ਰਘਵੀਰ ਹੈਪੀ, ਬਰਨਾਲਾ 15 ਦਸੰਬਰ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕ-ਮਾਪਿਆਂ ਦੀ ਮੀਟਿੰਗ ਕਰਵਾਈ ਗਈ । ਇਹ ਅਧਿਆਪਕ-ਮਾਪਿਆਂ ਦੀ ਮੀਟਿੰਗ ਸਕੂਲ ਦੇ ਤੀਸਰੀ ਤੋਂ ਪੰਜਵੀਂ ਕਲਾਸ ਵਿਦਿਆਰਥੀਆਂ ਲਈ ਕਰਵਾਈ ਗਈ। ਮਾਪੇ ਆਪਣੇ ਬੱਚਿਆਂ ਦੀ ਜਮਾਤ ਅਨੁਸਾਰ ਅਤੇ ਆਪਣੇ ਸਮੇਂ ਦੇ ਅਨੁਸਾਰ ਸਕੂਲ ਪਹੁੰਚੇ । ਅਧਿਆਪਕ-ਮਾਪਿਆਂ ਦੀ ਮੀਟਿੰਗ ਇਸ ਸਾਲ ਦੀ ਆਖਰੀ ਮਿਲਣੀ ਹੈ।
ਜਿਸ ਵਿਚ ਵਿਦਿਆਰਥੀਆਂ ਦੇ ਅੱਗੇ ਆਉਣ ਵਾਲੇ ਸਲੇਬਸ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਵਾਰ ਪੀ ਟੀ ਐਮ ਦੌਰਾਨ ਮਾਪਿਆਂ ਨੇ ਕੁੱਝ ਸੁਝਾਅ ਵੀ ਦਿੱਤੇ। ਜਿਸ ਨੂੰ ਅਧਿਆਪਕਾਂ ਨੇ ਸੁਣਿਆ ਅਤੇ ਜੋ ਸੁਝਾਅ ਚੰਗੇ ਲਗੇ ਉਸ ਨੂੰ ਨੋਟ ਵੀ ਕੀਤਾ ਗਿਆ। ਇਸ ਤੋਂ ਇਲਾਵਾ ਮਾਪਿਆਂ ਨੇ ਆਪਣੇ ਬੱਚਿਆਂ ਵਿਚ ਹੋ ਰਹੇ ਚੰਗੇ ਬਦਲਾਵ ਬਾਰੇ ਵੀ ਅਧਿਆਪਕ ਨੂੰ ਦੱਸਿਆ, ਕਿ ਅੱਜ ਸਾਡੇ ਬੱਚਿਆਂ ਵਿਚ ਬਹੁਤ ਬਦਲਾਵ ਦੇਖਣ ਨੂੰ ਮਿਲਦਾ ਹੈ। ਸਾਡੇ ਬੱਚੇ ਬਹੁਤ ਆਤਮ ਨਿਰਭਰ ਹੋ ਰਹੇ ਹਨ। ਮਾਪਿਆਂ ਵਿਚ ਸਪੋਰਟਸ ਦੇ ਪਰਿਣਾਮਾਂ ਨੂੰ ਲੈ ਕੇ ਵੀ ਬਹੁਤ ਖੁਸ਼ੀ ਦਿਖਾਈ ਦਿਤੀ ,ਕਿ ਉਹਨਾਂ ਦੇ ਬੱਚੇ ਅੱਜ ਸਪੋਰਟਸ ਵਿਚ ਮੈਡਲ ਲੈ ਰਹੇ ਹਨ। ਮਾਪਿਆਂ ਨੇ ਟੰਡਨ ਸਕੂਲ ਦੇ ਬਾਰੇ ਕਿਹਾ ਕਿ ਅਕਾਦਮਿਕ ਅਤੇ ਸਰਵਪੱਖੀ ਵਿਕਾਸ਼ ਸਾਡੇ ਬੱਚਿਆਂ ਵਿਚ ਅੱਜ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਸਕੂਲ ਦੀ ਬਹੁਤ ਸਲਾਘਾ ਕੀਤੀ ਕਿ ਅੱਜ ਸਕੂਲ ਨੂੰ ਤਿੰਨ ਸਾਲ ਹੋਏ ਹਨ ਪਰ ਸਕੂਲ ਦੇ ਪਰਿਣਾਮਾਂ ਨੂੰ ਦੇਖ ਲੱਗਦਾ ਹੈ ਕਿ ਸਕੂਲ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੂੰ ਬਹੁਤ ਸਾਰੇ ਮਾਪਿਆਂ ਨੇ ਮਿਲਕੇ ਕਿਹਾ ਕਿ ਤੁਹਾਡਾ ਸਕੂਲ ਸਹੀ ਮਾਈਨੇ ਵਿਚ ਵਧਾਈ ਦਾ ਪਾਤਰ ਹੈ , ਜੋ ਇਕ ਚੰਗੇ ਸਕੂਲ ਵਿਚ ਹੋਣਾ ਚਾਹੀਦਾ ਹੈ, ਉਹ ਸਭ ਤੁਸੀ ਸਾਡੇ ਬੱਚਿਆਂ ਲਈ ਕਰ ਰਹੇ ਹੋ। ਮਾਪਿਆਂ ਨੇ ਕਿਹਾ ਕਿ ਸਾਡੀ ਹਰ ਗੱਲ ਬਾਤ ਸਕੂਲ ਦੇ ਐਮ ਡੀ, ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਮੈਡਮ ਬੜੇ ਧਿਆਨ ਨਾਲ ਸੁਣਦੇ ਹਨ ਅਤੇ ਜੇ ਅਸ਼ੀ ਕੋਈ ਸੁਝਾਅ ਦਿੰਦੇ ਹਾਂ ਤਾਂ ਉਸ ਉਪਰ ਕੰਮ ਵੀ ਕੀਤਾ ਜਾਂਦਾ ਹੈ। ਮਾਪਿਆਂ ਨੇ ਕਿਹਾ ਕਿ ਟੰਡਨ ਸਕੂਲ ਨੇ ਜੋ ਕਿਹਾ ਉਸ ਤੋਂ ਵੱਧ ਸਾਡੇ ਬੱਚਿਆਂ ਲਈ ਕੀਤਾ ਅਤੇ ਅੱਜ ਅਸ਼ੀ ਬਹੁਤ ਖੁਸ਼ ਹਾਂ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਸਕੂਲ ਦੀ ਬਿਹਤਰੀ ਲਈ ਮਾਪਿਆਂ ਦੇ ਸੁਝਾਅ ਵੀ ਸੁਣਨੇ ਬਹੁਤ ਜਰੂਰੀ ਹਨ । ਕਿਓਂਕਿ ਮਾਤਾ ਪਿਤਾ ਆਪਣੇ ਬੱਚੇ ਲਈ ਇਕ ਬੇਹਤਰ ਸਕੂਲ ਦੀ ਤਲਾਸ਼ ਵਿਚ ਹੁੰਦੇ ਹਨ ,ਜਿਥੇ ਬੱਚਿਆਂ ਦਾ ਸਰਵਪੱਖੀ ਵਿਕਾਸ਼ ਹੋ ਸਕੇ। ਉਹਨਾਂ ਕਿਹਾ ਕਿ ਟੰਡਨ ਸਕੂਲ ਨੇ ਹਰ ਉਹ ਉਪਰਾਲਾ ਕੀਤਾ ਹੈ। ਜਿਥੇ ਬੱਚਿਆਂ ਨੇ ਬਹੁਤ ਕੁਝ ਸਿਖਿਆ ਹੈ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ਼ ਲਈ ਨਵੇਂ ਤੋਂ ਨਵੇਂ ਉਪਰਾਲੇ ਸਕੂਲ ਕਰਦਾ ਰਹੇਗਾ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵੀ ਕੇ ਸ਼ਰਮਾ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਂਸਲ ਨੇ ਟੰਡਨ ਸਕੂਲ ਦੀ ਹੌਸਲਾ ਅਫਜਾਈ ਲਈ ਮਾਪਿਆਂ ਦਾ ਧੰਨਵਾਦ ਕੀਤਾ ਕਿ ਅਤੇ ਉਹਨਾਂ ਦੇ ਸੁਝਾਵਾਂ ਨੂੰ ਸਿਰ ਮੱਥੇ ਲਾਇਆ।