ਸੋਨੀ ਪਨੇਸਰ, ਬਰਨਾਲਾ 6 ਦਸੰਬਰ 2024
ਪੰਜਾਬ ਅੰਦਰ ਲੰਘੇ ਮਹੀਨੇ ਦੀ 20 ਤਾਰੀਖ ਨੂੰ ਹੋਈਆਂ ਵਿਧਾਨ ਸਭਾ ਦੀਆਂ ਚਾਰ ਜਿਮਨੀ ਚੋਣਾਂ ਵਿੱਚੋਂ ਇੱਕ ਬਰਨਾਲਾ ਸੀਟ ਤੇ ਹੋਰਨਾਂ ਸੀਟਾਂ ਤੋਂ ਬਰਨਾਲਾ ‘ਚ ਆਮ ਆਦਮੀ ਪਾਰਟੀ ਵਿੱਚ ਫੁੱਟ ਪੈਣ ਕਾਰਣ ਸਮੀਕਰਨ ਕੁੱਝ ਵੱਖਰੇ ਸਨ। ਆਪ ਦੇ ਖਿਲਾਫ ਬਣੇ ਮਾਹੌਲ ਦਾ ਵੀ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਫਾਇਦਾ ਨਹੀਂ ਉਠਾ ਸਕੇ। ਜੇਕਰ ਨਤੀਜਿਆਂ ਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਤਕਰੀਬਨ 28 ਹਜਾਰ ਵੋਟ ਪਈ ਹੈ। ਆਪ ਦ। ਹਰਿਦਰ ਧਾਲੀਵਾਲ ਨੂੰ 26 ਹਜਾਰ ਵੋਟ ਪਈ ਅਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ ਤਕਰੀਬਨ 18 ਹਜਾਰ ਵੋਟ ਪਈ ਹੈ, ਜਿੰਨਾਂ ਦਾ ਜਿੱਤ ਤੋਂ ਫ਼ਰਕ ਸਿਰਫ਼ ਤਕਰੀਬਨ 10 ਕੁ ਹਜਾਰ ਵੋਟ ਦਾ ਹੀ ਸੀ। ਪ੍ਰੰਤੂ ਜੇਕਰ ਕੇਵਲ ਸਿੰਘ ਢਿੱਲੋਂ ਭਾਜਪਾ ਦੀ ਲੋਕਲ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਦੇ ਤਾਂ ਸਾਇਦ ਪੰਜਾਬ ਵਿੱਚ ਆਪਣੇ ਬਲਬੂਤੇ ਤੇ ਭਾਜਪਾ ਵੱਲੋ ਪਹਿਲੀ ਵਾਰ ਸੀਟ ਜਿੱਤਣ ਵਾਲੇ ਢਿੱਲੋਂ ਪਹਿਲੇ ਵਿਧਾਇਕ ਬਣਦੇ ਅਤੇ ਕਮਲ ਦਾ ਫੁੱਲ ਜਰੂਰ ਖਿੜਦਾ। ਇਹ ਵਿਚਾਰ ਚੋਣ ਨਤੀਜਿਆਂ ਬਾਰੇ ਚਰਚਾ ਕਰਦਿਆਂ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨਾਲ ਸਾਂਝੇ ਕੀਤੇ।
ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕੇਵਲ ਢਿੱਲੋਂ ਨੇ ਚੋਣਾਂ ਦੌਰਾਨ ਲੋਕਲ ਨੇਤਾਵਾਂ ਵਿਚ ਭਾਜਪਾ ਦੇ ਵੱਡੇ ਆਗੂ ਸ੍ਰ ਹਰਜੀਤ ਸਿੰਘ ਗਰੇਵਾਲ, ਸ੍ਰੀ ਅਰਵਿੰਦ ਖੰਨਾ ਜਿੰਨਾ ਨੇ ਪਿੱਛਲੀ ਲੋਕ ਸਭਾ ਚੋਣ ਦੌਰਾਨ ਬਰਨਾਲਾ ਸੀਟ ਤੋਂ ਤਕਰੀਬਨ 20 ਹਜਾਰ ਵੋਟ ਹਾਸਲ ਕੀਤੀ ਸੀ,ਜੱਥੇਦਾਰ ਸੁਖਵੰਤ ਸਿੰਘ ਧਨੌਲਾ ਸੀਨੀਅਰ ਭਾਜਪਾ ਆਗੂ ਦਰਸ਼ਨ ਸਿੰਘ ਨੈਣੇਵਾਲ ਸੂਬਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ, ਗੁਰਮੀਤ ਸਿੰਘ ਬਾਵਾ ਸਾਬਕਾ ਜਿਲਾ ਪ੍ਰਧਾਨ ਭਾਜਪਾ ਗੁਰਦਰਸ਼ਨ ਬਰਾੜ ਹਰਿਦਰ ਸਿੱਧੂ ਪਰਵੀਨ ਬਾਂਸਲ ਧੀਰਜ ਕੁਮਾਰ ਦੱਧਾਹੂਰ ਹਲਕਾ ਇੰਚਾਰਜ ਬਰਨਾਲਾ ਆਦਿ ਦੇ ਨਾਮ ਜਿਕਰਯੋਗ ਹਨ। ਜਿਨਾ ਨੂੰ ਸ੍ਰ ਕੇਵਲ ਸਿੰਘ ਢਿੱਲੋਂ ਨੇ ਆਪਣੀ ਨਿੱਜੀ ਟੀਮ ਦੀ ਸਲਾਹ ਤੇ ਮੁਕੰਮਲ ਤੌਰ ਤੇ ਅੱਖੋ-ਪਰੋਖੇ ਕੀਤਾ। ਨਹੀਂ ਤਾਂ ਇੰਨਾ ਲੋਕਲ ਲੀਡਰਾਂ ਦੀ ਮੱਦਦ ਨਾਲ ਸੀਟ ਜਿੱਤਣ ਲਈ ਲੋੜੀਂਦੀ 5,6 ਹਜਾਰ ਵੋਟ ਹੋਰ ਲੈਣੀ ਕੋਈ ਵੱਡੀ ਗੱਲ ਨਹੀਂ ਸੀ ਮਾੜੇ ਸਲਾਹੀਆਂ ਕਾਰਨ ਢਿੱਲੋਂ ਸਾਹਿਬ ਨੇ ਇਹ ਸੀਟ ਪਰੋਸ ਕੇ ਕਾਂਗਰਸ ਦੀ ਝੋਲੀ ਵਿੱਚ ਪਾ ਦਿੱਤੀ। ਭਾਜਪਾ ਦਾ ਉਮੀਦਵਾਰ ਬਹੁਤ ਸੌਖੀ ਤਰਾ ਬਰਨਾਲਾ ਸੀਟ ਤੇ ਕਮਲ ਦਾ ਫੁੱਲ ਖਿੜਾ ਸਕਦਾ ਸੀ। ਚੇਤੇ ਰਹੇ ਕਿ ਦੱਧਾਹੂਰ ਅਤੇ ਨੀਰਜ ਨੇ ਵਿਰੋਧ ਵਿੱਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਗੁਰਜਿੰਦਰ ਸਿੱਧੂ ਨੇ ਭਾਜਪਾ ਹਾਈ ਕਮਾਂਡ ਤੋਂ ਮੰਗ ਕੀਤੀ ਇਹਨਾਂ ਅੰਕੜਿਆਂ ਅਤੇ ਹਾਲਤਾਂ ਤੇ ਗੌਰ ਕਰਕੇ, ਅਗਲੀ ਰਣਨੀਤੀ ਤਿਆਰ ਕੀਤੀ ਜਾਵੇ।