ਹਰਿੰਦਰ ਨਿੱਕਾ, ਪਟਿਆਲਾ 5 ਦਸੰਬਰ 2024
ਇੱਕ ਤਲਾਕਸ਼ੁਦਾ ਔਰਤ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ,ਘੁੰਮਣ ਫਿਰਨ ਦੇ ਬਹਾਨੇ ਲਿਜਾ ਕੇ ਜਿਸਮਾਨੀ ਸ਼ੋਸ਼ਣ ਕਰਨ ਦੇ ਇੱਕ ਮਾਮਲੇ ‘ਚ ਪੁਲਿਸ ਨੇ ਨਾਮਜ਼ਦ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤਾ ਨੇ ਦੱਸਿਆ ਕਿ ਉਸ ਦਾ
ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਕਰੀਬ 2 ਸਾਲ ਬਾਅਦ ਤਲਾਕ ਹੋ ਗਿਆ ਸੀ। ਪੀੜਤਾ ਆਪਣੀ ਲੜਕੀ ਨਾਲ ਆਪਣੇ ਪੇਕੇ ਘਰ ਪਟਿਆਲਾ ਵਿਖੇ ਰਹਿਣ ਲੱਗ ਪਈ ਸੀ, ਜਿੱਥੇ ਪੀੜਤਾ ਦੀ ਗੋਕੂਲ ਪੁੱਤਰ ਜਗੀਦਸ਼ ਵਾਸੀ ਨੇੜੇ ਸਤੀਆ ਮਾਤਾ ਮੰਦਰ ਨਿਊ ਮਹਿੰਦਰਾ ਕਲੋਨੀ ਪਟਿਆਲਾ. ਥਾਣਾ ਕੋਤਵਾਲੀ ਨਾਲ ਗਲਬਾਤ ਹੋ ਗਈ, ਜੋ ਦੋਸ਼ੀ,ਪੀੜਤਾ ਨੂੰ ਵਿਆਹ ਕਰਾਉਣ ਅਤੇ ਉਸ ਦੀ ਲੜਕੀ ਨੂੰ ਅਪਣਾਉਣ ਦਾ ਕਹਿ ਕੇ ਭਰੋਸੇ ਵਿੱਚ ਲੈ ਕੇ ਵੱਖ- ਵੱਖ ਥਾਵਾਂ ਪਰ ਘੁੰਮਣ ਫਿਰਨ ਦੇ ਬਹਾਨੇ ਲਾ ਕੇ ਉਸ ਦਾ ਸਰੀਰਕ ਸੋ਼ਸ਼ਣ ਕਰਦਾ ਰਿਹਾ ਤੇ ਬਾਅਦ ਵਿੱਚ ਕਿਸੇ ਹੋਰ ਔਰਤ ਨਾਲ ਮੰਗਣੀ ਕਰਵਾ ਲਈ। ਜਦੋਂ ਪੀੜਤਾ ਦੇ ਪਰਿਵਾਰ ਨੇ ਇਸ ਸਬੰਧੀ ਦੋਸ਼ੀ ਨਾਲ ਗੱਲ ਕੀਤੀ ਤਾਂ ਨਾਮਜ਼ਦ ਦੋਸ਼ੀ, ਪੀੜਤਾ ਹੋਰਾਂ ਨੂੰ ਧਮਕੀਆ ਦੇਣ ਲੱਗ ਪਿਆ। ਪੁਲਿਸ ਨੇ ਪੀੜਤਾ ਦੇ ਬਿਆਨ ਦੇ ਅਧਾਰ ਪਰ, ਦੋਸ਼ੀ ਗੋਕੂਲ ਖਿਲਾਫ U/S 69,351(2) BNS ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਕੀਤਾ ਗਿਆ।