ਲੱਗਦੈ ਵੋਟਾਂ ਖਰੀਦ ਕਰਨ ਜਾਂਦੇ ਹੋਣੇ ,,,
ਹਰਿੰਦਰ ਨਿੱਕਾ, ਬਰਨਾਲਾ 20 ਨਵੰਬਰ 2024
ਵੋਟਿੰਗ ਤੋਂ ਪਹਿਲਾਂ ਪੁਲਿਸ ਨੇ ਜ਼ਿਮਨੀ ਚੋਣ ਲੜ ਰਹੇ ਇੱਕ ਧਨਾੜ ਉਮੀਦਵਾਰ ਦਾ ਪੀਏ ਅਤੇ ਉਸ ਦੇ ਸਹਿਯੋਗੀ ਹੋਰ ਦੋ ਜਣਿਆਂ ਨੂੰ ਲੱਖਾਂ ਰੁਪਏ ਦੀ ਨਗਦੀ ਅਤੇ ਅਸਲੇ ਸਣੇ ਦਬੋਚ ਲਿਆ। ਪੁਲਿਸ ਨੇ ਨਾਮਜ਼ਦ ਦੋਸ਼ੀਆਂ ਖਿਲਾਫ ਐੱਫ ਆਈ ਆਰ ਦਰਜ ਕਰਕੇ, ਫੜੀ ਗਈ ਨਗਦੀ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ। ਲੋਕ ਚਰਚਾ ਅਨੁਸਾਰ ਪੁਲਿਸ ਦੇ ਕੱਥੇ ਚੜ੍ਹੇ ਦੋਸ਼ੀ ਵੋਟਰਾਂ ਦੀ ਖਰੀਦ ਫਰੋਖਤ ਕਰਨ ਦੀ ਤਾਕ ਵਿੱਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਇੰਚਾਰਜ FST ਟੀਮ 103 ਬਰਨਾਲਾ ਵਿਧਾਨ ਸਭਾ ਹਲਕਾ, ਸਮੇਤ FST ਟੀਮ ਦੇ ASI ਹਰਦੀਪ ਸਿੰਘ 593, ਡਰਾਇਵਰ ਕਰਮਜੀਤ ਸਿੰਘ ਤੇ ਕੈਮਰਾ ਮੈਨ ਗੁਰਪ੍ਰੀਤ ਸਿੰਘ ਵਾ ਸਵਾਰੀ ਗੱਡੀ ਨੰ. DL 4 CNE 6009 ਦੇ ਜੰਡਾ ਵਾਲਾ ਰੋਡ ਨੇੜੇ ਛੋਟੀ ਮਾਤਾ ਰਾਣੀ ਮੰਦਰ ਦੇ ਕੋਲ ਜਦੇ ਗਸ਼ਤ ਕਰ ਰਹੇ ਸੀ ਤਾਂ ਦੌਰਾਨੇ ਗਸ਼ਤ ਇੱਕ ਗੱਡੀ ਨੰ. PB 03 BJ 8189 ਦਾ ਮਾਰਕਾ ਕੀਆ ਸੈਲਟੇਸ ਰੰਗ ਚਿੱਟਾ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਹਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ 209 ਕਮਲਾ ਨਹਿਰੂ ਕਲੋਨੀ ਬਠਿੰਡਾ ਅਤੇ ਕਾਰ ਸਵਾਰ ਦੋ ਹੋਰ ਜਣਿਆਂ ਨੇ ਆਪਣਾ ਨਾਮ ਲਖਵੀਰ ਸਿੰਘ ਪੱਤਰ ਸੱਤਪਾਲ ਸਿੰਘ ਅਤੇ ਬੱਬ ਸਿੰਘ S/O ਸ਼ੇਰ ਸਿੰਘ ਵਾਸੀ ਬਰਨਾਲਾ ਦੱਸਿਆ।
ਜਦੋਂ ਜਾਂਚ ਟੀਮ ਗੱਡੀ ਨੂੰ ਚੈਕ ਕੀਤਾ ਤਾ ਗੱਡੀ ਵਿੱਚ 7 ਲੱਖ 58 ਹਜ਼ਾਰ 500 (ਸੱਤ ਲੱਖ ਅੱਠਵੰਜਾ ਹਜਾਰ ਪੰਜ ਸੋ ਰੁਪਏ) ਅਤੇ ਇੱਕ ਪਿਸਤੋਲ 45 ਬੋਰ ਸਮੇਤ (ਲਾਇਸੈਸ) ਮੈਗਜੀਨ ਅਤੇ ਪੰਜ ਰੋਦ ਜਿੰਦਾ ਮਿਲੇ। ਜਿਸ ਤੇ ਉਕਤ ਵਿਅਕਤੀਆ ਵੱਲੋਂ ਪੈਸੇ ਅਤੇ ਅਸਲਾ ਲੈ ਕੇ ਰਾਤ ਸਮੇਂ ਘੁੰਮਣਾ ਚੋਣ ਕਮਿਸ਼ਨ (Code of Conduct) ਦੀ ਘੋਰ ਉਲੰਘਣਾ ਹੈ।
ਪੁਲਿਸ ਨੇ ਦੋਸ਼ੀਆਂ ਖਿਲਾਫ ਇਲੈਕਸ਼ਨ ਕਮੀਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਅਸਲਾ ਲੈ ਕੇ ਰਾਤ ਸਮੇਂ ਘੁੰਮਣ ਦੇ ਜੁਰਮ 223, 173 BNS ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ, ਪੁੱਛਗਿੱਛ ਸ਼ੁਰੂ ਕਰ ਦਿੱਤੀ।