ਐਸਡੀਐਮ, ਸਦਰ ਕਾਨੂੰਗੋ ਅਤੇ ਸੀਨੀਅਰ ਸਹਾਇਕ ਨੂੰ ਸੌਂਪਿਆ ਰਜਿਸਟ੍ਰੀਆਂ ਦਾ ਕੰਮ..
ਹਰਿੰਦਰ ਨਿੱਕਾ, ਬਰਨਾਲਾ 7 ਮਾਰਚ 2025
ਵਿਜੀਲੈਂਸ ਬਿਊਰੋ ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫੜ੍ਹੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੱਕ ਵਿੱਚ ਹੜਤਾਲ ਕਰਕੇ, ਮੁੱਖ ਮੰਤਰੀ ਭਗਵੰਤ ਮਾਨ ਦੀ ਅੱਖ ਵਿੱਚ ਰੜਕਦੇ ਮਾਲ ਅਫਸਰਾਂ ਵੱਲੋਂ ਹੜਤਾਲ ਖਤਮ ਕਰਕੇ, ਡਿਊਟੀਆਂ ਤੇ ਪਰਤ ਆਉਣ ਤੋਂ ਬਾਅਦ ਵੀ ਸਰਕਾਰ ਦਾ ਗੁੱਸਾ ਹਾਲੇ ਢੈਲਾ ਨਹੀਂ ਪਿਆ।
ਨਤੀਜੇ ਵਜੋਂ ਦੂਰ-ਦੁਰਾਡੇ ਕੀਤੇ ਤਬਾਦਲਿਆਂ ਉਪਰੰਤ ਆਪੋ-ਆਪਣੀਆਂ ਬਦਲੀਆਂ ਥਾਂਵਾਂ ਤੇ ਪਹੁੰਚੇ ਮਾਲ ਅਫਸਰਾਂ ਨੂੰ ਹਾਲੇ ਵੀ ਰਜਿਸਟ੍ਰੀਆਂ ਦਾ ਕੰਮ ਨਹੀਂ ਦਿੱਤਾ ਗਿਆ। ਇਸ ਦਾ ਖੁਲਾਸਾ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਜ਼ਾਰੀ ਕੀਤੇ ਪੱਤਰਾਂ ਦੀ ਇਬਾਰਤ ਤੋਂ ਹੋ ਰਿਹਾ ਹੈ। ਮਾਲ ਅਫਸਰਾਂ ਅਨੁਸਾਰ ਇਹ ਪੱਤਰ ਇਕੱਲੇ ਬਰਨਾਲਾ ਜਿਲ੍ਹੇ ਵਿੱਚ ਹੀ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਹੀ ਡਿਪਟੀ ਕਮਿਸ਼ਨਰਾਂ ਵੱਲੋਂ ਜ਼ਾਰੀ ਕੀਤੇ ਗਏ ਹਨ। ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ.ਬੈਨਿਥ ਆਈਏਐਸ ਵੱਲੋਂ ਜਿਲ੍ਹੇ ਅੰਦਰ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ, ਪੰਜ ਨਾਇਬ ਤਹਿਸੀਲਦਾਰਾਂ ਚੋਂ ਅਨੂਦੀਪ ਸ਼ਰਮਾ ਨੂੰ ਨਾਇਬ ਤਹਿਸੀਲਦਾਰ ਬਰਨਾਲਾ, ਰਾਜਪ੍ਰਿਤਪਾਲ ਸਿੰਘ ਨੂੰ ਨਾਇਬ ਤਹਿਸੀਲਦਾਰ ਤਪਾ, ਓਕਾਰ ਸਿੰਘ ਨਾਇਬ ਤਹਿਸੀਲਦਾਰ ਮਹਿਲ ਕਲਾਂ, ਪਵਨ ਕੁਮਾਰ ਨਾਇਬ ਤਹਿਸੀਲਦਾਰ ਭਦੌੜ, ਰਵਿੰਦਰ ਸਿੰਘ ਨਾਇਬ ਤਹਿਸੀਲਦਾਰ ਧਨੌਲਾ ਅਤੇ ਅਸ਼ਵਨੀ ਨੂੰ ਨਾਇਬ ਤਹਿਸੀਲਦਾਰ ਅਗਰੇਰੀਅਨ ਬਰਨਾਲਾ ਨਿਯੁਕਤ ਕੀਤਾ ਹੈ। ਉਨਾਂ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਇਹ ਨਾਇਬ ਤਹਿਸੀਲਦਾਰ ਰਜਿਸਟ੍ਰੇਸ਼ਨ ਵਰਕ ਤੋਂ ਸਿਵਾਏ ਮਾਲ ਮਹਿਕਮਾਂ ਦੇ ਬਾਕੀ ਕੰਮ ਕਾਰ ਆਦਿ ਕਰਨਗੇ।
ਹੁਣ ਕੌਣ ਕਿੱਥੇ ਕਰੂਗਾ ਰਜਿਸਟ੍ਰੀਆਂ ਦਾ ਕੰਮ..








