ਰਘਵੀਰ ਹੈਪੀ, ਬਰਨਾਲਾ 1 ਜਨਵਰੀ 2025
ਸ. ਬਲਵੰਤ ਸਿੰਘ ਨੇ ਤਰੱਕੀ ਮਿਲਣ ਉਪਰੰਤ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਰਨਾਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਬਰਨਾਲਾ ਵਿੱਚ ਹੀ ਖਜ਼ਾਨਾ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਉਨ੍ਹਾਂ ਦੱਸਿਆ ਕਿ ਉਹ 15 ਨਵੰਬਰ 2000 ਨੂੰ ਬਤੌਰ ਸਟੋਨੋ ਟਾਈਪਿਸਟ ਜਲੰਧਰ ‘ਚ ਸਰਕਾਰੀ ਸੇਵਾਵਾਂ ‘ਚ ਆਏ। ਉਨ੍ਹਾਂ ਨੂੰ 28 ਸਤੰਬਰ 2018 ਨੂੰ ਖਜ਼ਾਨਾ ਅਫ਼ਸਰ ਵਜੋਂ ਤਰੱਕੀ ਮਿਲੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਆਉਂਦੇ ਸਮੇਂ ਵੀ ਆਪਣੀਆਂ ਸੇਵਾਵਾਂ ਇਮਾਨਦਾਰੀ ਅਤੇ ਸ਼ਿੱਦਤ ਨਾਲ ਨਿਭਾਉਣਗੇ।
ਇਸ ਮੌਕੇ ਨਿਰਮਲ ਸਿੰਘ, ਅਵਤਾਰ ਸਿੰਘ ਐਸ ਐਸ ਪੀ ਦਫਤਰ, ਪ੍ਰਦੀਪ ਕੁਮਾਰ, ਤਰਸੇਮ ਭੱਠਲ, ਇਕਬਾਲ ਸਿੰਘ, ਜਗਜੀਤ ਸਿੰਘ ਠੁੱਲੀਵਾਲ, ਸਰਬਜੀਤ ਕੌਰ, ਬੇਅੰਤ ਕੌਰ, ਪ੍ਰਦੀਪ ਸਿੰਘ, ਖੁਸ਼ ਕਰਨ ਸਿੰਘ, ਗੁਰਪ੍ਰੀਤ ਕੌਰ, ਮੋਹਿਤ ਕੁਮਾਰ, ਬਲਕਰਨ ਸਿੰਘ ਸੈਫ਼ੀ ਤੇ ਸਮੂਹ ਖਜ਼ਾਨਾ ਦਫਤਰ ਸਟਾਫ਼ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।