ਹੈ। 
    ਥਾਣਾ ਜੁਲਕਾ ਵਿਖੇ ਦਰਜ ਐਫਆਈਆਰ ਦੇ ਮੁਦਈ ਮਲਕੀਤ ਸਿੰਘ ਪੁੱਤਰ ਮੰਗਾ ਰਾਮ ਵਾਸੀ ਪਿੰਡ ਤਾਜਲਪੁਰ ਨੇ ਦੱਸਿਆ ਕਿ ਦਲਵੀਰ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਖੈਰਾਂ ਥਾਣਾ ਨੰਗਲ, ਜਿਲਾ ਅੰਬਾਲਾ ਹਰਿਆਣਾ, ਕਪਤਾਨ ਸਿੰਘ ਪੁੱਤਰ ਨੈਬ ਸਿੰਘ ਵਾਸੀ ਬਕਨੋਰ, ਥਾਣਾ ਨੰਗਲ, ਜਿਲਾ ਅੰਬਾਲਾ ਹਰਿਆਣਾ ਅਤੇ ਬਲਦੇਵ ਸਿੰਘ ਵਾਸੀ ਪਾਣੀਪਤ ਹਰਿਆਣਾ ਨੇ ਉਸ ਦੇ ਲੜਕੇ ਹੁਸਨਪ੍ਰੀਤ ਸਿੰਘ ਨੂੰ ਵਿਦੇਸ਼ (USA) ਭੇਜਣ ਦਾ ਝਾਂਸਾ ਦੇ ਕੇ 50 ਲੱਖ ਰੁਪਏ ਲੈ ਲਏ। ਪਰ ਬਾਅਦ ਵਿੱਚ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਪੁਲਿਸ ਨੇ ਪੜਤਾਲ ਉਪਰੰਤ ਤਿੰਨੋਂ ਨਾਮਜਦ ਦੋਸ਼ੀਆਂ ਖਿਲਾਫ ਅਮਾਨਤ ਵਿੱਚ ਖਿਆਨਤ ਕਰਨ ਅਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। 

     ਥਾਣਾ ਜੁਲਕਾ ਵਿਖੇ ਹੀ ਦਰਜ ਇੱਕ ਹੋਰ ਕੇਸ ਦੇ ਮੁਦਈ ਬਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਚੂਹਟ ਥਾਣਾ ਜੁਲਕਾ ਨੇ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਹਰਫਤਿਹ ਸਿੰਘ ਅਤੇ ਰਾਜਵੰਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਮਕਾਨ ਨੰ. 111 ਪਿੰਡ ਗਡਡੈਹਰਾ, ਥਾਣਾ ਸਦਰ ਪਹੇਵਾ, ਜਿਲਾ ਕਰੂਕਸੇ਼ਤਰ ਹਰਿਆਣਾ ਨੇ ਮੁਦਈ ਅਤੇ ਉਸ ਦੇ ਰਿਸ਼ਤੇਦਾਰਾ ਤੋਂ 01/01/2023 ਤੋਂ 21/10/2023 ਤੱਕ ਵੱਖ-ਵੱਖ ਤਰੀਕਾਂ ਨੂੰ ਟਰੇਡ ਮੰਤਰਾ ਕੰਪਨੀ ਅਤੇ ਬੀ.ਐਕਸਟ੍ਰੀਮ ਕੰਪਨੀ ਵਿੱਚ ਰਕਮ ਇੰਨਵੈਸਟ ਕਰਨ ਦਾ ਝਾਂਸਾ ਦੇ ਕੇ 47,64,000 ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਪੜਤਾਲ ਤੋਂ ਬਾਅਦ ਦੋਵਾਂ ਨਾਮਜ਼ਦ ਦੋਸ਼ੀਆਂ ਖਿਲਾਫ U/S 406,420, 120-B IPC ਤਹਿਤ ਕੇਸ ਦਰਜ ਕੀਤਾ ਹੈ।

Advertisement
Advertisement
Advertisement
Advertisement
error: Content is protected !!