ਛੁੱਟੀ ਆਏ ਫੌਜੀਆਂ ਨੇ ਬਣਾਇਆ ਲੁਟੇਰਾ ਗਿਰੋਹ, ਹੋਟਲ ਮਾਲਿਕ ਨੂੰ 4 ਦਿਨ ਪਹਿਲਾਂ ਬਣਾਇਆ ਆਪਣਾ ਸ਼ਿਕਾਰ
ਅੱਜ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਘੁੰਮਦੇ ਵੇਖੇ ਤਾਂ ਪੁਲਿਸ ਨਾਲ ਹੋਇਆ ਮੁਕਾਬਲਾ, ਫੜ੍ਹੇ 6 ਲੁਟੇਰੇ
ਲੁਟੇਰਿਆਂ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਦੋ ਵਿਦਿਆਰਥੀ ਵੀ ਸ਼ਾਮਿਲ
ਹਰਿੰਦਰ ਨਿੱਕਾ, ਬਠਿੰਡਾ 14 ਮਾਰਚ 2025
ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਹੀ ਨਹੀਂ, ਬਾ- ਰੋਜ਼ਗਾਰ ਯਾਨੀ ਸਰਕਾਰੀ ਨੌਕਰੀਆਂ ਕਰਦੇ ਵਿਅਕਤੀ ਵੀ ਅਪਰਾਧਿਕ ਪ੍ਰਵਿਰਤੀ ਦੇ ਹੋ ਸਕਦੇ ਹਨ। ਜੀ ਹਾਂ,ਇਸ ਤੱਥ ਦੀ ਤਸਦੀਕ ਬਠਿੰਡਾ ਪੁਲਿਸ ਵੱਲੋਂ ਅੱਜ ਪੁਲਿਸ ਮੁਕਾਬਲੇ ਤੋਂ ਬਾਅਦ ਪੁਲਿਸ ਦੋ ਅੜਿੱਕੇ ਚੜ੍ਹੇ ਦੋ ਫੌਜੀਆਂ ਦੀ ਗ੍ਰਿਫਤਾਰੀ ਉਪਰੰਤ ਹੋਈ ਹੈ। ਗ੍ਰਿਫ਼ਤਾਰ ਲੁਟੇਰਿਆਂ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਦੋ ਵਿਦਿਆਰਥੀ ਵੀ ਸ਼ਾਮਿਲ ਹਨ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇਕ ਏ ਕੇ ਸੰਤਾਲੀ ਰਾਈਫ਼ਲ ਅਤੇ ਦੋ ਦਰਜਨ ਰੌਂਦ ਵੀ ਬਰਾਮਦ ਹੋਏ ਹਨ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਨਰਿੰਦਰ ਸਿੰਘ ਐਸ ਪੀ (ਸਿਟੀ) ਬਠਿੰਡਾ ਨੇ ਦੱਸਿਆ ਕਿ ਮਿਤੀ-11.03.2025 ਨੂੰ ਤਿੰਨ ਨਾ ਮਾਲੂਮ ਵਿਅਕਤੀ ਹੋਟਲ ਗਰੀਨ ਨੇੜੇ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖਲ ਹੋਏ, ਜਿਹਨਾ ਕੋਲ ਬੰਦੂਕ ਸੀ ਜੋ ਕਿ ਹੋਟਲ ਦੇ ਗੱਲੇ ਵਿੱਚੋ ਕਰੀਬ 7/8 ਹਜਾਰ ਰੁਪਏ ,04 ਮੋਬਾਇਲ ਫੋਨ ਖੋਹ ਕੇ ਲੈ ਗਏ ਜੋ ਕਿ ਜਾਂਦੇ ਸਮੇਂ ਖੋਹੇ ਮੋਬਾਇਲ ਫੋਨ ਰਸਤੇ ਵਿੱਚ ਸੁੱਟ ਗਏ ਜਿਹਨਾ ਨੂੰ ਚੁੱਕ ਕੇ ਕਿਸੇ ਰਾਹਗੀਰ ਨੇ ਹੋਟਲ ਦੇ ਮਾਲਕ ਨੂੰ ਫੜ੍ਹਾ ਦਿੱਤੇ ਸੀ, ਜਿਸ ਸਬੰਧੀ ਮੁ ਨੰ 24 ਮਿਤੀ 11.03.2025 ਅ/ਧ 309(4),3(5) ਬੀ ਐਨ ਐਸ 25/54/59 ਅਸਲਾ ਐਕਟ ਥਾਣਾ ਕੈਂਟ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਸੀ।
ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀਮਤੀ ਅਮਨੀਤ ਕੌਂਡਲ ਆਈ.ਪੀ.ਐੱਸ, ਐੱਸ.ਐੱਸ.ਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੱਖ ਵੱਖ ਟੀਮਾ ਤਿਆਰ ਕੀਤੀਆ ਗਈਆ। ਮਿਤੀ 14.03.2025 ਨੂੰ ਜਦੋਂ ਸੀ.ਆਈ.ਏ-1 ਬਠਿੰਡਾ ਦੀ ਪੁਲਿਸ ਪਾਰਟੀ ਦੋਸ਼ੀਆਨ ਦੀ ਤਲਾਸ਼ ਲਈ ਲਵੇਰੀਸਰ ਗੁਰੂਦੁਆਰਾ ਸਾਹਿਬ ਤੋ ਤ੍ਰਿਪਤੀ ਮਾਰਬਲ ਮੇਨ ਰੋਡ ਪਰ ਜਾ ਰਹੇ ਸੀ ਤਾਂ ਇੱਕ ਗੱਡੀ ਉਪਟਰਾ ਰੰਗ ਚਿੱਟਾ ਨੰਬਰੀ ਫਭ-03ਯ-8317 ਪਰ ਸ਼ੱਕੀ ਵਿਅਕਤੀ ਦਿਖਾਈ ਦਿੱਤੇ।ਜਿਹਨਾ ਨੂੰ ਚੈਕ ਕਰਨ ਲਈ ਪੁਲਿਸ ਪਾਰਟੀ ਅੱਗੇ ਜਾ ਰਹੀ ਸੀ ਤਾਂ ਉਪਟਰਾ ਗੱਡੀ ਦੀ ਕਡੰਕਟਰ ਸੀਟ ਵਾਲੇ ਵਿਅਕਤੀ ਨੇ ਗੱਡੀ ਵਿੱਚੋ ਬਾਹਰ ਨਿਕਲ ਕੇ ਆਪਣੇ ਹੱਥ ਵਿੱਚ ਫੜ੍ਹੀ ਅਖ-47 ਨਾਲ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ, ਜੋ ਪੁਲਿਸ ਪਾਰਟੀ ਦੀ ਗੱਡੀ ਪਰ ਲੱਗਾ।
ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ ਇੱਕ ਵਿਅਕਤੀ ਜਿਸ ਵੱਲੋ ਫਾਇਰ ਕੀਤਾ ਗਿਆ ਸੀ ਸਤਵੰਤ ਸਿੰਘ ਉੱਕਤ ਦੀ ਲੱਤ ਵਿੱਚ ਫਾਇਰ ਲੱਗਾ ਅਤੇ ਜਖਮੀ ਹੋ ਗਿਆ । ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਸੁਨੀਲ ਸਿੰਘ ਉਰਫ ਬਿੱਟੂ,ਗੁਰਦੀਪ ਸਿੰਘ ਉਰਫ ਦੀਪ,ਅਰਸ਼ਦੀਪ ਸਿੰਘ ਉਰਫ ਅਰਸ਼ ਤਲਵੰਡੀ ਸਾਬੋ,ਅਰਸ਼ਦੀਪ ਸਿੰਘ ਉਰਫ ਅਰਸ਼ ਕੋਟਸ਼ਮੀਰ,ਹਰਗੁਣ ਸਿੰਘ ਉਰਫ ਹੈਰੀ ਨੂੰ ਗ੍ਰਿਫਤਾਰ ਕੀਤਾ ਗਿਆ।
ਐਸ਼ ਪੀ ਨੇ ਦੱਸਿਆ ਕਿ ਉਕਤ ਸਾਰੇ ਜਣੇ ਮੁਕੱਦਮਾ ਨੰ 24 ਮਿਤੀ 11.03.2025 ਅ/ਧ 309(4),3(5) ਬੀ ਐਨ ਐਸ 25/54/59 ਅਸਲਾ ਐਕਟ ਥਾਣਾ ਕੈਂਟ ਬਠਿੰਡਾ ਦੇ ਦੋਸ਼ੀ ਹਨ।ਦੋਸ਼ੀਆਨ ਪਾਸੋ ਇੱਕ ਏ, ਕੇ 47 ਰਾਈਫ਼ਲ ਸਮੇਤ 01 ਖੋਲ ਤੇ 24 ਜਿੰਦਾ ਕਾਰਤੂਸ , ਵਾਰਦਾਤ ਵਿੱਚ ਵਰਤੀ ਉਪਟਰਾ ਕਾਰ ਰੰਗ ਚਿੱਟਾ ਨੰਬਰੀ ਫਭ-03ਯ-8317 ,ਬੁਲਟ ਬ੍ਰਾਮਦ ਕਰਵਾਏ ਗਏ।ਦੋਸ਼ੀਆਨ ਵੱਲੋਂ ਪੁਲਿਸ ਪਾਰਟੀ ਪਰ ਮਾਰ ਦੇਣ ਨੀਅਤ ਨਾਲ ਫਾਇਰ ਕਰਕੇ ਹਮਲਾ ਕਰਨ ਸਬੰਧੀ ਵੀ ਮੁਕੱਦਮਾ ਨੰ.-25,ਮਿਤੀ-14.03.2025, ਅ/ਧ109,132,221,191(3),190,324(4) ਬੀ ਐਨ ਐਸ 25/54/59 ਅਸਲਾ ਐਕਟ ਥਾਣਾ ਕੈਂਟ ਬਠਿੰਡਾ ਵੱਖਰਾ ਦਰਜ ਰਜਿਸਟਰ ਕਰਵਾਇਆ ਗਿਆ।
ਦੋਸ਼ੀਆਂ ਤੋਂ ਪੁੱਛ ਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਹੋਟਲ ਵਾਲੀ ਵਾਰਦਾਤ ਕਰਨ ਦੇ ਮਾਸਟਰ ਮਾਇੰਡ ਸਤਵੰਤ ਸਿੰਘ ਅਤੇ ਅਰਸ਼ਦੀਪ ਸਿੰਘ ਕੋਟਸ਼ਮੀਰ ਸਨ ਜੋ ਭੁੱਚੋ ਨਹੀ ਗਏ। ਸੁਨੀਲ ਸਿੰਘ ਉਰਫ ਬਿੱਟੂ ਅਤੇ ਗੁਰਦੀਪ ਸਿੰਘ ਉਰਫ ਦੀਪ ਦੋਨੋ ਜਾਣੇ ਫੌਜ ਵਿੱਚ ਜੰਮੂ ਤੇ ਸ਼੍ਰੀਨਗਰ ਵਿਖੇ ਨੌਕਰੀ ਕਰ ਰਹੇ ਹਨ। ਇਹ ਅਸਲਾ ਏ, ਕੇ-47 ਸਮੇਤ ਕਾਰਤੂਸ ਜੋ ਸੁਨੀਲ ਸਿੰਘ ਉਰਫ ਬਿੱਟੂ ਨੇ ਆਪਣੀ ਯੂਨਿਟ ਵਿੱਚੋ ਆਪਣੇ ਸਾਥੀ ਦੀ ਚੋਰੀ ਕਰ ਲਈ ਸੀ। ਗੁਰਦੀਪ ਸਿੰਘ ਉਰਫ ਦੀਪ ਕਰੀਬ 2 ਮਹੀਨੇ ਪਹਿਲਾ ਇਹ ਅਸਲਾ ਅਖ-47 ਸੁਨੀਲ ਸਿੰਘ ਉਰਫ ਬਿੱਟੂ ਪਾਸੋ ਫੜ੍ਹ ਕੇ ਲੈ ਆਇਆ ਸੀ । ਹੁਣ ਦੋਵੇਂ ਹੀ ਫੋਜ ਵਿੱਚੋ ਛੁੱਟੀ ਪਰ ਆਏ ਹੋਏ ਸਨ। ਜਿਹਨਾਂ ਨੇ ਦੱਸਿਆ ਕਿ ਉਹਨਾ ਪਰ ਕਰਜਾ ਚੜ੍ਹਿਆ ਹੋਇਆ ਹੈ। ਹੋਟਲ ਦੇ ਅੰਦਰ ਸੁਨੀਲ ਸਿੰਘ ਉਰਫ ਬਿੱਟੂ ,ਗੁਰਦੀਪ ਸਿੰਘ ਉਰਫ ਦੀਪ ਅਤੇ ਅਰਸ਼ਦੀਪ ਸਿੰਘ ਤਲਵੰਡੀ ਸਾਬੋ ਗਏ ਸਨ ਅਤੇ ਹਰਗੁਣ ਸਿੰਘ ਜੋ ਉਪਟਰਾ ਕਾਰ ਵਿੱਚ ਬਾਹਰ ਬੈਠਾ ਸੀ।
ਐਸ਼ ਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਹ ਕਿਸੇ ਹੋਰ ਵੱਡੀ ਵਾਰਦਾਤ ਨੂੰ ਇੰਜਾਮ ਦੇਣ ਨੂੰ ਫਿਰਦੇ ਸੀ । ਜਿਸ ਸਬੰਧੀ ਇਹਨਾ ਤੋਂ ਹੋਰ ਵੀ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।