ਹਰਿੰਦਰ ਨਿੱਕਾ, ਪਟਿਆਲਾ 30 ਨਵੰਬਰ 2024
ਉਹ ਆਗਿਆ ਨਾਲ ਜਾਣ ਦੀ ਬਜਾਏ, ਕਿਸੇ ਜਾਣ-ਪਹਿਚਾਣ ਵਾਲੇ ਦਾ ਨਾਂ ਸੁਣ ਕੇ ਹੀ ਕਾਰ ‘ਚ ਬਹਿ ਗਈ, ‘ਤੇ ਬਾਲੀਆਂ ਲੁਹਾ ਕੇ ਉੱਤਰ ਗਈ। ਇਹ ਘਟਨਾ ਦਾ ਸ਼ਿਕਾਰ ਹੋਈ ਹੈ, ਆਗਿਆ ਰਾਮ ਦੀ ਪਤਨੀ ਸੱਤਿਆ ਦੇਵੀ। ਬਨੂੜ ਪੁਲਿਸ ਨੇ ਸ਼ਕਾਇਤ ਦੇ ਅਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਸਤਿਆ ਦੇਵੀ ਪਤਨੀ ਆਗਿਆ ਰਾਮ ਵਾਸੀ ਸੈਕਟਰ-11 ਪੰਚਕੂਲਾ, ਹਰਿਆਣਾ ਨੇ ਦੱਸਿਆ ਕਿ ਮਿਤੀ 26/11/2024 ਨੂੰ ਉਹ ਆਪਣੇ ਪਤੀ ਨਾਲ ਸਕੂਟਰ ਪਰ ਸਵਾਰ ਹੋ ਕੇ ਟੋਲ ਪਲਾਜਾ ਬਨੂੜ ਪਾਸ ਜਾ ਰਹੀ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਕਾਰ ਆਈ, ਜਿਸ ਵਿੱਚ ਸਵਾਰ ਵਿਅਕਤੀਆਂ ਨੇ ਸ਼ਕਾਇਤਕਰਤਾ ਹੋਰਾਂ ਦੇ ਕਿਸੇ ਰਿਸ਼ਤੇਦਾਰ ਦਾ ਨਾਮ ਲੈ ਕੇ ਕਿਹਾ ਕਿ ਉਹ, ਉਸ ਨੂੰ ਗੱਡੀ ਵਿੱਚ ਬਿਠਾ ਕੇ ਅੱਗੇ ਜਾ ਕੇ ਛੱਡ ਦੇਣਗੇ। ਅਣਪਛਾਤਿਆਂ ਪਰ ਹੀ ਭਰੋਸਾ ਕਰਕੇ,, ਉਹ ਗੱਡੀ ਵਿੱਚ ਬੈਠ ਗਈ ਅਤੇ ਕੁੱਝ ਦੂਰ ਜਾ ਕੇ ਕਾਰ ਸਵਾਰ ਵਿਅਕਤੀਆਂ ਨੇ ਮੁਦਈ ਸੱਤਿਆ ਦੇਵੀ ਦੇ ਕੰਨਾਂ ਵਿੱਚ ਪਾਈਆ ਸੋਨੇ ਦੀਆ ਬਾਲੀਆਂ ਲਾਹ ਲਈਆਂ ਤੇ ਅੱਗੇ ਜਾ ਕੇ ਮੁਦਈ ਨੂੰ ਉਤਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤਫਤੀਸ਼ ਅਧਿਕਾਰੀ ਨੇ ਮੁਦਈ ਦੇ ਬਿਆਨ ਪਰ,ਅਣਪਛਾਤੇ ਦੋਸ਼ੀਆਂ ਖਿਲਾਫ U/S 304 BNS ਤਹਿਤ ਥਾਣਾ ਬਨੂੜ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ।