ਹਰਿੰਦਰ ਨਿੱਕਾ, ਪਟਿਆਲਾ 7 ਦਸੰਬਰ 2024
ਓਹਨੇ ਪਾਰਟਨਰਸ਼ਿਪ ‘ਚ ਕੰਬਾਈਨ ਬਣਾਉਣ ਤੋਂ ਮਨ੍ਹਾ ਕੀਤਾ ਤਾਂ ਉਹਦੇ ਦੋ ਸਾਥੀਆਂ ਨੇ ਸਾਜਬਾਜ ਹੋ ਕਿ ਅਜਿਹੀ ਜੱਗੋਂ-ਤੇਰਵੀਂ ਕਰ ਦਿੱਤੀ ਕਿ ਉਸ ਨੂੰ ਕਈ ਮਹੀਨੇ ਹਸਪਤਾਲ ਵਿੱਚ ਦਾਖਿਲ ਰਹਿਣਾ ਪਿਆ। ਘਟਨਾ ਬੇਸ਼ੱਕ 30 ਜਨਵਰੀ 2024 ਦੀ ਹੈ,ਪਰੰਤੂ ਪੁਲਿਸ ਨੇ ਨਾਮਜ਼ਦ ਦੋਸ਼ੀਆਂ ਖਿਲਾਫ ਇਰਾਦਾ ਕਤਲ ਜਿਹੀਆਂ ਸੰਗੀਨ ਧਰਾਵਾਂ ਤਹਿਤ ਥਾਣਾ ਸਦਰ ਨਾਭਾ ਵਿਖੇ ਕੇਸ ਦਰਜ ਕਰਕੇ,ਤਫਤੀਸ਼ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ‘ਚ ਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸਕਰਾਲੀ, ਥਾਣਾ ਭਾਦਸੋਂ ਨੇ ਦੱਸਿਆ ਕਿ ਮੁਦਈ ਬੀ.ਐਸ.ਐਮ.ਐਸ ਐਗਰੀਕਲਚਰਲ ਵਰਕਸ ਆਫ ਨਾਭਾ ਰੋਡ ਭਾਦਸੋਂ ਨੇੜੇ ਰੋਹਟੀ ਪੁਲ ਵਿਖੇ ਕੰਮ ਕਰਦਾ ਹੈ। ਜੋ ਨਾਮਜ਼ਦ ਦੋਸ਼ੀ ਸਤਨਾਮ ਸਿੰਘ ਦੇ ਕਹਿਣ ਪਰ ਹੀ ਵਰਕਸ਼ਾਪ ਵਿੱਚ ਲੱਗਾ ਸੀ। ਦੋਸ਼ੀ ਸਤਨਾਮ ਸਿੰਘ ਵੀ ਪਿਛਲੇ 7 ਸਾਲ ਤੋਂ ਵਰਕਸ਼ਾਪ ਵਿੱਚ ਕੰਮ ਕਰ ਰਿਹਾ ਹੈ, ਜੋ ਮਿਤੀ 30/1/2024 ਸਮਾਂ 12.00 ਪੀ.ਐਮ ਪਰ ਮੁਦਈ ਵਰਕਸ਼ਾਪ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਉੱਥੇ ਕੰਮ ਕਰਦੇ ਲੜਕੇ ਸੱਤੂ ਨੇ ਮੁਦਈ ਨੂੰ ਸੁੱਟ ਲਿਆ ਤੇ ਹਵਾ ਵਾਲੀ ਟੈਂਕੀ ਦਾ ਪਾਇਪ ਫੜ੍ਹ ਕੇ ਮੁਦਈ ਦੇ ਪਿੱਛੇ ਗੁਪਤ ਅੰਗ ਵਿੱਚ ਧੱਕ ਦਿੱਤਾ। ਜਿਸ ਕਾਰਨ ਮੁਦਈ ਦਾ ਪੇਟ ਫੁੱਲ ਗਿਆ, ਜਦੋਂ ਕੁੱਝ ਸਮੇਂ ਬਾਅਦ ਮੁਦਈ ਨੂੰ ਹੋਸ਼ ਆਈ ਤਾਂ ਮੁਦਈ ਸਿਵਲ ਹਸਪਤਾਲ ਨਾਭਾ ਸੀ, ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। ਜੋ ਮੁਦਈ ਦੀ ਸਰਜਰੀ ਕਰਕੇ ਮਿਤੀ 6 / 2 / 2024 ਨੂੰ ਡਿਸਚਾਰਜ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਮੁਦਈ ਦੀ ਦੂਜੀ ਸਰਜਰੀ ਵੀ ਕੀਤੀ ਗਈ ।
ਜੋ ਦੋਸ਼ੀਆਂ ਵੱਲੋਂ ਮੁਦਈ ਪਰ ਦਬਾਅ ਬਣਾ ਕੇ ਉਸ ਨੂੰ ਪਾਰਟਨਰਸਿਪ ਤੌਰ ਪਰ ਇੱਕ ਕੰਬਾਇਨ ਦਿਵਾਉਣ ਲਈ ਕਿਹਾ ਗਿਆ ਸੀ, ਪਰ ਮੁਦਈ ਨੇ ਮਨ੍ਹਾ ਕਰ ਦਿੱਤਾ, ਸੋ ਦੋਵੇਂ ਦੋਸ਼ੀਆਂ ਨੇ ਮਿਲ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਮਾਮਲੇ ਦੇ ਤਫਤੀਸ਼ ਅਫਸਰ ਨੇ ਕਿਹਾ ਕਿ ਪੀੜਤ ਦੇ ਬਿਆਨ ਪਰ, ਦੋਵਾਂ ਨਾਮਜ਼ਦ ਦੋਸ਼ੀਆਂ ਸੱਤੂ ਪੁੱਤਰ ਜੋਗੀ ਸਿੰਘ ਵਾਸੀ ਰੋਹਟੀ ਮੋੜਾਂ, ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਕਰਾਲੀ ਥਾਣਾ ਭਾਦਸੋਂ ਸਦਰ ਨਾਭਾ ਦੇ ਖਿਲਾਫ U/S 307,120-B I.P.C. ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।