ਪਟਿਆਲਾ ਰੇਂਜ ਦੇ 126 ਕਾਂਸਟੇਬਲਾਂ ਨੂੰ ਤਰੱਕੀ ਦਾ ਤੋਹਫਾ – ਡੀਆਈਜੀ ਮਨਦੀਪ ਸਿੰਘ ਸਿੱਧੂ
ਬਲਵਿੰਦਰ ਸੂਲਰ, ਪਟਿਆਲਾ 31 ਦਸੰਬਰ 2024
ਪਟਿਆਲਾ ਰੇਂਜ ਪਟਿਆਲਾ ਦੇ ਚਾਰ ਜਿਲ੍ਹਿਆਂ ‘ਚ ਡਿਊਟੀ ਨਿਭਾ ਰਹੇ 126 ਕਾਂਸਟੇਬਲਾਂ ਨੂੰ ਨਵੇਂ ਸਾਲ ਦੇ ਸੰਦਰਭ ਵਿੱਚ ਤਰੱਕੀ ਦਾ ਤੋਹਫਾ ਦਿੱਤਾ ਗਿਆ ਹੈ। ਮੀਡੀਆ ਨੂੰ ਇਹ ਜਾਣਕਾਰੀ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ ਨੇ ਦਿੱਤੀ। ਡੀਆਈਜੀ ਸਿੱਧੂ ਨੇ ਦੱਸਿਆ ਕਿ ਸੈਂਟਰਲ ਸਨਿਓਰਟੀ ਰੋਸਟਰ ਦੇ ਆਧਾਰ ‘ਤੇ ਪਟਿਆਲਾ ਰੇਂਜ ਅਧੀਨ ਆਉਂਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਵੱਡੀ ਗਿਣਤੀ ਵਿੱਚ ਕਾਂਸਟੇਬਲਾਂ ਨੂੰ ਡਿਪਾਰਟਮੈਂਟਲ ਪ੍ਰਮੋਸ਼ਨਲ ਕਮੇਟੀ (ਡੀ.ਪੀ.ਸੀ) ਦੀ ਮੀਟਿੰਗ ਉਪਰੰਤ ਤਰੱਕੀ ਦੇ ਕੇ ਆਫੀਸ਼ੀਏਟਿੰਗ ਹੈਡ ਕਾਂਸਟੇਬਲ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਨਵੇਂ ਸਾਲ ਦੇ ਤੋਹਫ਼ੇ ਵਜੋਂ ਜ਼ਿਲ੍ਹਾ ਪਟਿਆਲਾ ਦੇ 73 ਕਾਂਸਟੇਬਲਾਂ, ਜੀ.ਆਰ.ਪੀ ਦੇ 19 ਕਾਂਸਟੇਬਲਾਂ, ਸੰਗਰੂਰ ਦੇ 18 ਕਾਂਸਟੇਬਲਾਂ, ਬਰਨਾਲਾ ਦੇ 10 ਕਾਂਸਟੇਬਲਾਂ ਅਤੇ ਮਾਲੇਰਕੋਟਲਾ ਦੇ 6 ਕਾਂਸਟੇਬਲਾਂ ਨੂੰ ਪਦਉੱਨਤ ਕੀਤਾ ਗਿਆ ਹੈ। ਡੀਆਈਜੀ ਸਿੱਧੂ ਨੇ ਪਦ ਉੱਨਤ ਹੋਏ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਡੀ.ਆਈ.ਜੀ ਪਟਿਆਲਾ ਰੇਂਜ ਅਧੀਨ ਆਉਂਦੇ 4 ਜ਼ਿਲ੍ਹਿਆਂ ਦੇ 107 ਅਤੇ ਜੀ.ਆਰ.ਪੀ ਦੇ 19 ਕਰਮਚਾਰੀਆਂ ਸਮੇਤ ਕੁੱਲ 126 ਪੁਲਿਸ ਮੁਲਾਜ਼ਮਾਂ ਨੂੰ ਇਹ ਤਰੱਕੀ ਦਿੱਤੀ ਗਈ ਹੈ।
ਪਦਉੱਨਤ ਹੋਏ ਕਾਂਸਟੇਬਲਾਂ ਦੀ ਸੂਚੀ ਪੜ੍ਹੋ:- 👉Document 35 (1)