ਹਰਿੰਦਰ ਨਿੱਕਾ, ਪਟਿਆਲਾ 3 ਦਸੰਬਰ 2024
ਜਿਲ੍ਹੇ ਦੇ ਥਾਣਾ ਜੁਲਕਾ ‘ਚ ਪੁਲਿਸ ਨੇ ਇੱਕ ਸਕੂਲੀ ਵਿਦਿਆਰਥਣ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਜੁਰਮ ਵਿੱਚ ਪੀੜਤਾ ਦੇ ਜੀਜੇ ਖਿਲਾਫ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਮੁਦਈ ਨੇ ਦੱਸਿਆ ਕਿ
28 ਨਵੰਬਰ ਨੂੰ ਉਹ ਆਪਣੇ ਸਕੂਲ ਜਾ ਰਹੀ ਸੀ ਤਾਂ ਉਸ ਦਾ ਜੀਜਾ ( ਦੋਸ਼ੀ ਸੁਰੇਸ਼ ਪਾਲ ਪੁੱਤਰ ਕਾਕਾ ਰਾਮ ਵਾਸੀ ਪਿੰਡ ਅਲੀਪੁਰ ਸਿੱਖਾਂ,ਥਾਣਾ ਜੁਲਕਾ), ਰਸਤੇ ਵਿੱਚ ਮੁਦਈ ਨੂੰ ਆ ਕੇ ਕਹਿਣ ਲੱਗਾ ਕਿ ਉਸ ਦੀ (ਮੁਦਈ) ਭਾਣਜੀ ਬਿਮਾਰ ਹੈ ਅਤੇ ਉਹ ਉਸ ਨੂੰ ਮਿਲਣ ਲਈ ਅੰਬਾਲਾ ਆ ਜਾਵੇ ਤੇ ਉਹ ਵੀ ਉਸ ਦੀ ਭੈਣ ਨੂੰ ਲੈ ਕੇ ਉੱਥੇ ਜਾ ਰਿਹਾ ਹੈ। ਜੋ ਮੁਦਈ ਵੀ ਦੋਸ਼ੀ ਦੀਆਂ ਗੱਲਾਂ ਦਾ ਵਿਸ਼ਵਾਸ਼ ਕਰਕੇ ਅੰਬਾਲਾ ਚਲੀ ਗਈ। ਕੁੱਝ ਸਮੇਂ ਬਾਅਦ ਦੋਸ਼ੀ ਵੀ ਆਪਣੇ ਮੋਟਰ ਸਾਇਕਲ ਪਰ ਸਵਾਰ ਹੋ ਕੇ ਉੱਥੇ ਹੀ ਆ ਗਿਆ ਅਤੇ ਮੁਦਈ ਨੂੰ ਆਪਣੇ ਮੋਟਰਸਾਇਕਲ ਪਰ ਬਿਠਾ ਕੇ ਆਪਣੇ ਪਿੰਡ ਦੀ ਮੋਟਰ ਪਰ ਲੈ ਗਿਆ। ਦੋਸ਼ੀ ਨੇ ਮੁਦਈ ਨਾਲ ਬਲਾਤਕਾਰ ਕੀਤਾ, ਜੋ ਸਾਰੀ ਰਾਤ ਪੀੜਤਾ ਨੂੰ ਮੋਟਰ ਪਰ ਬਣੇ ਕਮਰੇ ਵਿੱਚ ਹੀ ਰੱਖਿਆ। ਦੂਜੇ ਦਿਨ ਦੋਸ਼ੀ ਨੇ, ਪੀੜਤਾ ਨੂੰ ਆਪਣੇ ਮੋਟਰਸਾਇਕਲ ਪਰ ਬਿਠਾ ਕੇ ਅੰਬਾਲਾ ਬੱਸ ਸਟੈਂਡ ਛੱਡ ਦਿੱਤਾ, ਜਿੱਥੋਂ ਪੀੜਤਾ ਕਿਸੇ ਤਰਾਂ ਆਪਣੇ ਘਰ ਆ ਗਈ ਤੇ ਹੱਡਬੀਤੀ ਪਰਿਵਾਰ ਨੂੰ ਦੱਸੀ। ਪੀੜਤਾ ਦੇ ਬਿਆਨ ਦੇ ਅਧਾਰ ਪਰ,ਪੁਲਿਸ ਨੇ ਨਾਮਜ਼ਦ ਦੋਸ਼ੀ ਸੁਰੇਸ਼ ਪਾਲ ਦੇ ਖਿਲਾਫ U/S 64 BNS, Sec 6 POCSO Act ਤਹਿਤ ਕੇਸ ਦਰਜ ਕਰਕੇ,ਨਾਮਜ਼ਦ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਦੋਸ਼ੀ ਨੂੰ ਕਿੰਨੀ ਹੋਊ ਸਜਾ..
ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 64 ਤਹਿਤ ਬਲਾਤਕਾਰ ਲਈ ਸਜ਼ਾ ਦੀ ਵਿਵਸਥਾ ਹੈ । ਇਸ ਧਾਰਾ ਅਤੇ ਅਤੇ ਪੋਸਕੋ ਐਕਟ ਦੇ ਮੁਤਾਬਕ ਬਲਾਤਕਾਰ ਲਈ ਘੱਟੋ-ਘੱਟ 10 ਸਾਲ ਦੀ ਜੇਲ੍ਹ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਸਜ਼ਾ ਨੂੰ ਉਮਰ ਕੈਦ ਤੱਕ ਵੀ ਵਧਾਇਆ ਜਾ ਸਕਦਾ ਹੈ।