ਹਰਿੰਦਰ ਨਿੱਕਾ, ਬਰਨਾਲਾ 25 ਅਕਤੂਬਰ 2024
ਆਖਿਰ ਕੁਲਵੰਤ ਸਿੰਘ ਕੀਤੂ ਨੇ ਹਲਕੇ ਦੇ ਲੋਕਾਂ ਦਾ ਭਾਰੀ ਇਕੱਠ ਕਰਕੇ ,ਆਪਣਾ ਫੈਸਲਾ ਸੁਣਾ ਕੇ, ਸ੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਨੂੰ ਖੁਸ਼ ਕਰ ਦਿੱਤਾ। ਕੀਤੂ ਦਾ ਐਲਾਨ ਸੁਣਕੇ, ਪੰਡਾਲ ਵਿੱਚ।ਹਾਜ਼ਿਰ ਠਾਠਾਂ ਮਾਰਦੇ।ਇਕੱਠ ਨੇ ਜੈਕਾਰਿਆਂ ਦੀ ਗੂੰਜ ਵਿੱਚ ਆਪਣੀ ਸਹਿਮਤੀ ਦੇ ਦਿੱਤੀ। ਇਹ ਫੈਸਲਾ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਨੇ ਅਕਾਲੀ ਦਲ ਦੀ ਲੰਘੀ ਕੱਲ੍ਹ ਹੋਈ ਮੀਟਿੰਗ ਵਿੱਚ ਚੋਣਾਂ ਨਾ ਲੜਨ ਸਬੰਧੀ ਲਏ ਫੈਸਲੇ ਤੇ ਸਹਿਮਤੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ ਫੈਸਲੇ ਤੇ ਸਿਰ ਨਿਵਾਂ ਕੇ ,ਫੁੱਲ ਚੜਾਉਂਦਾ ਹਾਂ। ਜਿਕਰਯੋਗ ਹੈ ਕਿ ਲੰਘੀ ਕੱਲ੍ਹ ਕੀਤੂ ਨੇ ਕਿਹਾ ਸੀ ਕਿ ਉਹ ਹਲਕੇ ਦੇ ਲੋਕਾਂ ਦੀ ਰਾਇ ਲੈ ਕੇ ਹੀ ਚੋਣ ਲੜਨ ਜਾਂ ਨਾ ਲੜਨ ਸਬੰਧੀ ਨਿਰਣਾ ਲੈਣਗੇ। ਉਨ੍ਹਾਂ ਐਨ ਮੌਕੇ ਤੇ, ਨਾਮਜਦਗੀ ਪੇਪਰ ਫਾਈਲ ਕਰਨ ਤੋਂ ਨਾਂਹ ਕਰ ਦਿੱਤੀ। ਹੁਣ ਅਕਾਲੀ ਉਮੀਦਵਾਰ ਵੱਲੋਂ ਚੋਣ ਮੈਦਾਨ ਵਿਚੋਂ ਪਿੱਛੇ ਹਟ ਜਾਣ ਤੋਂ ਬਾਅਦ ਇਹ ਕਿਆਸਰਾਈਆਂ ਸ਼ੁਰੂ ਹੋ ਗਈਆਂ ਕਿ ਅਕਾਲੀ ਦਲ ਦੇ ਇਸ ਫੈਸਲੇ ਦਾ ਕਿਹੜੀ ਰਾਜਸੀ ਧਿਰ ਨੂੰ ਫਾਇਦਾ ਹੋਵੇਗਾ ਅਤੇ ਨੁਕਸਾਨ ਕਿਸ ਉਮੀਦਵਾਰ ਨੂੰ ਹੋਊਗਾ।