ਅਦੀਸ਼ ਗੋਇਲ, ਬਰਨਾਲਾ 13 ਫਰਵਰੀ 2025
ਐੱਸ.ਐੱਸ.ਡੀ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ “The Power of Self-Driven Learning” ਵਿਸ਼ੇ ‘ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਵਿਦਿਆਰਥੀਆਂ ਵਿੱਚ ਖੁਦ-ਚਲਿਤ (Self-Driven) ਲਰਨਿੰਗ ਦੇ ਮਹੱਤਵ ਅਤੇ ਇਸ ਦੀ ਵਧਦੀ ਲੋੜ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਕਰਵਾਇਆ ਗਿਆ। ![](https://barnalatoday.com/wp-content/uploads/2025/02/8-2-1.jpg)
![](https://barnalatoday.com/wp-content/uploads/2025/02/8-2-1.jpg)
ਇਸ ਮੌਕੇ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਮੁੱਖ ਅਗਵਾਈ ਕਰਦਿਆਂ ਕਿਹਾ ਕਿ ਆਧੁਨਿਕ ਯੁਗ ਵਿੱਚ ਵਿਦਿਆਰਥੀਆਂ ਲਈ ਖੁਦ-ਚਲਿਤ ਅਧਿਐਨ ਨਿਹਾਇਤੀ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਨੇ ਆਤਮ-ਨਿਰਭਰਤਾ ਅਤੇ ਨਵੀਂ ਤਕਨੀਕਾਂ ਦੀ ਸਿੱਖਿਆ ਪ੍ਰਾਪਤ ਕਰਨ ਦੇ ਲਾਭਾਂ ਉੱਤੇ ਚਰਚਾ ਕੀਤੀ।
ਇਸ ਲੈਕਚਰ ਦੀ ਮੁੱਖ ਵਕਤਾ ਪ੍ਰੋ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ Self-Driven Learning ਕੇਵਲ ਅਕਾਦਮਿਕ ਸਫਲਤਾ ਹੀ ਨਹੀਂ, ਸਗੋਂ ਆਤਮ-ਨਿਰਭਰਤਾ ਅਤੇ ਨਵੀਨੀਕਰਨ ਦੀ ਯਾਤਰਾ ਵੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਰਟ ਲਰਨਿੰਗ ਟੂਲਜ਼, ਔਨਲਾਈਨ ਲਰਨਿੰਗ ਪਲੇਟਫਾਰਮ ਅਤੇ ਸਮੱਸਿਆ-ਅਧਾਰਤ ਸਿੱਖਣ (Problem-Based Learning) ਦੇ ਫਾਇਦੇ ਦੱਸੇ।
ਕੰਪਿਊਟਰ ਵਿਭਾਗ ਦੀ ਮੁੱਖੀ ਪ੍ਰੋ. ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੁਦ-ਚਲਿਤ ਸਿੱਖਣ ਦੀ ਆਦਤ ਪੈਦਾ ਕਰਕੇ ਉਹ ਕਿਸੇ ਵੀ ਖੇਤਰ ਵਿੱਚ ਉੱਨਤੀ ਕਰ ਸਕਦੇ ਹਨ। ਇਸ ਲੈਕਚਰ ਵਿੱਚ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੇ ਪ੍ਰਸ਼ਨ ਰੱਖੇ। ਲੈਕਚਰ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਹ ਵਿਅਖਿਆਨ ਬਹੁਤ ਲਾਭਕਾਰੀ ਲੱਗਿਆ।