ਹਰਿੰਦਰ ਨਿੱਕਾ, ਪਟਿਆਲਾ 6 ਦਸੰਬਰ 2024
ਮਾਂ ਨੇ ਆਪਣੇ ਆਸ਼ਿਕ ਨਾਲ ਮਿਲ ਕੇ, ਆਪਣੀ ਹੀ ਧੀ ਨੂੰ ਮੌਤ ਤੇ ਘਾਟ ਉਤਾਰ ਦਿੱਤਾ। ਦੋਸ਼ੀਆਂ ਨੇ ਇਹ ਘਟਨਾ ਨੂੰ ਅੰਜਾਮ 4 ਦਸੰਬਰ ਨੂੰ ਦਿੱਤਾ ਗਿਆ ਤੇ ਪੁਲਿਸ ਨੇ ਸੂਚਨਾ ਮਿਲਣ ਉਪਰੰਤ ਦੋਸ਼ੀਆਂ ਖਿਲਾਫ ਹੱਤਿਆ ਦੇ ਜੁਰਮ ਵਿੱਚ ਕੋਤਵਾਲੀ ਨਾਭਾ ਵਿਖੇ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ‘ਚ ਭਾਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਰਾਜੋਮਾਜਰਾ ਹਾਲ ਵਾਸੀ ਵਿਕਾਸ ਕਲੋਨੀ ਸਾਹਮਣੇ ਸਕਿਊਰਟੀ ਜੇਲ ਨਾਭਾ ਨੇ ਦੱਸਿਆ ਕਿ ਦੋਸ਼ਣ ਅਰੂਣਾ, ਮੁਦਈ ਦੇ ਘਰ ਦੇ ਸਾਹਮਣੇ ਰਹਿੰਦੀ ਹੈ ਅਤੇ ਉਸ ਦੀ ਤਲਾਕਸ਼ੁਦਾ ਲੜਕੀ ਅੰਨੂ (ਉਮਰ 30 ਸਾਲ) ਵੀ ਉਸ ਪਾਸ ਹੀ ਰਹਿੰਦੀ ਸੀ। ਦੋਵੇਂ ਮਾਂ ਤੇ ਧੀਅ ਦੀ ਆਪਸ ਵਿੱਚ ਘੱਟ ਹੀ ਬਣਦੀ ਸੀ। ਦੋਸ਼ਣ ਅਰੂਣਾ ਅਕਸਰ ਆਪਣੀ ਲੜਕੀ ਨੂੰ ਬੇਦਖਲ ਕਰਨ ਨੂੰ ਕਹਿੰਦੀ ਰਹਿੰਦੀ ਸੀ ਅਤੇ ਕਲੋਨੀ ਵਿੱਚ ਕਹਿੰਦੀ ਹੁੰਦੀ ਸੀ ਕਿ ਉਸ ਨੇ ਆਪਣੀ ਲੜਕੀ ਨੂੰ ਬੇਦਖਲ ਕਰ ਦਿੱਤਾ ਹੈ। ਦੋਸ਼ਣ ਅਰੂਣਾ ਪਾਸ ਕਰੀਬ 1 ਸਾਲ ਤੋਂ ਦੋਸ਼ੀ ਸਤਿਗੁਰ ਸਿੰਘ ਆਉਦਾ ਹੁੰਦਾ ਸੀ, ਜਿਸ ਨਾਲ ਉਸ ਦੇ ਨਜਾਇਜ ਸਬੰਧ ਸਨ। ਜੋ ਅਰੂਣਾ ਦੀ ਲੜਕੀ ਨੂੰ ਇਸ ਸਬੰਧੀ ਪਤਾ ਲੱਗਣ ਕਾਰਨ ਅਕਸਰ ਹੀ ਦੋਵਾਂ ਜਣੀਆਂ ਦੀ ਤਕਰਾਰਬਾਜੀ ਹੁੰਦੀ ਰਹਿੰਦੀ ਸੀ।
ਮਿਤੀ 04/12/2024 ਨੂੰ ਸਮਾਂ 6.00 ਪੀ.ਐਮ ਪਰ ਅਰੂਣਾ ਨੇ ਦੋਸ਼ੀ ਸਤਿਗੁਰ ਸਿੰਘ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ, ਜਦੋਂ ਉਹ ਘਰ ਆਇਆ ਤਾਂ ਫਿਰ ਅਰੂਣਾ ਥੋੜੇ ਸਮੇਂ ਬਾਅਦ ਹੀ ਆਪਣੇ ਘਰ ਨੂੰ ਤਾਲਾ ਲਗਾ ਕੇ ਕਿੱਧਰੇ ਚਲੀ ਗਈ ਅਤੇ ਜਦੋਂ ਸਮਾਂ ਕਰੀਬ 7.00 ਪੀ.ਐਮ ਪਰ ਅੰਨੂ ਬਜਾਰ ਤੋਂ ਘਰ ਆਈ ਤਾ ਮੁਦਈ ਹੋਰਾਂ ਨੂੰ ਅਰੂਣਾ ਦੇ ਘਰੋਂ ਕਾਫੀ ਉੱਚੀ ਉੱਚੀ ਚੀਕਾਂ ਦੀਆਂ ਅਵਾਜਾਂ ਆਈਆਂ, ਜਦੋਂ ਉਨਾਂ ਬਾਹਰ ਨਿਕਲ ਕੇ ਦੇਖਿਆ ਤਾ ਅਰੂਣਾ ਦੇ ਘਰ ਵਿੱਚੋ ਸਤਿਗੁਰ ਸਿੰਘ ਬਾਹਰ ਨਿਕਲਿਆ ਅਤੇ ਸਕੂਟਰੀ ਨੰ. PB-13 B J -2128 ਦੇ ਨਾ-ਮਾਲੂਮ ਚਾਲਕ ਨਾਲ ਮੌਕਾ ਤੋਂ ਫਰਾਰ ਹੋ ਗਿਆ।
ਅਜਿਹਾ ਮੰਜਰ ਦੇਖ ਕੇ, ਫਿਰ ਮੁਦਈ ਨੇ ਇਸ ਸਬੰਧੀ ਥਾਣਾ ਕੋਤਵਾਲੀ ਨਾਭਾ ਸੂਚਿਤ ਕਰ ਦਿੱਤਾ। ਜਦੋਂ ਅਰੂਣਾ ਦੇ ਘਰ ਜਾ ਕੇ ਦੇਖਿਆ ਤਾਂ ਅੰਨੂ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਕਮਰੇ ਵਿੱਚ ਪਈ ਸੀ। ਹਾਲਤ ਮੌਕਾ ਅਨੁਸਾਰ,ਸਤਿਗੁਰ ਸਿੰਘ ਅਤੇ ਅਰੂਣਾ ਨੇ ਹਮ ਮਸ਼ਵਰਾ ਹੋ ਕਰ,ਅੰਨੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲੇ ਦੇ ਤਫਤੀਸ਼ ਅਫਸਰ ਅਨੁਸਾਰ ਪੁਲਿਸ ਨੇ ਮੁਦਈ ਭਾਲਵਿੰਦਰ ਸਿੰਘ ਦੇ ਬਿਆਨ ਮੁਤਾਬਿਕ ਮ੍ਰਿਤਕ ਲੜਕੀ ਦੀ ਮਾਂ ਅਤੇ ਉਸ ਦੇ ਆਸ਼ਿਕ ਅਤੇ ਉਸ ਦੇ ਇੱਕ ਨਾਮਾਲੂਮ ਸਾਥੀ ਖਿਲਾਫ ਅਧੀਨ ਜੁਰਮ 103(1), 61(2) BNS ਤਹਿਤ ਥਾਣਾ ਕੋਤਵਾਲੀ ਨਾਭਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।