ਹਰਿੰਦਰ ਨਿੱਕਾ, ਬਠਿੰਡਾ 30 ਦਸੰਬਰ 2024
ਥਾਣਾ ਥਰਮਲ ਦੀ ਗਸ਼ਤ ਕਰਦੀ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਸ਼ੱਕੀ ਹਾਲਤਾਂ ਵਿੱਚ ਪੈਦਲ ਜਾ ਰਹੀ ਇੱਕ ਔਰਤ ਨੂੰ ਉਸ ਦੇ ਸਾਥੀ ਸਣੇ ਹਿਰਾਸਤ ਵਿੱਚ ਲੈ ਲਿਆ। ਜਦੋਂ ਪੁਲਿਸ ਨੇ ਦੋਵਾਂ ਜਣਿਆਂ ਦੀ ਤਲਾਸ਼ੀ ਲਈ ਤਾਂ ਉਨਾਂ ਦੇ ਕਬਜੇ ਵਿੱਚੋਂ 4 ਜਿੰਦਾ ਕਾਰਤੂਸ ਵੀ ਬਰਾਮਦ ਵੀ ਹੋਏ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਥਰਮਲ ਦੇ ਐਸਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਗਸਤ ਬਾ ਚੈਕਿੰਗ ਦੇ ਸਬੰਧ ਵਿੱਚ ਮਲੋਟ ਰੋਡ ਪਰ ਸਾਹਮਣੇ ਅੰਬੁਜਾ ਸੀਮਿੰਟ ਫੈਕਟਰੀ ਪੁੱਜਿਆ ਤਾਂ ਪੁਲਿਸ ਪਾਰਟੀ ਦੀ ਨਿਗ੍ਹਾ ਪੈਦਲ ਆ ਰਹੀ ਇੱਕ ਔਰਤ ਤੇ ਪੁਰਸ਼ ਤੇ ਪਈ। ਦੋਵੇਂ ਜਣੇ ਪੁਲਿਸ ਪਾਰਟੀ ਨੂੰ ਦੇਖ ਕਰ ਘਬਰਾ ਕਰ, ਦਬੇ ਪੈਰੀ ਖਿਸਕਣ ਲੱਗੇ ਆਖਿਰ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਉਨਾਂ ਨੂੰ ਹਿਰਾਸਤ ਵਿੱਚ ਲੈ ਕੇ,ਉਨਾਂ ਦੀ ਪਹਿਚਾਣ ਪੁੱਛੀ। ਹਿਰਾਸਤ ਵਿੱਚ ਲਏ ਵਿਅਕਤੀ ਨੇ ਆਪਣਾ ਨਾਮ ਸੰਜੀਵ ਕੁਮਾਰ ਉਰਫ ਸੰਜੂ ਉਰਫ ਬਾਬਾ ਪੁੱਤਰ ਗੁਰਦਿੱਤਾ ਵਾਸੀ ਪਿੰਡ ਬੇਗੂ, ਜਿਲਾ ਸਿਰਸਾ ਹਰਿਆਣਾ ਅਤੇ ਔਰਤ ਨੇ ਆਪਣਾ ਨਾਮ ਜਸਪ੍ਰੀਤ ਕੌਰ ਪਤਨੀ ਹਰਸਿਤ ਕੁਮਾਰ ਪੁੱਤਰ ਕਮਲ ਕੁਮਾਰ ਵਾਸੀ ਗਲੀ ਨੰਬਰ 2 ਜਨਤਾ ਕਲੋਨੀ ਰਾਮਪੁਰਾ ਦੱਸਿਆ। ਪੁਲਿਸ ਨੇ ਤਲਾਸ਼ੀ ਦੌਰਾਨ ਦੋਸ਼ੀਆਂ ਪਾਸੋਂ 4 ਕਾਰਤੂਸ ਜਿੰਦਾ 32 ਬੋਰ ਬ੍ਰਾਮਦ ਕੀਤੇ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 25/54/59 ਅਸਲਾ ਐਕਟ, 3(5) ਬੀ.ਐਨ.ਐਸ ਥਾਣਾ ਥਰਮਲ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ਣ ਜਸਪ੍ਰੀਤ ਕੌਰ ਦੇ ਖਿਲਾਫ ਪਹਿਲਾਂ ਵੀ ਮੁੱਕਦਮਾ ਨੰਬਰ 115 ਮਿਤੀ 11-9-2024 ਅਧੀਨ ਜੁਰਮ 308(2), 61(2), 351(2) BNS ਥਾਣਾ ਕੋਤਵਾਲੀ ਬਠਿੰਡਾ ਵਿਖੇ ਦਰਜ ਹੈ।