ਹਰਿੰਦਰ ਨਿੱਕਾ, ਬਰਨਾਲਾ 18 ਅਕਤੂਬਰ 2024
ਥਾਣਾ ਸਦਰ ਬਰਨਾਲਾ ‘ਚ ਤਾਇਨਾਤ ਇੱਕ ਏਐਸਆਈ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਵਿਜੀਲੈਂਸ ਟੀਮ ਦੀ ਕੁੜਿੱਕੀ ਵਿੱਚ ਫਸ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਵਾਸੀ ਬਰਨਾਲਾ ਨੇ ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀਆਂ ਨੂੰ ਸ਼ਕਾਇਤ ਦੇ ਕੇ ਦੱਸਿਆ ਕਿ ਥਾਣਾ ਸਦਰ ਬਰਨਾਲਾ ਦੇ ਖੇਤਰ ਵਿੱਚ ,ਉਸ ਦਾ ਐਕਸੀਡੈਂਟ ਹੋ ਗਿਆ ਸੀ। ਜਿਸ ਸਬੰਧੀ ਦੂਜੀ ਧਿਰ ਨਾਲ ਉਸਦਾ ਸਮਝੌਤਾ ਵੀ ਹੋ ਗਿਆ ਸੀ। ਪਰੰਤੂ ਇਸ ਕੇਸ ਦਾ ਤਫਤੀਸ ਅਫਸਰ ਏਐਸਆਈ ਭੋਲਾ ਸਿੰਘ ਦੂਜੀ ਧਿਰ ਤੋਂ ਪੈਸੇ ਦਿਵਾਉਣ ਦੇ ਬਦਲੇ 10 ਹਜਾਰ ਰੁਪਏ ਦੀ ਰਿਸ਼ਵਤ ਲੈਣ ਲਈ।ਦਬਾਅ ਬਣਾਉਣ ਲੱਗ ਪਿਆ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਰਿਸ਼ਵਤਖੋਰ ਥਾਣੇਦਾਰ ਭੋਲਾ ਸਿੰਘ ਨੂੰ ਫੜਨ ਲਈ ਟ੍ਰੈਪ ਲਗਾਇਆ। ਜਿਉਂ ਹੀ ਏਐਸਆਈ ਭੋਲਾ ਸਿੰਘ ਨੇ ਜਗਤਾਰ ਸਿੰਘ ਤੋਂ ਦਸ ਹਜਾਰ ਰੁਪਏ ਦੀ ਰਿਸ਼ਵਤ ਲਈ ਤਾਂ ਵਿਜੀਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਥਾਣੇਦਾਰ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਦਬੋਚ ਲਿਆ। ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਥਾਣੇਦਾਰ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ, ਅਗਲੀ ਤਫਤੀਸ਼ ਸ਼ੁਰੂ।ਕਰ ਦਿੱਤੀ ਹੈ।