ਰਘਵੀਰ ਹੈਪੀ, ਬਰਨਾਲਾ 20 ਅਕਤੂਬਰ 2024
ਸਥਾਨਕ ਐੱਸ ਐੱਸ ਡੀ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਜ਼ੋਨ ਬਰਨਾਲਾ ਮਲੇਰਕੋਟਲਾ ਦੇ ਕਾਲਜਾਂ ਦਾ ਤਿੰਨ ਦਿਨਾਂ ਖੇਤਰੀ ਯੁਵਕ ਮੇਲ ਕਰਵਾਇਆ ਗਿਆ, ਜਿਸ ਵਿੱਚ ਜ਼ੋਨ ਦੇ 40 ਕਾਲਜਾਂ ਨੇ ਭਾਗ ਲਿਆ। ਇਸ ਪੰਜਾਬੀ ਖੇਤਰੀ ਯੁਵਕ ਮੇਲੇ ਵਿੱਚ ਹੋਏ ਮੁਕਾਬਲਿਆਂ ਦੌਰਾਨ ਤਿੰਨੋ ਦਿਨ ਹੀ ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਦੀ ਝੰਡੀ ਰਹੀ ਅਤੇ ਮਿਊਜਿਕ, ਫਾਈਨ ਆਰਟਸ, ਲੋਕ ਨਾਚ ਅਤੇ ਥੀਏਟਰ ਵਿੱਚੋਂ ਓਵਰ ਆਲ ਟਰਾਫੀਆਂ ਜਿੱਤਦਿਆਂ ਐਸ.ਐਸ.ਡੀ ਕਾਲਜ ਨੇ ਓਵਰ ਆਲ ਟਰਾਫੀ ਵੀ ਹਾਸਲ ਕੀਤੀ।
ਇਸ ਯੁਵਕ ਮੇਲੇ ਵਿੱਚ ਪਹਿਲੇ ਦਿਨ ਮੁੱਖ ਮਹਿਮਾਨ ਵੱੱਜੋਂ ਪੁਹੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ: ਕੁਲਤਾਰ ਸਿੰਘ ਸੰਧਵਾਂ ਵੱਲੋਂ ਖੇਤਰੀ ਯੁਵਕ ਮੇਲੇ ਦਾ ਰਸਮੀ ਉਦਾਘਾਟਨ ਕੀਤਾ ਕੀਤਾ ਗਿਆ, ਜਦੋਂ ਕਿ ਉਹਨਾਂ ਦੇ ਨਾਲ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵਿਸ਼ੇਸ਼ ਮਹਿਮਾਨ ਵੱਜੋ ਸਿਰਕਤ ਕੀਤੀ। ਦੂਸਰੇ ਦਿਨ ਡੀ.ਆਈ.ਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਅਤੇ ਉਹਨਾਂ ਦਾ ਧਰਮ ਪਤਨੀ ਪ੍ਰਿੰਸੀਪਲ ਸੁਖਮੀਨ ਕੌਰ ਸੰਧੂ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂੰ ਅਤੇ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ। ਤੀਸਰੇ ਅਤੇ ਆਖਰੀ ਦਿਨ ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਅਤੇ ਖੱਪਤਕਾਰ ਫੋਰਮ ਮੋਹਾਲੀ ਦੇ ਪ੍ਰਧਾਨ ਐਸ.ਕੇ ਅੱੱਗਰਵਾਲ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ ਅਤੇ ਕਿਸਾਨ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਰਮਾਂ ਅਤੇ ਮੈਕਸ ਹਸਪਤਾਲ ਦੇ ਪ੍ਰਬੰਧਕ ਡਾ: ਪੀਨਾਕ ਮੋਦਗਿੱਲ ਨੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀੇ। ਇਸ ਮੌਕੇ ਸ੍ਰੀ ਵਰਿੰਦਰ ਕੌਂਸਿਕ ਡਰਾਇਰੈਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਟੀ ਪਟਿਆਲਾ, ਸ੍ਰੀ ਬੀ.ਬੀ ਸਿੰਗਲਾ ਕੰਟਰੋਲਰ ਪ੍ਰੀਖਿਆਵਾਂ ਪੰਜਾਬੀ ਯੂਨੀਵਰਸਟੀ ਪਟਿਆਲਾ, ਐੱਸ.ਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾ, ਜਨਰਲ ਸਕੱਤਰ ਸ਼ਿਵ ਸਿੰਗਲਾ, ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਨੇ ਤਿੰਨੋਂ ਦਿਨ ਯੁਵਕ ਮੇਲੇ ਦੀ ਸਮੁੱਚੀ ਦੇਖਰੇਖ ਅਤੇ ਸਚਾਰੂ ਅਗਵਾਈ ਕੀਤੀ।
ਇਸ ਖੇਤਰੀ ਯੂਵਕ ਮੇਲੇ ਦੌਰਾਨ ਐੱਸ.ਐੱਸ.ਡੀ ਕਾਲਜ ਦੇ ਵਿਹੜੇ ਵਿੱਚ ਮੁਕਾਬਲੇ ਲਈ ਤਿੰਨ ਅਲੱਗ-ਅਲੱਗ ਸਟੇਜਾਂ ਬਣਾਈਆਂ ਗਈਆਂ। ਇਸ ਖੇਤਰੀ ਯੁਵਕ ਮੇਲੇ ਵਿੱਚ ਬਹੁਤ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਕ ਨੰਬਰ ਸਟੇਜ ਉਪਰ ਨਾਟਕ, ਮਿਮਕਰੀ ਅਤੇ ਦੋ ਨੰਬਰ ਸਟੇਜ ਉਪਰ ਪੱਛਮੀ ਸੋਲੋ ਸਾਜ, ਪੱਛਮੀ ਸਮੂਹ ਗਾਇਨ ਦੇ ਮੁਕਾਬਲੇ ਹੋਏ। ਸਟੇਜ ਨੰਬਰ ਤਿੰਨ ਉਪਰ ਕਲਾਸੀਕਲ ਸਾਜ, ਪ੍ਰਕਾਸ਼ਨ , ਕਲਾਸੀਕਲ ਸਾਜ ਨਾਨ ਪ੍ਰਕਸ਼ਨ ਆਦਿ ਦੇ ਮੁਕਾਬਲੇ ਕਰਵਾਏ ਗਏ। ਖੇਤਰੀ ਯੁਵਕ ਮੇਲੇ ਦੇ ਦਰਸ਼ਕ ਵਿਦਿਆਰਥੀਆਂ ਦਾ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਖੇਤਰੀ ਯੁਵਕ ਮੇਲੇ ਦੌਰਾਨ ਪੰਜਾਬੀ ਯੂਨੀਵਰਸਟੀ ਵੱਲੋਂ ਨਿਯੁਕਤ ਕੀਤੇ ਗਏ ਜੱਜ ਸਾਹਿਬਨ ਵੱਲੋਂ ਪੂਰੀ ਨਿਰਪੱਖਤਾ ਨਾਲ ਜਜਮੈਂਟ ਕੀਤੀ ਗ
ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਐੱਸ ਐੱਸ ਡੀ ਕਾਲਜ ਨੇ ਫੋਕ ਆਰਕੈਟਰਾ ਵਿੱਚ ਪਹਿਲਾ ਸਥਾਨ, ਲੋਕ ਗੀਤ ਵਿੱਚ ਤੀਸਰਾ ਸਥਾਨ, ਸਮੂਹ ਗਾਇਨ ’ਚ ਤੀਸਰਾ ਸਥਾਨ, ਗੀਤ ਗਜ਼ਲ ਵਿੱਚ ਪਹਿਲਾ ਸਥਾਨ, ਪੋਸਟਰ ਮੇਕਿੰਗ ਵਿੱਚ ਦੂਸਰਾ, ਕਾਰਟੂਨਿੰਗ ਵਿੱਚ ਦੂਸਰਾ ਸਥਾਨ, ਇੰਸਟਾ ਲੇਸ਼ਨ ਵਿੱਚ ਪਹਿਲਾ ਸਥਾਨ, ਕਲਾਜ ਵਿੱਚ ਦੂਸਰਾ ਸਥਾਨ, ਮਹਿੰਦੀ ਵਿੱਚ ਤੀਸਰਾ ਸਥਾਨ, ਫੋਟੋ ਗ੍ਰਾਫੀ ਵਿੱਚ ਦੂਸਰਾ ਸਥਾਨ, ਆਨ ਸਪੋਟ ਪੈਟਿੰਗ ਵਿੱਚ ਦੂਸਰਾ, ਕਲਾਸੀਕਲ ਫੋਕਲ ਵਿੱਚ ਦੂਸਰਾ ਸਥਾਨ, ਸਮੂਹ ਸਬਦ ਅਤੇ ਭਜਨ ਗਾਇਨ ਵਿੱਚ ਪਹਿਲਾ ਸਥਾਨ, ਭੰਗੜੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ।
ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਐਸ.ਐਸ.ਡੀ ਕਾਲਜ ਨੇ ਮਿਮਕਰੀ ਵਿੱਚ ਪਹਿਲਾ ਸਥਾਨ, ਨਾਟਕ ਮੁਕਾਬਲੇ ਵਿੱਚ ਦੂਸਰਾ ਸਥਾਨ, ਪੱਛਮੀ ਸੋਲੋ ਗਾਇਨ ਵਿੱਚ ਪਹਿਲਾ ਸਥਾਨ, ਪੱਛਮੀ ਸੋਲੋ ਸਾਜ ਮੁਕਾਬਲੇ ਵਿੱਚ ਪਹਿਲਾ ਸਥਾਨ, ਪੱਛਮੀ ਸਮੂਹ ਗਾਇਨ ਮੁਕਾਬਲੇ ਵਿੱਚ ਤੀਸਰਾ ਸਥਾਨ, ਮਿਊਜ਼ਿਕ ਇੰਸਟਰੂਮੈਂਟ ਨਾਨ ਪ੍ਰਕਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ, ਮਿਊਜ਼ਿਕ ਇੰਸਟਰੂਮੈਂਟ ਪ੍ਰਕਾਸ਼ਨ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਪਾਤ ਕੀਤਾ।
ਇਸੇ ਤਰ੍ਹਾਂ ਖੇਤਰੀ ਯੂਵਕ ਮੇਲੇ ਮੁਕਾਬਲਿਆਂ ਦੌਰਾਨ ਹੋਰ ਕਾਲਜ ਦੇ ਵਿਦਿਆਰਥੀਆਂ ਨੇ ਵੀ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਕਾਲਜ ਲਈ ਟ੍ਰਾੱਫੀ ਜੀਤੀ। ਫੋਕ ਆਰਕੈਸਟਰਾ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਲੋਕ ਗੀਤ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਲੋਕ ਗੀਤ ਦੂਸਰਾ ਸਥਾਨ ਸ਼ਾਂਤੀ ਤਾਰਾ ਗਰਲ ਕਾਲਜ ਮੰਡੀ ਅਹਿਮਦਗੜ੍ਹ , ਸਮੂਹ ਗਾਇਨ ਪਹਿਲਾ ਸਥਾਨ ਯੂਨੀਵਰਸਿਟੀ ਕਾਲਜ ਬੇਨਰਾ ਅਤੇ ਦੂਸਰਾ ਸਥਾਨ ਐਸ ਡੀ ਕਾਲਜ ਬਰਨਾਲਾ , ਗੀਤ ਗ਼ਜ਼ਲ ਐਸ ਡੀ ਕਾਲਜ ਨੇ ਦੂਸਰਾ ਸਥਾਨ , ਪੋਸਟਰ ਮੈਕਿੰਗ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ , ਕਾਰਟੂਨ ਦੇ ਵਿੱਚ ਐਸ.ਡੀ.ਕਾਲਜ ਆਫ਼ ਐਜੂਕੇਸ਼ਨ ਸੈਂਟ ਬਾਬਾ ਅਤਰ ਸਿੰਘ ਕਾਲਜ ਸੰਦੌਰ, ਇੰਸਟਾਲੇਸ਼ਨ ਵਿੱਚ ਦੂਸਰਾ ਸਥਾਨ ਐਸ.ਡੀ.ਕਾਲਜ ਆਫ਼ ਐਜੂਕੇਸ਼ਨ , ਕਲਾਜ਼ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਮਹਿੰਦੀ ਵਿਚ ਪਹਿਲਾ ਅਤੇ ਦੂਸਰਾ ਐਸ.ਡੀ.ਕਾਲਜ ਆਫ਼ ਐਜੂਕੇਸ਼ਨ, ਫੋਟੋਗ੍ਰਾਫੀ ਵਿੱਚ ਪਹਿਲਾ ਸਥਾਨ ਐਸ.ਡੀ.ਕਾਲਜ ਬਰਨਾਲਾ, ਆਨ ਸਪੋਟ ਪੈਂਟਿੰਗ ਵਿੱਚ ਪਹਿਲਾ ਸਥਾਨ ਐਸ.ਡੀ.ਕਾਲਜ ਬਰਨਾਲਾ, ਕਲੇਅ ਮਾਡਲਿੰਗ ਵਿੱਚ ਪਹਿਲਾ ਐਸ.ਡੀ.ਕਾਲਜ ਬਰਨਾਲਾ ਅਤੇ ਦੂਸਰਾ ਸਥਾਨ ਐਸ.ਡੀ.ਕਾਲਜ ਆਫ਼ ਐਜੂਕੇਸ਼ਨ, ਰੰਗੋਲੀ ਵਿੱਚ ਪਹਿਲਾ ਸਥਾਨ ਦੇਸ਼ ਭਗਤ ਕਾਲਜ ਆਫ਼ ਐਜੂਕੇਸ਼ਨ ਬਾਰਡਵਾਲ ਧੂਰੀ ਅਤੇ ਦੂਸਰਾ ਸਥਾਨ ਐਸ.ਡੀ.ਕਾਲਜ ਬਰਨਾਲਾ, ਕਲਾਸੀਕਲ ਵੋਕਲ ਵਿੱਚ ਪਹਿਲਾ ਸਥਾਨ ਸਾਂਤੀ ਤਾਰਾ ਗਰਲਜ਼ ਕਾਲਜ ਮੰਡੀ ਅਹਿਮਦਗੜ੍ਹ , ਸਮੂਹ ਸ਼ਬਦ ਵਿੱਚ ਦੂਸਰਾ ਸਥਾਨ ਐਸ.ਡੀ.ਕਾਲਜ ਬਰਨਾਲਾ, ਭੰਗੜਾ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਵੈਸਟਰਨ ਸੋਲੋ ਸੋਂਗ ਦੂਸਰਾ ਸਥਾਨ ਐਸ ਡੀ ਕਾਲਜ ਆਫ਼ ਐਜੂਕੇਸ਼ਨ , ਵੈਸਟਰਨ ਇੰਸਟਰੂਮੈਂਟ ਸੋਲੋ ਦੂਸਰਾ ਸਥਾਨ ਐਸ ਡੀ ਕਾਲਜ ਬਰਨਾਲਾ , ਵੈਸਟਰਨ ਗਰੁੱਪ ਸੋਂਗ ਪਹਿਲਾ ਸਥਾਨ ਯੂਨੀਵਰਸਿਟੀ ਕਾਲਜ ਬੇਨਰਾ ਅਤੇ ਦੂਸਰਾ ਸਥਾਨ ਐਸ ਡੀ ਕਾਲਜ ਬਰਨਾਲਾ, ਸੰਗੀਤ ਯੰਤਰ ਪਰਕਸ਼ਨ ਵਿੱਚ ਪਹਿਲਾ ਸਥਾਨ ਯੂਨੀਵਰਸਿਟੀ ਕਾਲਜ ਬੇਨਰਾ ਅਤੇ ਦੂਸਰਾ ਸਥਾਨ ਐਸਡੀ ਕਾਲਜ ਬਰਨਾਲਾ ,ਪਲੇ ਵਿੱਚ ਪਹਿਲਾ ਸਥਾਨ ਐਸਡੀ ਕਾਲਜ ਬਰਨਾਲਾ , ਮਿਮਿਕਰੀ ਵਿੱਚ ਦੂਸਰਾ ਸਥਾਨ ਸੈਂਟ ਬਾਬਾ ਅਤਰ ਸਿੰਘ ਕਾਲਜ ਸੰਦੌਰ, ਮਾਇਮ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਸਰਾ ਸਥਾਨ ਐਸ ਡੀ ਕਾਲਜ ਆਫ਼ ਐਜੂਕੇਸ਼ਨ ਸ਼ਾਂਤੀ ਤਾਰਾ ਗਰਲ ਕਾਲਜ ਮੰਡੀ ਅਹਿਮਦਗੜ੍ਹ , ਸਕਿਟ ਵਿੱਚ ਪਹਿਲਾ ਸਥਾਨ ਸੈਂਟ ਬਾਬਾ ਅਤਰ ਸਿੰਘ ਕਾਲਜ ਸੰਦੌਰ, ਕਾਵਿਕ ਪਾਠ ਵਿੱਚ ਦੂਸਰਾ ਸਥਾਨ ਐਸ ਡੀ ਕਾਲਜ ਆਫ਼ ਐਜੂਕੇਸ਼ਨ ਸ਼ਾਂਤੀ ਤਾਰਾ ਗਰਲ ਕਾਲਜ ਮੰਡੀ ਅਹਿਮਦਗੜ੍ਹ , ਡਿਬੇਟ ਵਿੱਚ ਪਹਿਲਾ ਸਥਾਨ ਐਸ ਡੀ ਕਾਲਜ ਆਫ਼ ਐਜੂਕੇਸ਼ਨ ਅਤੇ ਦੂਸਰਾ ਸਥਾਨ ਐਸ ਡੀ ਕਾਲਜ ਬਰਨਾਲਾ , ਭਾਰਤੀ ਕਲਾਸੀਕਲ ਪਹਿਲਾ ਸਥਾਨ ਐਸ ਐਸ ਡੀ ਕਾਲਜ ਬਰਨਾਲਾ ਡਾਂਸ ਵਿੱਚ ਦੂਸਰਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ , ਗਿੱਦਾ ਵਿੱਚ ਪਹਿਲਾ ਸਥਾਨ ਐਸ ਐਸ ਡੀ ਕਾਲਜ ਬਰਨਾਲਾ ਅਤੇ ਦੂਸਰਾ ਸਥਾਨ ਐਸ ਡੀ ਕਾਲਜ ਬਰਨਾਲਾ , ਐਲੋਕੁਸ਼ਨ ਵਿੱਚ ਪਹਿਲਾ ਸਥਾਨ ਐਸ ਡੀ ਕਾਲਜ ਬਰਨਾਲਾ ਦੂਸਰਾ ਸਥਾਨ ਆਰੀਆਭਟਾ ਕਾਲਜ ਬਰਨਾਲਾ ਪ੍ਰਪਾਤ ਕੀਤਾ।
ਅੰਤ ਵਿੱਚ ਐੱਸ.ਐੱਸ.ਡੀ ਕਾਲਜ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾ, ਜਨਰਲ ਸਕੱਤਰ ਸ਼ਿਵ ਸਿੰਗਲਾ ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਇਸ ਮੇਲੇ ਵਿੱਚ ਸਿਰਕਤ ਕਰਨ ਲਈ ਧੰਨਵਾਦ ਕੀਤਾ ਅਤੇ ਟੋਕਨ ਆਫ ਲਵ ਨਾਲ ਸਨਮਾਨ ਕੀਤਾ, ਉਥੇ ਇਸ ਯੂਵਕ ਮੇਲੇ ਦੀ ਕਵਰੇਜ ਕਰਨ ਲਈ ਸਮੂਹ ਮੀਡੀਆ ਕਰਮੀਆਂ ਦਾ ਵੀ ਵਿਸੇਸ ਧੰਨਵਾਦ ਕੀਤਾ। ਇਸ ਯੂਵਕ ਮੇਲੇ ਦੌਰਾਨ ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀਆਂ ਦੀ ਹਰ ਪੇਸ਼ਕਾਰੀ ਵਿੱਚ ਬਹੁਤ ਮਿਹਨਤ ਨਜ਼ਰ ਆਈ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਖੇਤਰੀ ਯੁਵਕ ਮੇਲੇ ਵਿੱਚ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਦਿਲ ਲਿਆ ਅਤੇ ਓਵਰ ਆਲ ਟਰਾਫੀ ਹਾਸਲ ਕਰਦਿਆਂ ਪੂਰੇ ਜ਼ੋਨ ਵਿੱਚ ਐੱਸ.ਐੱਸ ਡੀ ਕਾਲਜ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਵਾਇਆ।