ਰਘਵੀਰ ਹੈਪੀ, ਬਰਨਾਲਾ 19 ਅਕਤੂਬਰ 2024
ਸਥਾਨਿਕ ਖੇਤਰੀ ਯੁਵਕ ਮੇਲੇ ਦੇ ਦੂਸਰੇ ਦਿਨ ਦੇ ਨਤੀਜੇ ਵਿੱਚ ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀਆਂ ਦੀ ਬੱਲੇ ਬੱਲੇ ਰਹੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ ਜੀ , ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਜੀ , ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਜੀ ਨੇ ਦੱਸਿਆ। ਐੱਸ.ਐੱਸ.ਡੀ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਜੋਨ ਬਰਨਾਲਾ ਮਲੇਰਕੋਟਲਾ ਦੇ ਕਾਲਜਾਂ ਦੇ ਚੱਲ ਰਹੇ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪਟਿਆਲਾ ਜੋਨ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮ ਪਤਨੀ ਪ੍ਰਿੰਸੀਪਲ ਸੁਖਮੀਨ ਕੌਰ ਸੰਧੂ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ ਅਤੇ ਮੇਲੇ ਦਾ ਰਸਮੀ ਉਦਾਘਾਟਨ ਕੀਤਾ।
ਐੱਸ ਐੱਸ ਡੀ ਕਾਲਜ ਦੇ ਵਿਹੜੇ ਵਿੱਚ ਮੁਕਾਬਲੇ ਲਈ ਤਿੰਨ ਅਲੱਗ -ਅਲੱਗ ਸਟੇਜਾਂ ਬਣਾਈਆਂ ਗਈਆਂ। ਇਸ ਖੇਤਰੀ ਯੁਵਕ ਮੇਲੇ ਵਿੱਚ ਬਹੁਤ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਕ ਨੰਬਰ ਸਟੇਜ ਉਪਰ ਨਾਟਕ, ਮਿਮਕਰੀ ਅਤੇ ਦੋ ਨੰਬਰ ਸਟੇਜ ਉਪਰ ਪੱਛਮੀ ਸੋਲੋ ਇੰਸਟਰੂਮੈਂਟ , ਪੱਛਮੀ ਸਮੂਹ ਗਾਇਨ ਸਟੇਜ ਨੰਬਰ ਤੀਨ ਕਲਾਸੀਕਲ ਇੰਸਟਰੂਮੈਂਟ ਪ੍ਰਕਸ਼ਨ , ਕਲਾਸੀਕਲ ਇੰਸਟਰੂਮੈਂਟ ਨਾਨ ਪ੍ਰਕਸ਼ਨ, ਆਦਿ ਦੇ ਮੁਕਾਬਲੇ ਕਰਵਾਏ ਗਏ। ਖੇਤਰੀ ਯੁਵਕ ਮੇਲੇ ਦੇ ਦਰਸ਼ਕ ਵਿਦਿਆਰਥੀਆਂ ਦਾ ਬਹੁਤ ਇਕੱਠ ਦੇਖਣ ਨੂੰ ਮਿਲਿਆ। ਇਹ ਮੇਲਾ ਐੱਸ ਐੱਸ ਡੀ ਕਾਲਜ ਦੇ ਵਿਹੜੇ ਵਿੱਚ ਬਹੁਤ ਹੀ ਜੋਰਾਂ ਨਾਲ ਭਰਿਆ। ਇਸ ਮੁਕਾਬਲੇ ਦੀ ਜੱਜ ਮੈਂਟ ਲਈ ਬੜੇ ਹੀ ਸੂਜਵਾਨ ਅਤੇ ਨਿਰਪਖ ਜੱਜ ਮੇਂਟ ਟੀਮਾਂ ਯੂਨੀਵਰਸਿਟੀ ਵਲੋਂ ਲਗਾਈਆਂ ਗਈਆਂ ਅਤੇ ਉਹਨਾਂ ਨੇ ਨਿਰਪਖ ਜੱਜ ਮੇਂਟ ਕੀਤੀ।
ਮਿਮਕਰੀ ਮੁਕਾਬਲੇ ਵਿੱਚ ਐੱਸ ਐੱਸ ਡੀ ਕਾਲਜ ਦਾ ਪਹਿਲਾ ਸਥਾਨ ,
ਨਾਟਕ ਮੁਕਾਬਲੇ ਵਿੱਚ ਐੱਸ ਐੱਸ ਡੀ ਕਾਲਜ ਦਾ ਦੂਸਰਾ ਸਥਾਨ,
ਪੱਛਮੀ ਸੋਲੋ ਗਾਇਨ ਮੁਕਾਬਲੇ ਵਿੱਚ ਐੱਸ ਐੱਸ ਡੀ ਕਾਲਜ ਦਾ ਪਹਿਲਾ ਸਥਾਨ ,
ਪੱਛਮੀ ਸੋਲੋ ਇੰਸਟਰੂਮੈਂਟ ਮੁਕਾਬਲੇ ਵਿੱਚ ਪਹਿਲਾ ਸਥਾਨ, ਪੱਛਮੀ ਸਮੂਹ ਗਾਇਨ ਮੁਕਾਬਲੇ ਵਿੱਚ ਐੱਸ ਐੱਸ ਡੀ ਕਾਲਜ ਦਾ ਤੀਸਰਾ ਸਥਾਨ,
ਮਿਊਜ਼ਿਕ ਇੰਸਟਰੂਮੈਂਟ ਨਾਨ ਪ੍ਰਕਸ਼ਨ ਮੁਕਾਬਲੇ ਵਿੱਚ ਐੱਸ ਐੱਸ ਡੀ ਕਾਲਜ ਦਾ ਪਹਿਲਾ ਸਥਾਨ,
ਮਿਊਜ਼ਿਕ ਇੰਸਟਰੂਮੈਂਟ ਪ੍ਰਕਸ਼ਨ ਮੁਕਾਬਲੇ ਵਿੱਚ ਐੱਸ ਐੱਸ ਡੀ ਕਾਲਜ ਦਾ ਤੀਸਰਾ ਸਥਾਨ ਪ੍ਰਪਾਤ ਕੀਤਾ।
ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀਆਂ ਦੀ ਹਰ ਪੇਸ਼ਕਾਰੀ ਵਿੱਚ ਬਹੁਤ ਮਿਹਨਤ ਨਜ਼ਰ ਆ ਰਹੀ ਸੀ। ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀਆਂ ਨੇ ਖੇਤਰੀ ਯੁਵਕ ਮੇਲੇ ਵਿੱਚ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਦਿਲ ਲਿਆ ਅਤੇ ਪੂਰੇ ਜ਼ੋਨ ਵਿੱਚ ਐੱਸ ਐੱਸ ਡੀ ਕਾਲਜ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਵਾਇਆ।
ਐੱਸ ਐੱਸ ਡੀ ਕਾਲਜ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ ਜੀ , ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਜੀ , ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਜੀ ਦੀ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਚੰਗੀ ਪੇਸ਼ਕਾਰੀ ਕਰਕੇ ਐੱਸ ਐੱਸ ਡੀ ਕਾਲਜ ਦਾ ਨਾਮ ਰੋਸ਼ਨ ਕਰਨ ਤੇ ਵਧਾਈ ਦਿਤੀ ਅਤੇ ਸਲਾਘਾ ਕੀਤੀ। ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਜੀ ਨੇ ਕਿਹਾ ਕਿ ਦੋ ਦਿਨ ਦੇ ਮੁਕਾਬਲਿਆਂ ਵਿੱਚ ਐੱਸ ਡੀ ਕਾਲਜ ਦਾ ਝੰਡਾ ਉੱਚਾ ਰਿਹਾ। ਉਹਨਾਂ ਨੇ ਕਿਹਾ ਕਿ ਅਗਰ ਇਸ ਪ੍ਰਕਾਰ ਸਾਡੇ ਵਿਦਿਆਰਥੀ ਮੁਕਾਬਲਿਆਂ ਵਿੱਚ ਜਿੱਤਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਕਿ ਐੱਸ ਐੱਸ ਡੀ ਕਾਲਜ ਓਵਰ ਆਲ ਟ੍ਰਾਫ਼ੀ ਦਾ ਜੇਤੂ ਬਣੇਗਾ । ਉਹਨਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ, ਵਿਦਿਆਰਥੀਆਂ ਨੂੰ ਤੀਸਰੇ ਦਿਨ ਦੇ ਮੁਕਾਬਲੇ ਲਈ ਜੋਸ਼ ਭਰਿਆ ਅਤੇ ਵਿਦਿਆਰਥੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ।
ਅੰਤ ਵਿੱਚ ਐੱਸ ਐੱਸ ਡੀ ਕਾਲਜ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ ਜੀ , ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਇਸ ਮੇਲੇ ਵਿੱਚ ਸਿਰਕਤ ਕਰਨ ਲਈ ਧੰਨਵਾਦ ਕੀਤਾ ਅਤੇ ਟੋਕਨ ਆਫ ਲਵ ਨਾਲ ਸਨਮਾਨ ਕੀਤਾ