ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਰੱਖਿਆ ਲੋੜਵੰਦ ਪ੍ਰੀਵਾਰ ਦੀ ਧੀਅ ਦੇ ਸਿਰ ਤੇ ਸਹਿਯੋਗੀ ਹੱਥ

Advertisement
Spread information

ਅਸ਼ੋਕ ਵਰਮਾ, ਬਠਿੰਡਾ 16 ਜਨਵਰੀ 2025

       ਡੇਰਾ ਸੱਚਾ ਸੌਦਾ ਦੇ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਅਗਵਾਈ ਹੇਠ ਚਲਾਏ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਗਤੀ ਦਿੰਦਿਆਂ ਬਲਾਕ ਬਠਿੰਡਾ ਦੇ ਧੋਬੀਆਣਾ ਇਨਾਕੇ ਦੀ ਸਾਧ ਸੰਗਤ ਨੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜਰੂਰਤ ਦਾ ਸਮਾਨ ਦੇ ਕੇ ਆਪਣਾ ਇਨਸਾਨੀਅਤ ਦਾ ਫਰਜ਼ ਪੂਰਾ ਕੀਤੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਸੋਨਾ ਇੰਸਾਂ ਅਤੇ ਪ੍ਰੇਮੀ ਸੇਵਕ ਰਜਨੀ ਇੰਸਾਂ ਨੇ ਦੱਸਿਆ ਕਿ  ਧੋਬੀਆਣਾ ਇਲਾਕੇ ਬੇਅੰਤ ਸਿੰਘ ਨਗਰ, ’ਚ ਰਹਿਣ ਵਾਲੀ ਪੂਨਮ ਦੇਵੀ ਦੀ ਲੜਕੀ ਕੰਚਨ ਕੁਮਾਰੀ ਦਾ ਵਿਆਹ ਰੱਖਿਆ ਹੋਇਆ ਸੀ ਜੋ ਆਰਥਿਕ ਤੌਰ ਤੇ ਕਾਫੀ ਕੰਮਜੋਰ ਸੀ।

Advertisement

       ਉਨ੍ਹਾਂ ਦੱਸਿਆ ਕਿ ਇਲਾਕੇ ਦੀ ਸਾਧ ਸੰਗਤ ਨੇ ਲੜਕੀ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦੇਕੇ ਪ੍ਰੀਵਾਰ ਦੀ ਸਹਾਇਤਾ ਕੀਤੀ ਹੈ।  ਉਨ੍ਹਾਂ ਦੱਸਿਆ ਕਿ ਪੂਨਮ ਦੇਵੀ ਦੇ ਪਤੀ ਦਾ 5 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਕਰਦੀ ਹੈ। ਇਸੇ ਕਾਰਨ ਉਹ ਆਪਣੀ ਲੜਕੀ ਜੋ ਕਿ ਵਿਆਹੁਣਯੋਗ ਸੀ ਦਾ ਵਿਆਹ ਕਰਨ ਵਿਚ ਅਸਮਰੱਥ ਸੀ, ਪਰਿਵਾਰ ਦੀ ਆਰਥਿਕਤਾ ਨੂੰ ਦੇਖਦਿਆਂ ਉਨ੍ਹਾਂ ਦੇ ਏਰੀਆ ਦੀ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦਿੱਤਾ ਹੈ ਤਾਂ ਜੋ ਉਹ ਆਪਣੀ ਲੜਕੀ ਦੀ ਸ਼ਾਦੀ ’ਚ ਸੌਖਾਲੇ ਢੰਗ ਨਾਲ ਨਿਰਵਿਘਨ ਕਰ ਸਕੇ।
        ਇਸ ਮੱਦਦ ਲਈ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ।  ਇਸ ਮੌਕੇ ਪ੍ਰੇਮੀ ਸੰਮਤੀ 15 ਮੈਂਬਰ ਕੁਲਤਾਰ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਰਾਮ ਸਿਧਾਰਥ ਇੰਸਾਂ, ਬਿਜਲੀ ਇੰਸਾਂ, ਪ੍ਰੇਮੀ ਸੰਮਤੀ 15 ਮੈਂਬਰ ਭੈਣਾਂ ਰਜਨੀ ਇੰਸਾਂ, ਸੁਖਚੈੈਨ ਇੰਸਾਂ, ਸੁਖਜੀਤ ਇੰਸਾਂ, ਖੁਸ਼ਪ੍ਰੀਤ ਇੰਸਾਂ, ਨਛੱਤਰ ਇੰਸਾਂ, ਜਸਪ੍ਰੀਤ ਇੰਸਾਂ, ਰਾਣੀ ਇੰਸਾਂ ਅਤੇ ਹੋਰ ਸੇਵਾਦਾਰ ਵੀਰ, ਭੈਣਾਂ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!