ਅਦਾਲਤ ‘ਚ ਟਿਕ ਨਾ ਸਕੀ ਨਾਬਾਲਿਗਾ ਨਾਲ ਬਲਾਤਕਾਰ ਦੀ ਕਹਾਣੀ….

Advertisement
Spread information

ਹਰਿੰਦਰ ਨਿੱਕਾ, ਬਰਨਾਲਾ 5 ਦਸੰਬਰ 2024

        ਜਿਲ੍ਹਾ ਤੇ ਸ਼ੈਸ਼ਨ ਜੱਜ ਬੀ.ਬੀ. ਐਸ ਤੇਜੀ ਦੀ ਅਦਾਲਤ ਨੇ ਐਡਵੋਕੇਟ ਕੁਲਵੰਤ ਗੋਇਲ ਤੇ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਹਰਵਿੰਦਰ ਸਿੰਘ ਉਰਫ ਜੱਸਪ੍ਰੀਤ ਜੱਸਾ ਵਾਸੀ ਵਿਧਾਤੇ ਜਿਲ੍ਹਾ ਬਰਨਾਲਾ ਨੂੰ ਬਲਾਤਕਾਰ ਦੇ ਕੇਸ ਵਿੱਚੋਂ ਬਾ-ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ। ਇਹ ਮੁਕੱਦਮਾ + 1 ਵਿੱਚ ਪੜ੍ਹਦੀ ਇੱਕ ਨਾਬਲਿਗ ਲੜਕੀ ਨਾਲ ਦੋਸਤੀ ਕਰਕੇ ਉਸ ਨੂੰ ਮਿਲਣ ਬਹਾਨੇ ਬੁਲਾਕੇ ਉਸ ਨਾਲ ਬਲਾਤਕਾਰ ਸਬੰਧੀ ਥਾਣਾ ਸ਼ਹਿਣਾ ‘ਚ 26 ਫਰਵਰੀ 2024 ਜੇਰ ਦਫਾ 376(2) (ਐਨ), 506 ਆਈ ਪੀ ਸੀ. ਅਤੇ ਜੇਰ ਧਾਰਾ 6 ਪੋਕਸੋ ਐਕਟ 2012 ਦਰਜ ਕੀਤਾ ਗਿਆ ਸੀ।                                       
      ਇਸ ਮੁਕੱਦਮਾ ਦੀ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਉਰਫ ਜੱਸਪ੍ਰੀਤ ਜੱਸਾ ਨੇ ਦੱਸਿਆ ਕਿ ਪੁਲਿਸ ਨੇ ਇਹ ਕੇਸ ਉਸ ਖਿਲਾਫ ਪੀੜਤ ਲੜਕੀ ਦੇ ਝੂਠੇ ਬਿਆਨ ਤੇ ਮੇਰੇ ਖਿਲਾਫ ਜੇਰ ਦਫਾ 376(2) (ਐਨ), 506 ਆਈ ਪੀ ਸੀ. ਅਤੇ ਜੇਰ ਧਾਰਾ 6 ਪੋਕਸੋ ਐਕਟ 2012 ਥਾਣਾ ਸਹਿਣਾ ਵਿੱਚ ਝੂਠਾ ਕੇਸ ਦਰਜ ਕਰਵਾ ਦਿੱਤਾ। ਕੇਸ ਦਰਜ਼ ਕਰਵਾਉਣ ਵਾਲੀ ਲੜਕੀ ਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਨੂੰ ਦੋ ਵਾਰ ਬੁਲਾਕੇ ਉਸ ਨਾਲ ਗਲਤ ਕੰਮ ਕੀਤਾ ਹੈ। ਇਸ ਤਰ੍ਹਾਂ ਉਕਤ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਹੋਣ ਤੇ ਚਲਾਨ ਪੇਸ਼ ਕੀਤਾ ਗਿਆ ਜਿਸ ਵਿੱਚ 9 ਗਵਾਹਾਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ।

Advertisement

      ਅਦਾਲਤ ਵਿੱਚ ਹੋਈ ਸੁਣਵਾਈ ਸਮੇਂ ਨਾਮਜ਼ਦ ਦੋਸ਼ੀ ਦੀ ਤਰਫੋਂ ਐਡਵੋਕੇਟ ਕੁਲਵੰਤ ਗੋਇਲ ਤੇ ਐਡਵੋਕੇਟ ਬੀਵੰਸ਼ੂ ਗੋਇਲ ਪੇਸ਼ ਹੋਏ।ਦੋਵਾਂ ਵਕੀਲਾਂ ਨੇ ਅਦਾਲਤ ਵਿੱਚ ਬਹਿਸ ਦੌਰਾਨ ਦੱਸਿਆ ਕਿ ਜਾਹਰ ਕਰਦਾ ਦੋਸ਼ੀ ਬੇਗੁਨਾਹ ਹੈ ਤੇ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ ਕਿਉਂ ਕਿ ਜਾਹਰ ਕਰਦਾ ਦੋਸ਼ੀ ਦਾ ਉਕਤ ਪੀੜਤ ਪਰੀਵਾਰ ਨਾਲ ਕੋਈ ਸਬੰਧ ਨਹੀਂ ਹੈ ਤੇ ਗਵਾਹਾਂ ਦੇ ਬਿਆਨ ਵੀ ਆਪਸ ਵਿੱਚ ਮੇਲ ਨਹੀਂ ਖਾਂਦੇ। ਬਲਕਿ ਨਾਬਾਲਿਗ ਪੀੜਤਾ ਨੇ ਜਾਹਰ ਕਰਦੀ ਘਟਨਾ ਤੋਂ ਕੁਝ ਦਿਨਾਂ ਬਆਦ ਉਸ ਦੇ ਮਾਤਾ ਪਿਤਾ ਦੇ ਕਹਿਣ ਤੇ ਪੁਲਿਸ ਪਾਸ ਬਿਆਨ ਦਰਜ ਕੀਤਾ ਹੈ ਤੇ ਨਾਬਾਲਿਗ ਦੇ ਡੀ.ਐਨ.ਏ. ਵਿੱਚ ਵੀ ਕੁਝ ਨਹੀਂ ਅਇਆ। ਇਸ ਤੋਂ ਇਲਾਵਾ ਪੁਲਿਸ ਕੋਲ ਦਿੱਤੇ ਬਿਆਨ ਅਦਾਲਤ ਵਿੱਚ ਦਿੱਤੇ ਬਿਆਨਾਂ ਨਾਲ ਮੇਲ ਨਹੀਂ ਖਾਂਦੇ। ਇਸ ਤਰਾਂ ਨਾਬਾਲਿਗ ਨਾਲ ਬਲਾਤਕਾਰ ਦੀ ਪੁਲਿਸ ਵੱਲੋਂ ਪੇਸ਼ ਕੀਤੀ ਕਹਾਣੀ,ਅਦਾਲਤ ਵਿੱਚ ਬਹਿਸ ਦੌਰਾਨ ਟਿਕ ਨਾ ਸਕੀ। ਜਿਲਾ ਤੇ ਸ਼ੈਸ਼ਨ ਜੱਜ ਬੀ.ਬੀ. ਐਸ ਤੇਜੀ ਨੇ ਐਡਵੋਕੇਟ ਕੁਲਵੰਤ ਗੋਇਲ ਤੇ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਨਾਮਜ਼ਦ ਦੋਸ਼ੀ ਹਰਵਿੰਦਰ ਸਿੰਘ ਉਰਫ ਜਸਪ੍ਰੀਤ ਜੱਸਾ ਵਾਸੀ ਵਿਧਾਤੇ ਜਿਲ੍ਹਾ ਬਰਨਾਲਾ ਨੂੰ ਬਲਾਤਕਾਰ ਦੇ ਕੇਸ ਵਿੱਚੋਂ ਬਾ-ਇੱਜਤ ਬਰੀ ਕਰ ਦਿੱਤਾ ਗਿਆ।

Advertisement
Advertisement
Advertisement
Advertisement
Advertisement
error: Content is protected !!