ਰਘਵੀਰ ਹੈਪੀ, ਬਰਨਾਲਾ 13 ਫਰਵਰੀ 2025
ਐੱਸ.ਐੱਸ.ਡੀ ਕਾਲਜ ਦੀ ਕੰਪਿਊਟਰ ਲੈਬ ਵਿੱਚ “ਚੈਟ ਜੀਪੀਟੀ ਦੀ ਪੜਚੋਲ : AI-ਚਲਿਤ ਗੱਲਬਾਤੀ ਸਹਾਇਕ” ਵਿਸ਼ੇ ’ਤੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਉਦੇਸ਼ ਕ੍ਰਿਤ੍ਰਿਮ ਬੁੱਧੀ (AI) ਦੇ ਵਧਦੇ ਪ੍ਰਭਾਵ ਅਤੇ ਇਸ ਦੀਆਂ ਐਪਲੀਕੇਸ਼ਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਾ ਸੀ, ਖਾਸ ਤੌਰ ’ਤੇ ਓਪਨ ਏ.ਆਈ ਦੇ ਚੈਟ ਜੀਪੀਟੀ ਤਕਨਾਲੋਜੀ ’ਤੇ ਧਿਆਨ ਕੇਂਦਰਿਤ ਕਰਨਾ ਰਿਹਾ। ![](https://barnalatoday.com/wp-content/uploads/2025/02/8-2.jpg)
![](https://barnalatoday.com/wp-content/uploads/2025/02/8-2.jpg)
ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਵਿਦਿਆਰਥੀਆਂ ਨੂੰ ਤਕਨੀਕੀ ਉੱਨਤੀਆਂ ਨੂੰ ਅਪਣਾਉਣ ਅਤੇ AI ਨੂੰ ਆਪਣੇ ਅਧਿਐਨ ਅਤੇ ਕੈਰੀਅਰ ਵਿੱਚ ਸ਼ਾਮਲ ਕਰਕੇ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਇਹ ਇਵੈਂਟ ਵਿਚ ਵਿਦਿਆਰਥੀ ਅਤੇ ਫੈਕਲਟੀ ਮੈਂਬਰਾ ਸ਼ਾਮਲ ਹੋਏ, ਜੋ ਇਹ ਸਮਝਣ ਲਈ ਉਤਸ਼ਾਹੀ ਸਨ ਕਿ AI ਵਪਾਰ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਕਿਵੇਂ ਪ੍ਰਭਾਵ ਪਾ ਰਹੀ ਹੈ।
ਪ੍ਰੋ. ਅਮਨਪ੍ਰੀਤ ਕੌਰ ਅਤੇ ਸਿਧਾਂਤ ਜੱਲ੍ਹਣ ਨੇ ਸ਼ੈਸ਼ਨ ਦੀ ਅਗਵਾਈ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਚੈਟਜੀਪੀਟੀ, ਚੈਟਬੋਟਸ ਅਤੇ AI ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਚੈਟਜੀਪੀਟੀ ਦੇ ਇਤਿਹਾਸ, ਇਸ ਦੇ ਵੱਖ-ਵੱਖ ਵਰਜਨਾਂ ਅਤੇ ਇਸ ਦੀਆਂ ਅਨੇਕਾਂ ਐਪਲੀਕੇਸ਼ਨਾਂ ਉੱਤੇ ਚਰਚਾ ਕੀਤੀ।
ਉਹਨਾਂ AI ਦੀ ਵਿਕਾਸਕਾਰੀ ਯਾਤਰਾ ਬਾਰੇ ਵੀ ਜਾਣਕਾਰੀ ਦਿੱਤੀ, GPT-1, GPT-2, GPT-3, ਅਤੇ ਨਵੀਨਤਮ ਤਕਨਾਲੋਜੀ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਚੈਟਜੀਪੀਟੀ ਦੇ ਵਿਆਪਕ ਪ੍ਰਯੋਗ, ਜਿਵੇਂ ਕਿ ਕਸਟਮਰ ਸੇਵਾ, ਸਮੱਗਰੀ ਨਿਰਮਾਣ ਅਤੇ ਸਿੱਖਿਆ ਵਿੱਚ ਇਸ ਦੇ ਉਪਯੋਗ ਦਾ ਵੀ ਵਿਸ਼ਲੇਸ਼ਣ ਕੀਤਾ। ਨਾਲ ਹੀ, ਉਨ੍ਹਾਂ ਤਕਨਾਲੋਜੀ ਦੀਆਂ ਸੀਮਾਵਾਂ, ਜਿਵੇਂ ਕਿ bias ਅਤੇ accuracy ਦੇ ਮੁੱਦੇਿਆਂ ਨੂੰ ਵੀ ਚਰਚਾ ਵਿੱਚ ਉਚੇਚੀ ਤਵੱਜੋ ਦਿੱਤੀ।
ਵਰਕਸ਼ਾਪ ਦੀ ਸਮਾਪਤੀ ਇੱਕ ਇੰਟਰਐਕਟਿਵ ਪ੍ਰਸਨ-ਉੱਤਰ ਸ਼ੈਸ਼ਨ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਐਥੀਕਲ ਕਨਸਰਨਸ , AI ਦਾ ਭਵਿੱਖ, ਅਤੇ ਵੱਖ-ਵੱਖ ਉਦਯੋਗਾਂ ਵਿੱਚ ਇਸ ਦੀ ਵਰਤੋਂ ਬਾਰੇ ਪ੍ਰਸ਼ਨ ਪੁੱਛੇ। ਇਹ ਵਰਕਸ਼ਾਪ ਵਿਦਿਆਰਥੀਆਂ ਲਈ AI ਦੀ ਭਵਿੱਖ ਨਿਰਧਾਰਤ ਕਰਨ ਵਿੱਚ ਭੂਮਿਕਾ ਨੂੰ ਸਮਝਣ ਦਾ ਇੱਕ ਵਿਲੱਖਣ ਮੌਕਾ ਸਾਬਤ ਹੋਈ। ਇਸ ਨੇ ਉਨ੍ਹਾਂ ਨੂੰ ਚੈਟਜੀਪੀਟੀ ਅਤੇ ਹੋਰ AI ਤਕਨਾਲੋਜੀਆਂ ਦੀ ਉਤਸ਼ਾਹਜਨਕ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਅਵਸਰ ਪ੍ਰਦਾਨ ਕੀਤਾ।