‘ਤੇ ਨਹੀਂ ਪਹੁੰਚਿਆ DSP, ਅਦਾਲਤ ਨੇ Dr. Amit Bansal ਦੇ NDPS ਦੇ ਕੇਸ ‘ਚ ਕੀਤਾ ਸੀ ਤਲਬ

Advertisement
Spread information

ਜੱਜ ਨੇ SHO ਦੀ ਲਾਈ ਡਿਊਟੀ,  ਡੀਐਸਪੀ ਨੂੰ ਕਰਵਾਉ ਨੋਟ ਕਿ ਓਹ ਅਦਾਲਤ ‘ਚ ਹੋਵੇ ਪੇਸ਼..

DSP ਕੁਲਵਿੰਦਰ ਸਿੰਘ ਨੇ ਡਾ. ਅਮਿਤ ਬਾਂਸਲ ਦੇ NDPS ਕੇਸ ‘ਚ ਭਰੀ ਸੀ ਕੈਂਸਲੇਸ਼ਨ 

ਹਰਿੰਦਰ ਨਿੱਕਾ, ਚੰਡੀਗੜ੍ਹ 21 ਜਨਵਰੀ 2025
       ਜਿਲ੍ਹਾ ਜਲੰਧਰ ਦੇ ਥਾਣਾ ਸਿਟੀ ਨਕੋਦਰ ‘ਚ ਨਸ਼ਾ ਛੁਡਾਊ ਕੇਂਦਰ ਦੀ ਆੜ ਵਿੱਚ ਨਿਯਮਾਂ ਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਡਾਕਟਰ ਅਮਿਤ ਬਾਂਸਲ ਖਿਲਾਫ ਐਨਡੀਪੀਐਸ ਐਕਟ ਤਹਿਤ ਦਰਜ਼ ਐਫ.ਆਈ.ਆਰ. ਦੀ ਕੈਂਸਲੇਸ਼ਨ ਭਰਨ ਦੇ ਮਾਮਲੇ ਸਬੰਧੀ ਅਦਾਲਤ ਵੱਲੋਂ ਤਲਬ ਕੀਤਾ ਸਬ ਡਿਵੀਜਨ ਨਕੋਦਰ ਦਾ ਡੀਐਸਪੀ ਕੁਲਵਿੰਦਰ ਸਿੰਘ, ਇਸ ਵਾਰ ਵੀ ਅਦਾਲਤ ਵਿੱਚ ਨਹੀਂ ਪਹੁੰਚਿਆ। ਇਸ ਬਾਰੇ ਮਾਨਯੋਗ ਜੱਜ ਨੇ ਡੀਐਸਪੀ ਨੂੰ ਅਗਲੀ ਤਾਰੀਖ ਪੇਸ਼ੀ ਤੇ ਪਹੁੰਚਣ ਲਈ ਸੰਮਨ ਤਾਮੀਲ ਕਰਵਾਉਣ ਹਿੱਤ, ਬਕਾਇਦਾ ਐਸਐਚਓ ਥਾਣਾ ਸਿਟੀ ਨਕੋਦਰ ਦੀ ਡਿਊਟੀ ਲਗਾਈ ਹੈ। ਹੁਣ ਡੀਐਸਪੀ ਕੁਲਵਿੰਦਰ ਸਿੰਘ ਨੂੰ ਅਗਲੀ ਤੈਅ ਤਾਰੀਖ ਪੇਸ਼ੀ ਤੇ ਅਦਾਲਤ ਵਿੱਚ ਪਹੁੰਚਣਾ ਹੋਵੇਗਾ। ਵਰਨਣਯੋਗ ਹੈ ਕਿ ਜਲੰਧਰ ਦੇ ਐਡੀਸ਼ਨਲ ਸ਼ੈਸ਼ਨ ਜੱਜ ਸ੍ਰੀ ਜਸਵਿੰਦਰ ਸਿੰਘ ਨੇ 23 ਦਸੰਬਰ 2024 ਨੂੰ ਹੁਕਮ ਕੀਤਾ ਸੀ ਕਿ ਐਫਆਈਆਰ ਦੀ ਕੈਂਸਲੇਸ਼ਨ ਭਰਨ ਸਬੰਧੀ ਆਪਣਾ ਪੱਖ ਪੇਸ਼ ਕਰਨ ਲਈ,ਡੀਐਸਪੀ ਕੁਲਵਿੰਦਰ ਸਿੰਘ 18 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਵੇ। ਪਰੰਤੂ ਪੇਸ਼ੀ ਵਾਲੇ ਦਿਨ ਡੀਐਸਪੀ ਸਾਬ੍ਹ ਦੀ ਸਿਹਤ ਨਾਸਾਜ਼ ਹੋ ਗਈ। ਉਨਾਂ ਅਦਾਲਤ ਨੂੰ ਲਿਖਤੀ ਬੇਨਤੀ ਕੀਤੀ ਕਿ ( He is not feeling well) ਉਹ ਸਿਹਤ ਪੱਖੋਂ ਠੀਕ ਨਾ ਹੋਣ ਕਰਕੇ, ਤਾਰੀਖ ਪੇਸ਼ੀ ਤੇ ਨਹੀਂ ਪਹੁੰਚ ਸਕਦੇ। ਅਦਾਲਤ ਨੇ ਡੀਐਸਪੀ ਦੀ ਰਿਕਵੈਸਟ ਮੰਜੂਰ ਕਰਦਿਆਂ ਅਗਲੀ ਤਾਰੀਖ ਪੇਸ਼ੀ 1 ਫਰਵਰੀ ਮੁਕਰਰ ਕਰ ਦਿੱਤੀ ਹੈ। ਪਰੰਤੂ ਅਦਾਲਤ ਵਿੱਚ ਪੇਸ਼ੀ ਮੌਕੇ ਪ੍ਰੌਸੀਕਿਊਟਿੰਗ ਏਜੰਸੀ ਵੱਲੋਂ ਸਰਕਾਰੀ ਵਕੀਲ ਐਡੀਸ਼ਨਲ PP ਸੈਲਿੰਦਰ ਗਿੱਲ ਹਾਜ਼ਿਰ ਸਨ। ਹੁਣ ਸਭ ਦੀਆਂ ਨਜ਼ਰਾਂ ਡੀਐਸਪੀ ਦੀ ਅਗਲੀ ਪੇਸ਼ੀ ਤੇ ਟਿਕੀਆਂ ਹੋਈਆਂ ਹਨ ਕਿ ਉਹ ਪੇਸ਼ੀ ਤੇ ਪਹੁੰਚ ਕੇ, ਐਨਡੀਪੀਐਸ  ਕੇਸ ਵਿੱਚ ਭਰੀ ਕੈਂਸਲੇਸ਼ਨ ਰਿਪੋਰਟ ਬਾਰੇ ਆਪਣਾ ਕੀ ਪੱਖ ਰੱਖਣਗੇ ? 
    ਓਧਰ 8 ਜਨਵਰੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜੇ,ਡਾਕਟਰ ਅਮਿਤ ਬਾਂਸਲ ਨੂੰ ਭਲ੍ਹਕੇ ਨਿਆਂਇਕ ਹਿਰਾਸਤ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਰੂਹਨਮਾਈ ਲਈ ਫਿਰ ਮੋਹਾਲੀ ਦੀ ਸਪੈਸ਼ਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।                 
                                                                                                                                                               ਕੀ ਹੈ ਪੂਰਾ ਮਾਮਲਾ ..ਡੀਸੀ ਨੇ ਕਿਉਂ ਕਰਵਾਈ ਸੀ FIR 
     ਬਰਨਾਲਾ ਮੂਲ ਦੇ ਰਹਿਣ ਵਾਲੇ ਤੇ ਚੰਡੀਗੜ੍ਹ ਵਾਸੀ ਡਾਕਟਰ ਅਮਿਤ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਇੱਕ ਸਕਿਓਰਿਟੀ ਗਾਰਡ ਵੱਲੋਂ ਹਸਪਤਾਲ ਵਿੱਚ ਨਸ਼ਾ ਵੇਚਣ ਬਾਰੇ ਵੀਡੀਓ ਜਨਤਕ ਹੋਈ ਸੀ। ਜਿਸ ਬਾਰੇ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਰਾਹੀਂ ਪ੍ਰਾਪਤ ਹੋਈ ਸ਼ਿਕਾਇਤ ਤੇ ਮੌਕੇ ਦੇ ਡੀਸੀ ਜਲੰਧਰ ਜਸਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਇੱਕ ਟੀਮ ਰਾਹੀਂ ਸਹਿਜ ਹਸਪਤਾਲ ਨਕੋਦਰ ਦੀ ਇੰਸਪੈਕਸਨ ਕਰਵਾਈ ਗਈ ਸੀ। ਇੰਸਪੈਕਸ਼ਨ ਦੌਰਾਨ ਸਹਿਜ ਹਸਪਤਾਲ ਦੇ ਉਪਲੱਭਧ ਸਟਾਕ ਰਿਕਾਰਡ ਵਿੱਚ 1 ਲੱਖ 44 ਹਜ਼ਾਰ Addnok-N (0.4/01) ਗੋਲੀਆਂ ਘੱਟ ਨਿਕਲੀਆਂ। ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਰਿਪੋਰਟ ਦੇ ਅਧਾਰ ਤੇ ਡਾਕਟਰ ਅਮਿਤ ਬਾਂਸਲ ਤੇ ਹੋਰਨਾਂ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਮੁਕੱਦਮਾ ਨੰਬਰ 64 ਮਿਤੀ 8 ਜੂਨ 2024 ਦਰਜ ਰਜਿਸਟਰ ਹੋਇਆ ਸੀ। ਕੇਸ ਦਰਜ ਤਾਂ ਹੋਇਆ ਪਰੰਤੂ, ਪੁਲਿਸ ਅਧਿਕਾਰੀ ਤਫਤੀਸ਼ ਨੂੰ ਅੱਗੇ ਤੋਰਨ ਦੀ ਬਜਾਏ,ਉਸ ਨੂੰ ਰੱਦ ਕਰਨ ਲਈ ਪੱਬਾਂ ਭਾਰ ਹੋ ਗਏ। ਤਫਤੀਸ਼ ਤੋਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਬਜਾਏ, ਕੇਸ ਦੀ ਕੈਂਸਲੇਸ਼ਨ ਰਿਪੋਰਟ, ਬਿਨ੍ਹਾਂ ਸਰਕਾਰੀ ਵਕੀਲ ਤੋਂ ਫਾਰਵਰਡ ਕਰਵਾਏ ਹੀ, ਅਦਾਲਤ ਵਿੱਚ ਪੇਸ਼ ਕਰ ਦਿੱਤੀ।                                                                                                                          
ਕੈਂਸਲੇਸ਼ਨ ਰਿਪੋਰਟ ਤੋਂ ਇੱਕ DSP ‘ਤੇ ਸਰਕਾਰੀ ਵਕੀਲ ਨੇ ਪੱਲਾ ਝਾੜਿਆ ..
     ਮਾਨਯੋਗ ਅਦਾਲਤ ਵੱਲੋਂ ਐਫ.ਆਈ.ਆਰ ਦੇ ਸ਼ਕਾਇਤਕਰਤਾ ਨੂੰ ਵੀ ਬੁਲਾਇਆ ਗਿਆ ਸੀ। ਉਸ ਸਮੇਂ ਦੇ ਡੀਸੀ ਜਲੰਧਰ ਤੇ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਵੇਲੇ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਨੇ ਪੁਲਿਸ ਦੀ ਕੈਂਸਲੇਸ਼ਨ ਰਿਪੋਰਟ ਤੇ ਅਸਹਿਮਤੀ ਜਾਹਿਰ ਕਰਦਿਆਂ, ਤਫਤੀਸ਼ ਨੂੰ ਡੂੰਘਾਈ ਨਾਲ ਜ਼ਾਰੀ ਰੱਖਣ ਲਈ ਕਿਹਾ ਸੀ। ਫਿਰ ਜੱਜ ਸਪੈਸ਼ਲ ਕੋਰਟ( JSC )  ਜਲੰਧਰ ਨੇ ਕੈਂਸਲੇਸ਼ਨ ਰਿਪੋਰਟ ਪੇਸ਼ ਕਰਨ ਵਾਲੇ ਅਧਿਕਾਰੀ ਨੂੰ ਪੇਸ਼ ਹੋਣ ਲਈ ਹੁਕਮ ਜ਼ਾਰੀ ਕੀਤਾ। ਮਾਨਯੋਗ ਅਦਾਲਤ ਵਿੱਚ 28 /11/ 2024 ਨੂੰ ਡੀਐਸਪੀ ਹਰਜਿੰਦਰ ਸਿੰਘ ਪੇਸ਼ ਹੋਇਆ,ਜਿੰਨ੍ਹਾਂ ਕੈਂਸਲੇਸ਼ਨ ਰਿਪੋਰਟ ਤੋਂ ਖੁਦ ਨੂੰ ਇਹ ਕਹਿੰਦਿਆਂ ਵੱਖ ਕਰ ਲਿਆ ਕਿ, ਉਸ ਦੀ ਤਾਂ ਸਿਰਫ ਇੱਕ ਜਿਮਨੀ ਹੀ ਹੈ। ਜਦੋਂਕਿ ਕੈਂਸਲੇਸ਼ਨ ਰਿਪੋਰਟ ਡੀਐਸਪੀ ਕੁਲਵਿੰਦਰ ਸਿੰਘ, ਸਬ ਡਿਵੀਜਨ ਨਕੋਦਰ ਵੱਲੋਂ ਭਰੀ ਗਈ ਹੈ। ਉੱਧਰ ਅਦਾਲਤ ਵਿੱਚ ਪੇਸ਼ ਹੋਏ ਸਰਕਾਰੀ ਵਕੀਲ ਐਡੀਸ਼ਨਲ PP ਸੈਲਿੰਦਰ ਗਿੱਲ ਨੇ ਵੀ ਅਦਾਲਤ ਨੂੰ ਦੱਸਿਆ ਸੀ ਕਿ ਇਹ ਕੈਂਸਲੇਸ਼ਨ ਰਿਪੋਰਟ, ਪ੍ਰੌਸੀਕਿਊਟਿੰਗ ਏਜੰਸੀ ਵੱਲੋਂ ਪੇਸ਼ ਨਹੀਂ ਕੀਤੀ ਗਈ ਹੈ। ਆਖਿਰ ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਨੇ 23 ਦਸੰਬਰ 2024 ਨੂੰ ਹੁਕਮ ਦਿੱਤਾ ਸੀ ਕਿ ਡੀਐਸਪੀ ਕੁਲਵਿੰਦਰ ਸਿੰਘ 18 ਜਨਵਰੀ 2025 ਨੂੰ ਅਦਾਲਤ ਵਿੱਚ ਪੇਸ਼ ਹੋ ਕੇ,ਆਪਣਾ ਪੱਖ ਰੱਖੇ। 

ਫਲੈਸ਼ਬੈਕ…

   ਐਫ.ਆਈ.ਆਰ. ਨੰਬਰ 64, ਮਿਤੀ 8 ਜੂਨ 2024 ਵਿੱਚ ਦਰਜ ਹੈ ਕਿ ਹਸਪਤਾਲ ‘ਚੋਂ ਮਿਲੀਆਂ 102 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਇੱਕੋ ਵਿਅਕਤੀ ਵੱਲੋਂ ਕੀਤੇ ਗਏ ਜਾਪਦੇ ਹਨ। 154 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਐਡਵਾਂਸ ਵਿੱਚ ਹੀ ਕਰਵਾਏ ਹੋਏ ਹੋਏ ਹਨ। ਜਦੋਂ ਕਿ ਉਹਨਾਂ ਫਾਈਲਾਂ ਵਿਚ ਨਾ ਤਾਂ ਕੋਈ ਦਵਾਈ ਦਾ ਜਿਕਰ ਹੈ ਤੇ ਨਾ ਹੀ ਕਿਸੇ ਸਟਾਫ ਦੇ ਦਸਤਖਤ ਹੋਏ ਸਨ ਅਤੇ ਪੋਰਟਲ ਤੋਂ ਵੀ ਦਵਾਈ ਡਿਸਪੈਂਸ ਨਹੀਂ ਕੀਤੀ ਗਈ ਸੀ। 

  • ਡਾ. ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਾਜਬਾਜ ਕਰਕੇ, ਉਕਤ ਘੱਟ ਮਿਲੀਆਂ ਗੋਲੀਆਂ, ਸਬੰਧੀ ਫਰਜੀ ਰਿਕਾਰਡ ਤਿਆਰ ਕਰਕੇ ਇਹ ਗੋਲੀਆਂ Rusan Pharma ਕੰਪਨੀ ਨੂੰ ਵਾਪਸ ਭੇਜੀਆਂ ਦਿਖਾ ਦਿੱਤੀਆਂ ਗਈਆਂ ਤੇ ਪੁਲਿਸ ਨੇ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ। ਤਾਂਕਿ ਇਹ ਚੈਪਟਰ ਹਮੇਸ਼ਾ ਲਈ ਕਲੋਜ਼ ਹੋ ਜਾਵੇ। 
  • ਡਾ. ਅਮਿਤ ਬਾਂਸਲ ਕੁੱਝ ਵਰ੍ਹੇ ਪਹਿਲਾਂ ਤੱਕ ਬਰਨਾਲਾ ਸ਼ਹਿਰ ‘ਚ ਅਮਿਤ ਸਕੈਨ ਸੈਂਟਰ ਚਲਾ ਰਿਹਾ ਸੀ।
  • ਨਸ਼ੀਲੀਆਂ ਗੋਲੀਆਂ ਦੇ ਸੌਦਾਗਰ ਬਣੇ ਡਾਕਟਰ ਅਮਿਤ ਬਾਂਸਲ ਖਿਲਾਫ ਵਿਜੀਲੈਂਸ ਬਿਊਰੋ ਫਲਾਇੰਗ ਸੁਕੈਅਡ 1 ਮੋਹਾਲੀ ਦੀ ਟੀਮ ਨੇ 31 ਦਸੰਬਰ 2024 ਨੂੰ ਕੇਸ ਦਰਜ ਕਰਕੇ, ਉਸ ਨੂੰ ਗ੍ਰਿਰਫਤਾਰ ਕਰ ਲਿਆ ਸੀ ਤੇ ਹਾਲੇ ਤੱਕ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਦੇ ਹੁਕਮਾਂ ਤੇ ਡਾਕਟਰ ਅਮਿਤ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਸਸਪੈਂਡ ਕਰਕੇ,ਉਨਾਂ ਨੂੰ ਸੀਲ ਕਰਨ ਦੀ ਮੁਹਿੰਮ ਜ਼ਾਰੀ ਹੈ।

Advertisement
Advertisement
Advertisement
Advertisement
error: Content is protected !!